ਪੰਜਾਬ ’ਚ ਵੱਸਦੇ ਸਿੱਖ ਪਰਿਵਾਰਾਂ ਵੱਲੋਂ ਸਿਰਫ਼ ਸਕੂਲ ਦੀ ਫੀਸ ਮੁਆਫ਼ ਕਰਾਉਣ ਲਈ ਦੂਜੇ ਧਰਮਾਂ ਵੱਲ ਤੁਰਨਾ ਸ਼ਰਮਨਾਕ ਤੇ ਚਿੰਤਾਜਨਕ : ਕਾਹਲੋਂ
ਅਮਰੀਕ ਸਿੰਘ
ਅੰਮ੍ਰਿਤਸਰ 3 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ’ਚ ਧਰਮ ਬਦਲੀ ਦੇ ਵੱਧਦੇ ਮਾਮਲਿਆਂ ’ਤੇ ਲਗਾਮ ਕੱਸਣ ਲਈ ‘‘ਧਰਮ ਜਾਗਰੂਕਤਾ ਲਹਿਰ’’ ਦੀ ਅਰੰਭਤਾ ਅੱਜ ਅਰਦਾਸ ਸਮਾਗਮ ਕਰਵਾ ਕੇ ਕੀਤੀ ਗਈ ਜਿਸ ’ਚ ਸੂਬਾ ਭਰ ਤੋਂ ਕਈ ਸੰਪ੍ਰਦਾਵਾਂ ਦੇ ਮੁਖੀ, ਪੰਥ ਦਰਦੀਆਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਜਿਸ ਧਰਤੀ ਤੋਂ ਕਦੇ ਸਿੰਘ ਸਭਾ ਲਹਿਰ ਦੀ ਸ਼ੁਰੂਆਤ ਹੋਈ ਸੀ, ਅੱਜ ਉਸੇ ਧਰਤੀ ਤੋਂ ‘‘ਧਰਮ ਜਾਗਰੂਕਤਾ ਲਹਿਰ’’ ਦੀ ਅਰੰਭਤਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫਤਰ ਖੋਲ੍ਹ ਕੇ ਕੀਤੀ ਜਾ ਰਹੀ ਹੈ । ਇਥੇ ਮੌਜ਼ੂਦ ਪੰਥ ਦਰਦੀਆਂ ਦਾ ਭਾਰੀ ਇਕੱਠ ਦੇਖ ਕੇ ਮੈਨੂੰ ਯਕੀਨ ਹੈ ਕਿ ਇਹ ‘ਲਹਿਰ’ ਇਕ ਦਿਨ ਸੈਲਾਬ ਬਣ ਕੇ ਉਨ੍ਹਾਂ ਦੋਖੀਆਂ ਨੂੰ ਠੱਲ੍ਹ ਪਾਵੇਗੀ ਜਿਹੜੇ ਸਾਡੇ ਪਰਿਵਾਰਾਂ ਦੀ ਧਰਮ ਬਦਲੀ ਕਰਵਾ ਰਹੇ ਹਨ । ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਭਰ ’ਚ ਦੂਰ-ਦਰਾਡੇ ਦੇ ਪਿੰਡਾਂ ਤਕ ਪਹੁੰਚ ਕਰਕੇ ਆਪਣੇ ਬੱਚਿਆਂ ਅਤੇ ਧਰਮ ਬਦਲੀ ਕਰ ਚੁੱਕੇ ਪਰਿਵਾਰਾਂ ਨੂੰ ਗੌਰਵਮਈ ਸਿੱਖ ਇਤਿਹਾਸ, ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਦੱਸਾਂਗੇ ਤਾਂ ਕਿ ਸਾਡੀ ਪਨੀਰੀ ਆਪਣੇ ਗੁਰ ਇਤਿਹਾਸ ਨਾਲ ਜੁੜੇ ।
ਸ. ਕਾਲਕਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਤੀ ਬਾਵਜ਼ੂਦ ਕਿੱਥੇ ਅਜਿਹੀ ਕੋਈ ਕਮੀ ਰਹਿ ਗਈ ਕਿ ਅਸੀਂ ਨਾ ਤਾਂ ਆਪਣੀ ਫਸਲਾਂ ਸੰਭਾਲ ਸਕੇ ਅਤੇ ਨਾ ਹੀ ਆਪਣੀਆਂ ਨਸਲਾਂ ਸੰਭਾਲ ਪਾ ਰਹੇ ਹਾਂ । ਉਨ੍ਹਾਂ ਕਿਹਾ ਕਿ ਪੰਜਾਬ ’ਚ ਧਰਮ ਪ੍ਰਚਾਰ ਲਹਿਰ ਨੂੰ ਸੁਚੱਜੇ ਢੰਗ ਨਾਲ ਚਲਾਉਣ ਦੀ ਜ਼ੁੰਮੇਵਾਰੀ ਟਕਸਾਲੀ ਆਗੂ ਸ. ਮਨਜੀਤ ਸਿੰਘ ਭੋਮਾ ਜੀ ਨੂੰ ਸੌਂਪੀ ਹੈ । ਸ. ਭੋਮਾ ਸਿੱਖ ਧਰਮ ਨਾਲ ਜੁੜੀਆਂ ਸਾਰੀਆਂ ਸੰਪ੍ਰਦਾਵਾਂ ਦੇ ਮੁਖੀਆਂ, ਪੰਥਕ ਜੱਥੇਬੰਦੀਆਂ ਨਾਲ ਵਿਚਾਰ-ਵਟਾਂਦਰਾ ਕਰਕੇ ਇਕ ਸੈਮੀਨਾਰ ਕਰਾਉਣਗੇ ਜਿਸ ’ਚ ਇਹ ਪਤਾ ਲਗਾਇਆ ਜਾ ਸਕੇ ਕਿ ਕਿੱਥੇ ਕੋਈ ਕਮੀ ਰਹਿ ਗਈ ਹੈ ਕਿ ਸਾਡੇ ਧਰਮ ਦੇ ਪ੍ਰਚਾਰ-ਪ੍ਰਸਾਰ ’ਚ ਨਿਵਾਰ ਆਇਆ ।
ਇਸ ਮੌਕੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਿੱਖ ਕੌਮ ਐਸੀ ਜੁਝਾਰੂ ਕੌਮ ਹੈ ਜਿਹੜੀ ਆਪਣੇ ਧਰਮ ਦੀ ਖਾਤਰ ਸ਼ਹਾਦਤ ਦੇ ਸਕਦੀ ਹੈ ਆਪਣੀਆਂ ਕੁਰਬਾਨੀਆਂ ਦੇ ਸਕਦੀ ਹੈ ਪਰ ਉਹ ਆਪਣੀ ਸਿੱਖੀ ਤੋਂ ਕਦੇ ਮੁਨਕਰ ਨਹੀਂ ਹੋ ਸਕਦੀ । ਸਾਡੇ ਮੁਲਕ ’ਚ ਚਿੱਟੀ ਕ੍ਰਾਂਤੀ, ਹਰੀ ਕ੍ਰਾਂਤੀ ਦੀ ਜਦੋਂ ਗੱਲ ਆਈ ਤਾਂ ਪੂਰੇ ਹਿੰਦੂਸਤਾਨ ਦੇ ਅਨਾਜ ਦੇ ਭੰਡਾਰ ਪੰਜਾਬ ਨੇ ਭਰ ਦਿੱਤੇ । ਜੇਕਰ ਸਰਹੱਦਾਂ ਦੀ ਰੱਖਿਆ ਦੀ ਗੱਲ ਆਈ ਤਾਂ ਸਾਡੀ ਸਿੱਖ ਰੈਜੀਮੇਂਟ ਨੇ ਪਾਕਿਸਤਾਨ ਹੋਵੇ ਜਾਂ ਚੀਨ ਸਭ ਤੋਂ ਅੱਗੇ ਹੋ ਕੇ ਭਾਰਤ ਦੀ ਰੱਖਿਆ ਕੀਤੀ । ਦੇਸ਼-ਵਿਦੇਸ਼ ’ਚ ਕੋਈ ਮਹਾਂਮਾਰੀ-ਕੁਦਰਤੀ ਆਫਤ ਆਈ ਤਾਂ ਸਿੱਖਾਂ ਨੇ ਸਭ ਤੋਂ ਅੱਗੇ ਹੋ ਕੇ ਲੰਗਰ ਲਗਾਏ ਮੁਫ਼ਤ ਦਵਾਈਆਂ ਵੰਡੀਆਂ ਅਤੇ ਮਨੁੱਖਤਾ ਦੀ ਸੇਵਾ ਕੀਤੀ । ਐਸੀ ਕੌਮ ਜਿਹੜੀ ਹਰ ਖੇਤਰ ’ਚ ਮੋਹਰੀ ਤੇ ਜੁਝਾਰੂ ਹੋਵੇ ਅੱਜ ਐਸੀ ਲੋੜ ਕਿਵੇਂ ਪੈ ਗਈ ਕਿ ਅੱਜ ਸਾਨੂੰ ਇਸ ਕੌਮ ਦੀ ਪਨੀਰੀ ਨੂੰ ਬਚਾਉਣ ਲਈ ‘‘ਧਰਮ ਜਾਗਰੂਕਤਾ ਲਹਿਰ’’ ਚਲਾਉਣ ਲਈ ਸੈਮੀਨਾਰ ਰੱਖਣੇ ਪੈ ਰਹੇ ਹਨ । ਉਹ ਕੌਮ ਜਿਹੜੀ ਸ਼ਹਾਦਤਾਂ-ਕੁਰਬਾਨੀਆਂ ਤੋਂ ਨਹੀਂ ਡਰਦੀ ਸੀ ਪੰਜਾਬ ’ਚ ਵੱਸਦੇ ਕਈ ਪਰਿਵਾਰ ਅੱਜ ਸਿਰਫ਼ ਆਪਣੇ ਬੱਚਿਆਂ ਦੇ ਸਕੂਲ ਦੀ ਫੀਸ ਮਾਫ਼ ਕਰਾਉਣ ਲਈ ਆਪਣਾ ਸ਼ਾਨਾਮਤੀ ਧਰਮ ਬਦਲੀ ਕਰਨ ਵੱਲ ਤੁਰ ਪਵੇ, ਇਹ ਬਹੁਤ ਸ਼ਰਮਨਾਕ ਅਤੇ ਚਿੰਤਾਜਨਕ ਗੱਲ ਹੈ । ਸਿੱਖ ਕੌਮ ਜਿਹੜੀ ਮੁਸੀਬਤ ਦੇ ਸਮੇਂ ਦੂਜੇ ਧਰਮਾਂ ਦਾ ਢਿੱਡ ਭਰਨ ਲਈ ਸਭ ਤੋਂ ਮੂਹਰੇ ਹੁੰਦੀ ਹੈ ਅਜਿਹਾ ਕੀ ਕਾਰਨ ਬਣ ਗਿਆ ਕਿ ਉਸ ਦਾ ਇਕ ਵੀ ਬੱਚਾ ਜਾਂ ਪਰਿਵਾਰ ਦੂਜਾ ਧਰਮ ਅਪਨਾਉਣ ਵੱਲ ਤੁਰ ਪਿਆ ।
ਸ. ਕਾਹਲੋਂ ਨੇ ਕਿਹਾ ਕਿ ਦੇਸ਼ਭਰ ’ਚ ਸਿੱਖ ਧਰਮ ਦਾ ਪ੍ਰਚਾਰ-ਪ੍ਰਸਾਰ ਕਰ ਰਹੀ ਹਰ ਜੱਥੇਬੰਦੀ ਦੀ ਹਰ ਸੰਭਵ ਸਹਾਇਤਾ ਕਰਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਬਣਦਾ ਹੈ । ਦਿੱਲੀ ਕਮੇਟੀ ਦਾ ਹਰ ਮੈਂਬਰ ਕਰੋਨਾ ਕਾਲ ਸਮੇਂ ਜਾਨਲੇਵਾ ਬੀਮਾਰੀ ਤੋਂ ਡਰਨ ਦੀ ਥਾਂ ਬਿਨ੍ਹਾਂ ਕੋਈ ਧਰਮੀ ਭੇਦਭਾਵ ਕੀਤੇ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਜਗ੍ਹਾ-ਜਗ੍ਹਾ ਲੰਗਰ ਵਰਤਾਉਣ ਦੀ ਸੇਵਾ ਕਰ ਰਿਹਾ ਸੀ । ਜਦੋਂ ਦੇਸ਼ਭਰ ਦੇ ਹਸਪਤਾਲਾਂ ’ਚ ਆਕਸੀਜਨ ਦੀ ਕਮੀ ਹੋਈ ਤਾਂ ਅਸੀਂ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀਸ਼ਾਹ ਵਣਜਾਰਾ ਹਾਲ ’ਚ ਕੋਵਿਡ ਸੈਂਟਰ ਖੋਲ੍ਹਿਆ ਜਿਸ ’ਚ ਹਰ ਧਰਮ ਦੇ ਵਿਅਕਤੀ ਨੇ ਆਪਣਾ ਮੁਫ਼ਤ ਇਲਾਜ ਕਰਵਾਇਆ ।
ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਮੁਖੀ ਧਾਰਮਿਕ ਵਿੰਗ ਬੁੱਢਾ ਦਲ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸਾਡੀ ਸਿੱਖੀ ਦੀਆਂ ਜਿਹੜੀਆਂ ਜੜ੍ਹਾਂ ਹਨ ਉਹ ਹਨ ਪਿੰਡ ਅਤੇ ਕੋਈ ਵੀ ਪ੍ਰਚਾਰਕ ਪਿੰਡਾਂ ਤਕ ਪਹੁੰਚ ਨਹੀਂ ਕਰਦਾ ਇਸ ਲਈ ਸਾਨੂੰ ਸ਼ੁਰੂ ਤੋਂ ਹੀ ਇਸ ਪਾਸੇ ਧਿਆਨ ਦੇਣਾ ਪੈਣਾ । ਬਾਬਾ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਪੰਜਾਬ ’ਚ ਜਿਨ੍ਹਾਂ ਨੂੰ ਧਰਮ ਦੀ ਰਾਖੀ ਦੀ ਜ਼ੁੰਮੇਵਾਰੀ ਸੌਂਪੀ ਗਈ ਸੀ ਉਨ੍ਹਾਂ ਨੇ ਧਰਮ ’ਤੇ ਸਿਆਸਤ ਨੂੰ ਹਾਵੀ ਕਰ ਦਿੱਤਾ ਜਿਸ ਕਰਕੇ ਸਿੱਖ ਧਰਮ ਦੇ ਕਈ ਪਰਿਵਾਰ ਧਰਮ ਬਦਲੀ ਦੀ ਰਾਹ ’ਤੇ ਤੁਰ ਪਏ ਪਰੰਤੂ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ. ਮਨਜੀਤ ਸਿੰਘ ਭੋਮਾ ਨੂੰ ਰਾਗੀ-ਢਾਡੀ ਸਿੰਘ, ਕਥਾ ਵਾਚਕ, ਪ੍ਰਚਾਰਕ ਅਤੇ ਸਿੱਖ ਇਤਿਹਾਸਕਾਰਾਂ ਦਾ ਸਹਿਯੋਗ ਮੁਹੱਈਆ ਕਰਵਾਇਆ ਜਾਵੇਗਾ ਜੋ ਕਿ ਮਾਝਾ, ਮਾਲਵਾ, ਦੋਆਬਾ ਦੇ ਦੂਰ-ਦਰਾਡੇ ਦੇ ਪਿੰਡ-ਪਿੰਡ ਤਕ ਪਹੁੰਚ ਕਰਕੇ ਸਿੱਖ ਧਰਮ ਦਾ ਪ੍ਰਚਾਰ-ਪ੍ਰਸਾਰ ਸੁਚੱਜੇ ਢੰਗ ਨਾਲ ਦਾ ਫਰਜ਼ ਨਿਭਾਉਣਗੇ । ਜੇਕਰ ਅਸੀਂ ਸਾਰੇ ਮਿਲ ਕੇ ਪੰਜਾਬ ’ਚ ਧਰਮ ਬਦਲੀ ਦੇ ਮਾਮਲਿਆਂ ’ਤੇ ਠੱਲ੍ਹ ਪਾ ਸਕੇ ਤਾਂ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ‘‘ਧਰਮ ਜਾਗਰੂਕਤਾ ਲਹਿਰ’’ ਇਤਿਹਾਸ ਦੇ ਸੁਨਹਿਰੀ ਸਫ਼ਿਆਂ ’ਚ ਲਿਖਿਆ ਜਾਵੇਗਾ ।
ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਤੋਂ ਸ. ਹਰਵਿੰਦਰ ਸਿੰਘ ਕੇ.ਪੀ. ਸੀਨੀਅਰ ਮੀਤ ਪ੍ਰਧਾਨ, ਸ. ਆਤਮਾ ਸਿੰਘ ਲੁਬਾਣਾ ਮੀਤ ਪ੍ਰਧਾਨ, ਜਸਮੇਨ ਸਿੰਘ ਨੋਨੀ ਸਕੱਤਰ ਅਤੇ ਮੈਂਬਰਾਨ ਸ. ਗੁਰਪ੍ਰੀਤ ਸਿੰਘ ਜੱਸਾ, ਸ. ਗੁਰਦੇਵ ਸਿੰਘ, ਸ. ਸੁਖਬੀਰ ਸਿੰਘ ਕਾਲੜਾ, ਸ. ਗੁਰਮੀਤ ਸਿੰਘ ਭਾਟੀਆ, ਸ. ਐਮ.ਪੀ.ਐਸ. ਚੱਢਾ, ਸ. ਸਤਿੰਦਰਪਾਲ ਸਿੰਘ ਨਾਗੀ, ਸ. ਹਰਜੀਤ ਸਿੰਘ ਪੱਪਾ, ਸ. ਨਿਸ਼ਾਨ ਸਿੰਘ ਮਾਨ, ਸ. ਭੁਪਿੰਦਰ ਸਿੰਘ ਗਿੰਨੀ, ਸ. ਵਿਕਰਮ ਸਿੰਘ ਰੋਹਿਣੀ, ਸ. ਦਲਜੀਤ ਸਿੰਘ ਸਰਨਾ, ਸ. ਸੁਰਜੀਤ ਸਿੰਘ ਜੀਤੀ, ਸ. ਅਮਰਜੀਤ ਸਿੰਘ ਪਿੰਕੀ, ਸ. ਗੁਰਮੀਤ ਸਿੰਘ ਟਿੰਕੂ, ਸ. ਪਰਮਜੀਤ ਸਿੰਘ ਭਾਟੀਆ, ਸ. ਪਰਵਿੰਦਰ ਸਿੰਘ ਲੱਕੀ ਅਤੇ ਬੀਬੀ ਰਵਿੰਦਰ ਕੌਰ ਆਦਿ ਮੌਜ਼ੂਦ ਸਨ ।
ਇਸ ਮੌਕੇ ਬਾਬਾ ਹਰ ਬੇਅੰਤ ਸਿੰਘ ਮਸਤੂਆਣਾ ਸਾਹਿਬ, ਬਾਬਾ ਕਰਮ ਸਿੰਘ ਜੀ ਕਾਰ ਸੇਵਾ ਦਬੁਰਜੀ ਵਾਲੇ, ਭਾਈ ਮਲਕੀਤ ਸਿੰਘ, ਬਾਬਾ ਕਸ਼ਮੀਰ ਸਿੰਘ ਭੂਈ ਵਾਲਿਆਂ ਵੱਲੋਂ ਬਾਬਾ ਸੁੱਖਾ ਸਿੰਘ ਜੀ, ਬਾਬਾ ਬਲਬੀਰ ਸਿੰਘ ਮੁਛਲ ਸਤਿਕਾਰ ਕਮੇਟੀ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਬਲਵਿੰਦਰ ਸਿੰਘ (ਭਰਾਤਾ ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ), ਭਾਈ ਮੋਹਕਮ ਸਿੰਘ ਦਮਦਮੀ ਟਕਸਾਲ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਧਾਰਮਿਕ ਮੁਖੀ, ਬਾਬਾ ਹਰਭਜਲ ਸਿੰਘ ਕੁੱਲੀ ਵਾਲੇ, ਭਾਈ ਸਾਹਿਬ ਸਿੰਘ, ਭਾਈ ਸੁਖਵਿੰਦਰ ਸਿੰਘ ਅਗਵਾਨ, ਭਾਈ ਮਨਜੀਤ ਸਿੰਘ ਜੀ ਮੈਂਬਰ ਐਸ.ਜੀ.ਪੀ.ਸੀ., ਸ੍ਰ ਸਰਬਜੀਤ ਸਿੰਘ ਸੋਹਲ, ਸ੍ਰ:ਸਰਬਜੀਤ ਸਿੰਘ ਜੰਮੂ(ਸਕੱਤਰ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ), ਅਦਵ ਛਿੰਦਰਪਾਲ ਸਿੰਘ ਜੀ ਬਰਾੜ, ਸ੍ਰ ਉਮਰਜੀਤ ਸਿੰਘ, ਸ੍ਰ ਕੁਲਦੀਪ ਸਿੰਘ ਮਜੀਠਾ, ਸ੍ਰ ਵਿਕਰਮ ਗੁਲਝਾਰ ਸਿੰਘ ਖੋਲਕੀਪੁਰ, ਸ੍ਰ ਜਗਦੀਸ਼ ਸਿੰਘ (ਡਾਇਰੈਕਟਰ ਸ਼ਸ਼ਸ਼ਸ਼ ਸਕੂਲ), ਸਰਦਾਰ ਪੱਗੜੀ ਹਾਉਸ ਸ੍ਰ ਅਮਰਜੀਤ ਸਿੰਘ, ਸ੍ਰ ਦਲਜੀਤ ਸਿੰਘ ਪਾਖਰਪੁਰਾ, ਸ੍ਰ ਸੁਖਜਿੰਦਰ ਸਿੰਘ ਬਿੱਟੂ ਮਜੀਠਾ, ਸ੍ਰ ਸਵਰਨ ਸਿੰਘ ਕਰਾਲੀਆ, ਸ੍ਰ ਬਲਵੰਤ ਸਿੰਘ ਸੁਜਾਦਾ, ਸ੍ਰ ਕੁੰਦਨ ਸਿੰਘ ਅਬਦਾਲ, ਭਾਈ ਸੁਖਵਿੰਦਰ ਸਿੰਘ ਅਗਵਾਨ ਭਤੀਜਾ ਅਮਰ ਸ਼ਹੀਦ ਭਾਈ ਸਤਵੰਤ ਸਿੰਘ ਇੰਦਰਾਂ ਗਾਂਧੀ ਕਾਂਡ, ਭਾਈ ਸਰਬਜੀਤ ਸਿੰਘ ਖਾਲਸਾ ਬੇਟਾ ਅਮਰ ਸ਼ਹੀਦ ਭਾਈ ਬੇਅੰਤ ਸਿੰਘ, ਸ੍ਰ ਬਿਕਰਮਜੀਤ ਸਿੰਘ ਨਾਂਗ, ਸ੍ਰ ਮੱਖਣ ਸਿੰਘ ਹਰੀਆਂ, ਬਾਬਾ ਕੁੁੱਲੀ ਵਾਲੇ (ਹਰਸ਼ਾ ਛੀਨਾਂ), ਸੰਤ ਬਾਬਾ ਕਰਮ ਸਿੰਘ ਜੀ ਕਾਰਸੇਵਾ ਵਾਲੇ ਦੁਬਰਜ਼ੀ, ਸੰਤ ਬਾਬਾ ਮਨਮੋਹਨ ਸਿੰਘ ਜੀ ਭੰਗਾਲੀ ਵਾਲੇ, ਸਤਨਾਮ ਸਿੰਘ ਮਨਾਵਾਂ, ਸੰਤ ਬਾਬਾ ਬਲਵਿੰਦਰ ਸਿੰਘ (ਭਤੀਜਾ ਬਾਬਾ ਕਰਤਾਰ ਸਿੰਘ ਭਿੰਡਰਾਂਵਾਲੇ), ਭਾਈ ਮੋਹਕਮ ਸਿੰਘ, ਭਾਈ ਪ੍ਰਗਟ ਸਿੰਘ ਡਿਮੋਵਾਲ, ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ, ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਬਾਬਾ ਬਿਧੀ ਚੰਦੀਆਂ ਸੰਪਰਦਾਇ ਵਲੋ ਬਾਬਾ ਨਾਹਰ ਸਿੰਘ, ਭਾਈ ਕੁਲਵਿੰਦਰ ਸਿੰਘ ਅਰਦਾਸਿਆ, ਪੰਜ ਪਿਆਰੇ (1) ਭਾਈ ਮੇਜ਼ਰ ਸਿੰਘ, ਸ੍ਰ ਪ੍ਰਗਟ ਸਿੰਘ ਚੰਗਾਵਾ, ਬੀਬੀ ਰਾਜਵੰਤ ਕੌਰ, ਬੀਬੀ ਕੁਲਵਿੰਦਰ ਕੌਰ, ਸ੍ਰ ਬਲਦੇਵ ਸਿੰਘ ਤੇੜਾ, ਵਿਰਸਾ ਸਿੰਘ ਬਟਾਲਾ, ਸ੍ਰ ਬਲਵਿੰਦਰ ਸਿੰਘ ਜੈਠੁਵਾਲ, ਸ੍ਰ ਜਸਵਿੰਦਰ ਸਿੰਘ ਡਰੋਲੀ, ਸ੍ਰ ਬਲਬੀਰ ਸਿੰਘ ਮੁੱਛਲ, ਸ੍ਰ ਭੁਪਿੰਦਰ ਸਿੰਘ ਨੰਦਾ ਆਈ.ਏ.ਐਸ., ਸ੍ਰ ਸੁਖਦੇਵ ਸਿੰਘ ਸਾਬਕਾ ਐਸ.ਐਸ.ਪੀ. ਆਦਿ ਵੀ ਸ਼ਾਮਿਲ ਹੋਏ ।
com