ਯੂਨੀਵਰਸਿਟੀ ‘ਚ 500 ਦਰਸ਼ਕਾਂ ਦੇ ਬੈਠਣ ਵਾਲੀ ਸਪੋਰਟਸ ਗੈਲਰੀ ਦਾ ਉਚੇਰੀ ਸਿੱਖਿਆ ਮੰਤਰੀ ਵੱਲੋਂ ਉਦਘਾਟਨਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਿਿਲਆ 20 ਸੀਟਾਂ ਦਾ ਰਿਹਾਇਸ਼ੀ ਪੰਜਾਬ ਇੰਸਟੀਟਿਊਟ ਆਫ ਸਪੋਰਟਸ ਸੈਂਟਰਅਮਰੀਕ ਸਿੰਘ ਅµਮ੍ਰਿਤਸਰ 30 ਜੁਲਾਈ – ਖੇਡਾਂ ਤੇ ਯੁਵਕ ਸੇਵਾਵਾਂ ਅਤੇ ਉਚੇਰੀ ਸਿਿਖਆ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 20 ਸੀਟਾਂ ਦਾ ਰਿਹਾਇਸ਼ੀ ਪੰਜਾਬ ਇੰਸਟੀਟਿਊਟ ਆਫ ਸਪੋਰਟਸ ਦਾ ਸੈਂਟਰ ਦੇਣ ਦਾ ਐਲਾਨ ਕੀਤਾ ਹੈ ।ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਪਗ੍ਰੇਡਿਡ ਵੈਲੋਡਰੋਮ ਕੰਪਲੈਕਸ ਦਾ ਉਦਘਾਟਨ ਕਰਨ ਦੇ ਲਈ ਇੱਥੇ ਪੁੱਜੇ ਸਨ ਜਿਸ ਦੇ ਵਿਚ 500 ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਵਾਲੀ ਬਣੀ ਸਪੋਰਸ ਗੈਲਰੀ ਤੋਂ ਇਲਾਵਾ ਦੋ ਬਾਥਰੂਮ, ਦੋ ਚੈਂਜਿੰਗ ਰੂਮ, ਦਫਤਰ ਅਤੇ ਸਟੋਰ ਸ਼ਾਮਿਲ ਹਨ । 71 ਲੱਖ ਦੀ ਲਾਗਤ ਨਾਲ ਬਣੇ ਇਸ ਕੰਪਲੈਕਸ ਦੇ ਉਦਘਾਟਨ ਮੌਕੇ ਉਚੇਰੀ ਸਿੱਖਿਆ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਖਿਡਾਰੀਆਂ ਪ੍ਰਤੀ ਵਚਨਬੱਧਤਾ ਦੁਹਰਾਉਂਦਿਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਖਿਡਾਰੀਆਂ ਨੂੰ ਲੋੜ ਅਨੁਸਾਰ ਸਹੂਲਤਾਂ ਦੇਣ ਜਾ ਰਹੀ ਹੈ । ਉਹਨਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡਾਂ ਚ ਪਾਏ ਗਏ ਯੋਗਦਾਨ ਦੇ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਕੰਪਲੈਕਸ ਵਿਚ 20 ਸਾਇਕਲਿਸਟ ਖਿਡਾਰੀਆਂ ਦੇ ਲਈ ਪੰਜਾਬ ਇੰਸਟੀਟਿਊਟ ਆਫ ਸਪੋਰਟਸ ਸੈਂਟਰ ਸਥਾਪਿਤ ਕਰਨ ਦੇ ਲਈ ਸੰਬੰਧਿਤ ਵਿਭਾਗ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ।ਜਿਸ ਦੇ ਵਿਚ ਉਹਨਾਂ ਦੇ ਰਹਿਣ ਤੋਂ ਇਲਾਵਾ ਸਾਇਕਲਿਸਟਾਂ ਖੇਡਾਂ ਦਾ ਸਾਜੋ ਸਾਮਾਨ ਮੁੱਹਇਆ ਕਰਵਾਇਆ ਜਾਵੇਗਾ । ਉਹਨਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਤੋਂ ਵੀਂ ਮੰਗ ਕੀਤੀ ਜਾਵੇਗੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੇ ਇਸ ਵੈਲੋਡਰੋਮ ਨੂੰ ਸੈਂਟਰ ਆਫ ਐਕਸੀਲੈਂਸ ਦਾ ਦਰਜਾ ਦਿੱਤਾ ਜਾਵੇ ਕਿਉਕਿ ਇਸ ਸਮੇਂ ਬਰਮਿੰਘਮ ਵਿਖੇ ਹੋ ਰਹੇ ਕਾਮਨਵੈਲਥ ਖੇਡਾਂ 2022 ਵਿਚ ਇਸ ਸਮੇਂ ਯੂਨੀਵਰਸਿਟੀ ਦੇ 06 ਸਾਇਕਲਿਸਟ ਅਤੇ ਹੋਰ ਅੰਤਰਰਾਸ਼ਟਰੀ ਖੇਡਾਂ ਵਿਚ 25 ਖਿਡਾਰੀ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਨ । ਇਸ ਤੋਂ ਪਹਿਲਾਂ ਵੀ ਪੰਜ ਸਾਇਕਲਿਸਟ ਭਾਰਤ ਦੀ ਨੁਮਾਇੰਦਗੀ ਕਰਕੇ ਯੂਨੀਵਰਸਿਟੀ ਦੀ ਸ਼ਾਨ ਵਧਾ ਚੁੱਕੇ ਹਨ ।ਉਹਨਾਂ ਨੇ ਇਸ ਗੱਲ ਦੀ ਵੀ ਖੁਸ਼ੀ ਪ੍ਰਗਟ ਕੀਤੀ ਕਿ ਇਸ ਸਮੇਂ ਇਸ ਵੈਲੋਡਰੋਮ ਵਿਚ 50 ਦੇ ਕਰੀਬ ਖਿਡਾਰੀ ਕੌਮੀ, ਕੌਮਾਂਤਰੀ ਅਤੇ ਆਲ ਇੰਡੀਆ ਯੂਨੀਰਸਿਟੀ ਖੇਡਾਂ ਦੇ ਲਈ ਤਿਆਰੀ ਕਰ ਰਹੇ ਹਨ ।ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਇੰਟਰਨੈਸ਼ਨਲ ਸਟੈਂਡਰਜ ਸਾਈਜ ਦੇ ਵੈਲੋਡਰੋਮ ਵਿਚ ਦਰਸ਼ਕਾਂ ਦੀ ਗੈਲਰੀ ਦੀ ਘਾਟ ਸੀ ਜੋ ਪੂਰੀ ਹੋ ਗਈ ਹੈ ਅਤੇ ਪੀ. ਆਈ. ਐੱਸ ਸੈਂਟਰ ਬਣਨ ਨਾਲ ਇੱਥੋਂ ਹੋਰ ਵੀ ਖਿਡਾਰੀ ਪੈਦਾ ਹੋਣਗੇ ਜੋ ਭਾਰਤ ਦੀ ਸ਼ਾਨ ਵਧਾਉਣਗੇ । ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਦਾ ਮਾਣ ਹੈ ਅਤੇ ਉਹ ਖੇਡਾਂ ਵਿਚ ਚੰਗਾ ਕੰਮ ਕਰ ਰਹੀ ਹੈ ।ਉਹਨਾਂ ਨੇ ਯੂਨੀਵਰਸਿਟੀ ਕੈਂਪਸ ਵਿਚ ਹਰਿਆਲੀ ਅਤੇ ਸਾਫ ਸਫਾਈ ਦੀ ਸ਼ਲਾਘਾ ਕੀਤੀ amrik Singh Correspondent punjabnewsexpresscom