Breaking News

ਹਰੇਕ ਪਿੰਡ ਵਿੱਚ ਲਗਾਏ ਜਾਣਗੇ ਬੁਢਾਪਾ, ਵਿਧਵਾ ਅਤੇ ਅੰਗਹੀਣਾਂ ਦੇ ਪੈਨਸ਼ਨ ਦੇ ਕੈਂਪ – ਬਿਜਲੀ ਮੰਤਰੀ

ਹਰੇਕ ਪਿੰਡ ਵਿੱਚ ਲਗਾਏ ਜਾਣਗੇ ਬੁਢਾਪਾ, ਵਿਧਵਾ ਅਤੇ ਅੰਗਹੀਣਾਂ ਦੇ ਪੈਨਸ਼ਨ ਦੇ ਕੈਂਪ – ਬਿਜਲੀ ਮੰਤਰੀ

ਕਰੀਬ 8 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਮਾਡਰਨ ਸੱਥ ਅਤੇ ਪਾਰਕ ਦਾ ਰੱਖਿਆ ਨੀਂਹ ਪੱਥਰ

ਅਮਰੀਕ ਸਿੰਘ

ਅੰਮ੍ਰਿਤਸਰ 2 ਅਗਸਤ 

ਪਿੰਡਾਂ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਵਿੱਚ ਚੱਕਰ ਨਹੀਂ ਮਾਰਨੇ ਪੈਣਗੇ ਅਤੇ ਹਰੇਕ ਪਿੰਡ ਵਿੱਚ ਬੁਢਾਪਾ, ਵਿਧਵਾ ਅਤੇ ਅੰਗਹੀਣਾਂ ਆਦਿ ਦੇ ਕੈਂਪ ਪਿੰਡਾਂ ਵਿੱਚ ਵੀ ਲਗਾਏ ਜਾਣਗੇ, ਜਿਥੇ ਸਾਰੇ ਸਰਕਾਰੀ ਅਧਿਕਾਰੀ ਮੌਜੂਦ ਹੋਣਗੇ ਅਤੇ ਮੌਕੇ ਤੇ ਹੀ ਪੈਨਸ਼ਨਾਂ ਲਗਾ ਦਿੱਤੀਆਂ ਜਾਣਗੀਆਂ।

               ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ: ਹਰਭਜਨ ਸਿੰਘ ਈ.ਟੀ.ਓ. ਬਿਜਲੀ ਮੰਤਰੀ ਪੰਜਾਬ ਨੇ ਅੱਜ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਰਸੂਲਪੁਰ ਕਲਾਂ ਵਿਖੇ ਲਗਾਏ ਗਏ ਕੈਂਪ ਦਾ ਜਾਇਜਾ ਲੈਣ ਉਪਰੰਤ ਕੀਤਾ। ਉਨਾਂ ਦੱਸਿਆ ਕਿ ਇਨਾਂ ਕੈਂਪਾਂ ਦਾ ਮੁੱਖ ਮਕਸਦ ਲੋਕਾਂ ਨੂੰ ਖਜਲ ਖੁਆਰੀ ਤੋਂ ਬਚਾਉਣਾ ਹੈ। ਅਤੇ ਉਨਾਂ ਨੂੰ ਸਾਰੀਆਂ ਸਰਕਾਰੀਆਂ ਸਹੂਲਤਾਂ ਉਨਾਂ ਦੇ ਦੂਆਰ ਤੇ ਹੀ ਪੂਜਦਾ ਕਰਨਾ ਹੈ। ਇਸ ਕੈਂਪ ਵਿੱਚ 200 ਤੋਂ ਵੱਧ ਲੋਕਾਂ ਨੇ ਆਪਣੇ ਪੈਨਸ਼ਨ ਦੇ ਫਾਰਮ ਭਰੇ ਅਤੇ ਇਸ ਕੈਂਪ ਦਾ ਲਾਹਾ ਲਿਆ। ਇਸ ਮੌਕੇ ਬਿਜਲੀ ਮੰਤਰੀ ਵਲੋਂ ਕਰੀਬ 8 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਮਾਡਰਨ ਸੱਥ ਦਾ ਵੀ ਰੱਖਿਆ ਨੀਂਹ ਪੱਥਰ ਰੱਖਿਆ। ਉਨਾਂ ਦੱਸਿਆ ਕਿ ਇਸ ਸੱਥ ਦੇ ਬਣਨ ਨਾਲ ਪਿੰਡ ਦੇ ਬਜ਼ੁਰਗਾਂ ਦਾ ਇਕੱਠੇ ਬੈਠਣ ਦਾ ਵਧੀਆ ਮਾਹੌਲ ਮਿਲੇਗਾ ਅਤੇ ਇਥੇ ਪਾਣੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਬਿਜਲੀ ਮੰਤਰੀ ਨੇ ਰਸੂਪਲਪੁਰ ਕਲਾਂ ਪਿੰਡ ਵਿੱਚ 5 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਕ ਪਾਰਕ ਦਾ ਰੱਖਿਆ ਨੀਂਹ ਪੱਥਰ  ਰੱਖਿਆ। ਉਨਾਂ ਦੱਸਿਆ ਕਿ ਇਸ ਪਾਰਕ ਦੇ ਬਣਨ ਨਾਲ ਬੱਚਿਆਂ, ਨੌਜਵਾਨਾਂ ਤੇ ਬਜ਼ੁਰਗਾਂ ਨੂੰ ਸੈਰ ਕਰਨ ਅਤੇ ਬੈਠਣ ਲਈ ਵਧੀਆ ਮਾਹੌਲ ਮਿਲੇਗਾ।

               ਇਸ ਮੌਕੇ ਸ: ਹਰਭਜਨ ਸਿੰਘ ਵਲੋਂ ਪਿੰਡ ਰਸੂਲਪੁਰ ਕਲਾਂ ਵਿਖੇ ਪੌਦੇ ਵੀ ਲਗਾਏ ਗਏ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਵਾਤਾਵਰਨ ਨੂੰ ਸਵੱਛ ਰੱਖਣਾ ਹੈ ਅਤੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਵੱਛ ਵਾਤਾਵਰਨ ਦੇਣਾ ਹੈ ਤਾਂ ਸਾਨੂੰ ਖੁਦ ਨੂੰ ਵੀ ਅੱਗੇ ਆਉਣਾ ਪਵੇਗਾ। ਉਨਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਦੋ ਪੌਦੇ ਜ਼ਰੂਰ ਲਗਾਉਣੇ ਚਾਹੀਦੇ ਹਨ। ਉਨਾਂ ਕਿਹਾ ਕਿ ਕੇਵਲ ਪੌਦੇ ਹੀ ਨਹੀਂ ਲਗਾਉਣੇ ਬਲਿਕ ਉਨਾਂ ਦੀ ਚੰਗੀ ਦੇਖ ਰੇਖ ਵੀ ਕੀਤੀ ਜਾਵੇ।

               ਬਿਜਲੀ ਮੰਤਰੀ ਨੇ ਦੱਸਿਆ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਹਨ। ਜਿਸਦੀ ਤਾਜਾ ਮਿਸਾਲ 1 ਜੁਲਾਈ ਤੋਂ ਬਾਅਦ ਆਉਣ ਵਾਲੇ ਬਿਜਲੀ ਦੇ ਬਿੱਲ ਜੀਰੋ ਵਿਚ ਆਉਣਗੇ ਅਤੇ ਹਰੇਕ ਵਿਅਕਤੀ ਨੂੰ 2 ਮਹੀਨੇ 600 ਯੂਨਿਟ ਬਿਜਲੀ ਮੁਫ਼ਤ ਮਿਲੇਗੀ। ਇਸ ਮੌਕੇ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਦੀ ਧਰਮ ਪਤਨੀ ਸ੍ਰੀਮਤੀ ਸੁਹਿੰਦਰ ਕੌਰ, ਬੇਟਾ ਹਰਸ਼ਜੀਤ ਸਿੰਘ, ਸ: ਸ਼ਨਾਖ ਸਿੰਘ, ਸ: ਮਨਪ੍ਰੀਤ ਸਿੰਘ, ਬਲਾਕ ਪ੍ਰਧਾਨ  ਸ: ਰਾਜਪਾਲ ਸਿੰਘ, ਸਰਕਲ ਇੰਚਾਰਜ ਨਿੱਜਰ ਸਿੰਘ, ਹਰਜਿੰਦਰ ਸਿੰਘ, ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੋਂ ਇਲਾਵਾ ਸੀ.ਡੀ.ਪੀ.ਓ., ਸੁਪਰਵਾਈਜ਼ਰ ਵੀ ਹਾਜ਼ਰ ਸਨ।

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *