ਸ਼ਹਿਰ ਦੀ ਟੈ੍ਰਫਿਕ ਵਿਵਸਥਾ ਨੂੰ ਸਚਾਰੂ ਚਲਾਉਣ ਲਈ ਰੱਖੇ ਜਾਣਗੇ ਟੈ੍ਰਫਿਕ ਮਾਰਸ਼ਲ – ਏ:ਡੀ:ਸੀ:ਪੀ ਟੈ੍ਰਫਿਕ
AMRIK SINGH
ਅੰਮ੍ਰਿਤਸਰ, 28 ਜੁਲਾਈ:
ਸ਼ਹਿਰ ਵਿੱਚ ਟੈ੍ਰਫਿਕ ਵਿਵਸਥਾ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਟੈ੍ਰਫਿਕ ਮਾਰਸ਼ਲ ਸਕੀਮ ਤਹਿਤ ਟੈ੍ਰਫਿਕ ਮਾਰਸ਼ਲਾ ਦੀ ਭਰਤੀ ਕੀਤੀ ਜਾਵੇਗੀ। ਇਹ ਜਾਣਕਾਰੀ ਏ:ਡੀ:ਸੀ:ਪੀ ਟੈ੍ਰਫਿਕ ਸ੍ਰੀਮਤੀ ਅਮਨਦੀਪ ਕੌਰ ਨੇ ਦਿੰਦਿਆਂ ਦੱਸਿਆ ਕਿ ਰਿਟਾਇਰਡ ਫੌਜੀ, ਪੁਲਿਸ ਅਫਸਰ, ਬੈਂਕ ਕਰਮਚਾਰੀ, ਟੀਚਰ, ਪ੍ਰੋਫੈਸ਼ਨਲ ਆਦਿ ਨੂੰ ਟੈ੍ਰਫਿਕ ਮਾਰਸ਼ਲ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਮੀਦਵਾਰ ਸਵੈ ਇੱਛਾ ਅਨੁਸਾਰ ਆਪਣੇ ਬਿਨੈ ਪੱਤਰ ਤੁਰੰਤ ਆਪ ਖੁਦ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਟੈ੍ਰਫਿਕ, ਅਮ੍ਰਿਤਸਰ ਸ਼ਹਿਰ ਨੇੜੇ ਸਦਰ ਚੌਂਕ ਸਾਹਮਣੇ ਰਾਣੀ ਵਿਖੇ ਜਮਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਟੈ੍ਰਫਿਕ ਮਾਰਸ਼ਲ ਸੜਕੀ ਆਵਾਜਾਈ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਲੋਕਾਂ ਨੂੰ ਟੈ੍ਰਫਿਕ ਨਿਯਮਾਂ ਬਾਰੇ ਜਾਗਰੂਕ ਕਰਨਗੇ ਅਤੇ ਟੈ੍ਰਫਿਕ ਕਰਮਚਾਰੀਆਂ ਨਾਲ ਮਿਲ ਕੇ ਵਾਹਨਾਂ ਦੀ ਚੈਕਿੰਗ ਵੀ ਕਰਨਗੇ। ਉਨ੍ਹਾਂ ਕਿਹਾ ਕਿ ਇਹ ਟੈ੍ਰਫਿਕ ਮਾਰਸ਼ਲ ਸਵੈ ਇਛੁੱਕ (ਵਾਲੰਟੀਅਰ) ਸ਼ਹਿਰੀ ਹੀ ਭਰਤੀ ਕੀਤੀ ਜਾਣਗੇ ਅਤੇ ਇਨ੍ਹਾਂ ਦੀਆਂ ਸੇਵਾਵਾਂ ਕਿਸੇ ਵੀ ਸਮੇਂ ਬਿਨਾਂ ਕਾਰਨ ਦੱਸੇ ਸਮਾਪਤ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਟੈ੍ਰਫਿਕ ਕੰਟਰੋਲ ਰੂਮ ਨੰ: 97811-30630 ਤੇ ਸੰਪਰਕ ਕੀਤਾ ਜਾ ਸਕਦਾ ਹੈ।
——