Breaking News

ਸ੍ਰੀਮਤੀ ਗੁਰਪ੍ਰੀਤ ਕੋਰ ਸਪਰਾ, ਕਮਿਸ਼ਨਰ ਜਲੰਧਰ ਡਵੀਜ਼ਨ ਵਲੋਂ ਰਾਵੀ ਦਰਿਆ ਨੇੜੇ ਮਕੋੜਾ ਪੱਤਣ ਦਾ ਦੌਰਾ
 
ਰਾਵੀ ਦਰਿਆ ਤੋਂ ਪਾਰ ਵਸਦੇ ਪਿੰਡਾਂ ਦੀਆਂ ਮੁਸ਼ਕਿਲਾਂ ਸੁਣਕੇ ਅਧਿਕਾਰੀਆਂ ਨੂੰ ਹੱਲ ਕਰਨ ਦੇ ਦਿੱਤੇ ਨਿਰਦੇਸ




ਸ੍ਰੀਮਤੀ ਗੁਰਪ੍ਰੀਤ ਕੋਰ ਸਪਰਾ, ਕਮਿਸ਼ਨਰ ਜਲੰਧਰ ਡਵੀਜ਼ਨ ਵਲੋਂ ਰਾਵੀ ਦਰਿਆ ਨੇੜੇ ਮਕੋੜਾ ਪੱਤਣ ਦਾ ਦੌਰਾ
 
ਰਾਵੀ ਦਰਿਆ ਤੋਂ ਪਾਰ ਵਸਦੇ ਪਿੰਡਾਂ ਦੀਆਂ ਮੁਸ਼ਕਿਲਾਂ ਸੁਣਕੇ ਅਧਿਕਾਰੀਆਂ ਨੂੰ ਹੱਲ ਕਰਨ ਦੇ ਦਿੱਤੇ ਨਿਰਦੇਸ

 ਅਮਰੀਕ ਸਿੰਘ 
ਦੀਨਾਨਗਰ () ਗੁਰਦਾਸਪੁਰ, 3 ਅਗਸਤ 
ਸ੍ਰੀਮਤੀ ਗੁਰਪ੍ਰੀਤ ਕੋਰ ਸਪਰਾ, ਕਮਿਸ਼ਨਰ ਜਲੰਧਰ ਡਵੀਜ਼ਨ ਵਲੋਂ ਗੁਰਦਾਸਪੁਰ ਜ਼ਿਲੇ ਦੇ ਰਾਵੀ ਦਰਿਆ ਨੇੜੇ ਮਕੋੜਾ ਪੱਤਣ ਦਾ ਦੌਰਾ ਕੀਤਾ ਗਿਆ ਤੇ ਹੜ੍ਹ ਵਰਗੀ ਕਿਸੇ ਵੀ ਖਤਰੇ ਵਾਲੀ ਸਥਿਤੀ ਨਾਲ ਨਜਿੱਠਣ ਲਈ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ, ਡਾ ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਜ) ਅਤੇ ਸਮਸ਼ੇਰ ਸਿੰਘ, ਆਪ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਇੰਚਾਰਜ ਦੀਨਾਨਗਰ ਵੀ ਮੋਜੂਦ ਸਨ।
 
ਇਸ ਮੌਕੇ ਗੱਲ ਕਰਦਿਆਂ ਕਮਿਸ਼ਨਰ ਜਲੰਧਰ ਡਵੀਜ਼ਨ ਨੇ ਡਰੇਨਜ਼ ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਬਰਸਾਤੀ ਪਾਣੀ ਨਾਲ ਹੋਣ ਵਾਲੇ ਨੁਕਸਾਨ ਦੇ ਸਥਾਈ ਹੱਲ ਲਈ ਠੋਸ ਰਣਨੀਤੀ ਉਲੀਕੀ ਜਾਵੇ ਤਾਂ ਜੋ ਪਾਣੀ ਕਾਰਨ ਫਸਲਾਂ ਆਦਿ ਦੇ ਹੋਣ ਵਾਲੇ ਨੁਕਸਾਨ ਨੂੰ ਸਮੇਂ ਸਿਰ ਰੋਕਿਆ ਜਾ ਸਕੇ।
 
ਉਨਾਂ ਰਾਵੀ ਦਰਿਆ ਨੇੜੇ ਮਕੋੜਾ ਪੱਤਣ, ਜਿਥੇ ਜੰਮੂ-ਕਸ਼ਮੀਰ ਵਲੋਂ ਆਉਂਦੇ ਓਝ ਦਰਿਆ ਦੇ ਪਾਣੀ ਦਾ ਰਾਵੀ ਦਰਿਆ ਵਿਚ ਸੰਗਮ ਹੁੰਦਾ ਹੈ, ਦਾ ਜਾਇਜ਼ਾ ਲਿਆ। 
 
ਇਸ ਮੋਕੇ ਰਾਵੀ ਦਰਿਆ ਤੋਂ ਪਾਰ 7 ਪਿੰਡਾਂ ਦੇ ਲੋਕਾ ਨੇ ਡਵੀਜ਼ਨਲ ਕਮਿਸ਼ਨਰ ਦੇ ਧਿਆਨ ਵਿੱਚ ਆਪਣੀਆਂ ਮੁਸ਼ਕਿਲਾਂ ਲਿਅਾਦੀਅਾ। ਲੋਕਾਂ ਰਾਵੀ ਦਰਿਆ ਦੇ ਪਾਣੀ ਨਾਲ ਪਿੰਡ ਤੂਰ (ਰਾਵੀ ਦਰਿਆ ਤੋਂ ਪਾਰ ਪਿੰਡ) ਨੇੜੇ ਲੱਗ ਰਹੀ ਢਾਅ ਸਬੰਧੀ, ਸਿਹਤ ਡਿਸਪੈਂਸਰੀ ਵਿਚ ਰੈਗੂਲਰ ਡਾਕਟਰ ਭੇਜਣ, 8ਵੀਂ ਤੇ 9 ਵੀਂ ਜਮਾਤ ਦੇ ਵਿਦਿਆਰਥੀ ਜੋ ਰਾਵੀ ਪਾਰ ਕਰਕੇ ਪੜਣ ਜਾਦੇ ਹਨ ,ਬਰਸਾਤਾਂ ਦੇ ਦਿਨਾਂ ਵਿੱਚ ਉਨਾ ਲਈ ਰਾਵੀ ਤੋ ਪਾਰ ਪਿੰਡਾਂ ਵਿੱਚ ਅਧਿਆਪਕ ਭੇਜਣ, ਵਾਟਰ ਸਪਲਾਈ ਦੇ ਚੱਲ ਰਹੇ ਕੰਮ ਨੂੰ ਜਲਦ ਨੇਪਰੇ ਚਾੜ੍ਹਨ, ਇੱਕ ਹੋਰ ਨਵੀਂ ਬੇੜੀ ਦੇਣ ਆਦਿ  ਬਾਰੇ ਮੁਸ਼ਕਿਲਾਂ ਦੱਸੀਆਂ। ਜਿਨ੍ਹਾਂ ਦੇ ਹੱਲ ਲਈ ਕਮਿਸ਼ਨਰ ਜਲੰਧਰ ਨੇ ਅਧਿਕਾਰੀਆਂ ਨੂੰ ਤੁਰੰਤ ਮੁਸ਼ਕਿਲਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਕਮਾਲਪੁਰ ਜੱਟਾਂ ਨੇੜੇ ਰਾਵੀ ਦਰਿਆ ਕਾਰਨ ਲੱਗ ਰਹੀ ਢਾਅ ਤੇ ਨੋਮਨੀ ਨਾਲੇ ਬਾਰੇ ਵੀ ਅਧਿਕਾਰੀਆਂ ਕੋਲੋ ਜਾਣਕਾਰੀ ਲਈ ਤੇ ਮੁਸ਼ਕਿਲ ਹੱਲ ਕਰਨ ਲਈ ਕਿਹਾ । 
 
ਇਸ ਮੋਕੇ ਉਨ੍ਹਾਂ ਬੀ ਐਸ ਐਫ ਅਧਿਕਾਰੀਆਂ ਨਾਲ ਜਿਲਾ ਪਰਸ਼ਾਸਨ ਨਾਤ ਤਾਲਮੇਲ ਰੱਖਣ ਸਬੰਧੀ ਗੱਲਬਾਤ ਕੀਤੀ। 
ਇਸ ਮੌਕੇ ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਰਾਵੀ ਦਰਿਆ ਵਿਚਲੇ ਪਾਣੀ ਦੇ ਪੱਧਰ ’ਤੇ 24 ਘੰਟੇ ਨਿਗਰਾਨੀ ਰੱਖੀ ਜਾਵੇ ਅਤੇ ਕਿਸੇ ਵੀ ਤਰਾਂ ਦੀ ਹੜ੍ਹ ਵਰਗੀ ਖਤਰੇ ਦੀ ਸਥਿਤੀ ’ਤੇ ਕਾਬੂ ਪਾਉਣ ਲਈ ਪੁਖਤਾ ਪ੍ਰਬੰਧ ਕਰਕੇ ਰੱਖੇ ਜਾਣ।
 
    ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਕਮਿਸ਼ਨਰ ਜਲੰਧਰ ਡਵੀਜ਼ਨ ਨੂੰ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜ੍ਹ ਵਰਗੀ ਖਤਰੇ ਦੀ ਸਥਿਤੀ ਨਾਲ ਨਿਪਟਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਲੋਕਾਂ ਦੀ ਸਹੂਲਤ ਲਈ ਜ਼ਿਲਾ ਤੇ ਤਹਿਸੀਲ ਪੱਧਰ ’ਤੇ 24 ਘੰਟੇ ਚੱਲਣ ਵਾਲੇ ਕੰਟਰੋਲ ਰੂਮ ਸਥਾਪਤ ਕੀਤੇ ਗਏ। ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਹੜ੍ਹ ਵਰਗੀ ਸਥਿਤੀ ਪੈਦਾ ਹੋਣ ਉੱਤੇ ਬਚਾਅ ਕਾਰਜਾਂ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀ ਪੂਰੀ ਤਰਾਂ ਚੋਕਸ ਹਨ। ਲੋਕਾਂ ਦੀ ਸਹੂਲਤ ਲਈ ਸਸਸ ਸਕੂਲ ਝਬਕਰਾ ਵਿਖੇ ਰਾਹਤ ਕੇਦਰ ਸਥਾਪਿਤ ਕੀਤਾ ਗਿਆ ਹੈ ਅਤੇ ਹੜ ਕਾਰਨ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਸਹੂਲਤਾਂ ਦਾ ਪਰਬੰਧ ਕੀਤਾ ਗਿਆ ਹੈ। 
 
ਇਸ ਮੌਕੇ ਸਮਸ਼ੇਰ ਸਿੰਘ, ਆਪ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਇੰਚਾਰਜ ਦੀਨਾਨਗਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਲਾ ਪਰਸ਼ਾਸਨ ਵਲੋ ਰਾਵੀ ਦਰਿਆ ਨੇੜਲੇ ਅਤੇ ਰਾਵੀ ਦਰਿਆ ਤੋਂ ਪਾਰ ਵਸਦੇ ਪਿੰਡਾਂ ਦੇ ਲੋਕਾਂ ਲਈ ਹੜ ਵਰਗੀ ਖਤਰੇ ਦੀ ਸਥਿਤੀ ਨਾਲ ਨਜਿੱਠਣ ਲਈ ਪੁਖਤਾ ਪਰਬੰਧ ਕੀਤੇ ਗਏ ਹਨ। 
 
ਇਸ ਮੌਕੇ ਪਰਮਜੀਤ ਕੋਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਰਵਿੰਦਰ ਸਿੰਘ ਅਰੌੜਾ ਐਸ.ਡੀ.ਐਮ ਦੀਨਾਨਗਰ,, ਸੰਦੀਪ ਮਲਹੋਤਰਾ,ਡੀਡੀਪੀਓ, ਅਭਿਸ਼ੇਕ ਵਰਮਾ ਨਾਇਬ ਤਹਿਸੀਲਦਾਰ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।
 



About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *