Breaking News

ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਪੌਦੇ ਲਗਾਉਣੇ ਤੇ ਉਨਾਂ ਸੰਭਾਲ ਕਰਨੀ ਬਹੁਤ ਜਰੂਰੀ-ਰਮਨ ਬਹਿਲ
ਸ਼ਹੀਦ-ਏ-

ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਪੌਦੇ ਲਗਾਉਣੇ ਤੇ ਉਨਾਂ ਸੰਭਾਲ ਕਰਨੀ ਬਹੁਤ ਜਰੂਰੀ-ਰਮਨ ਬਹਿਲ
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਸਮਰਪਿਤ ‘ਹਰਿਆਵਲ ਲਹਿਰ’ ਤਹਿਤ ਆਈ.ਟੀ.ਆਈ (ਲੜਕੀਆਂ) ਗੁਰਦਾਸਪੁਰ ਤਹਿਤ ਤ੍ਰਿਵੈਣੀ ਦੇ ਪੌਦੇ ਲਗਾਏ

AMRIK SINGH

ਗੁਰਦਾਸਪੁਰ, 28 ਜੁਲਾਈ ( m
ਪੰਜਾਬ ਸਰਕਾਰ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਸਮਰਪਿਤ ‘ਹਰਿਆਵਲ ਲਹਿਰ’ ਤਹਿਤ ਆਈ.ਟੀ.ਆਈ (ਇਸਤਰੀਆਂ) ਗੁਰਦਾਸਪੁਰ ਵਿਖੇ ਤ੍ਰਿਵੈਣੀ ਦੇ ਪੌਦੇ ਲਗਾਏ। ਇਸ ਮੌਕੇ ਰਮਨ ਬਹਿਲ, ਇੰਚਾਰਜ ਹਲਕਾ ਗੁਰਦਾਸਪੁਰ ਅਤੇ ਆਪ ਪਾਰਟੀ ਦੇ ਸੀਨੀਅਰ ਆਗੂ ਵਿਸ਼ੇਸ ਤੌਰ ’ਤੇ ਪਹੁੰਚੇ ਤੇ ਆਈ.ਟੀ.ਆਈ ਦੇ ਕੰਪਲੈਕਸ ਵਿਖੇ ਤ੍ਰਿਵੈਣੀ ਦੇ ਪੌਦੇ ਲਗਾਏ। ਇਸ ਮੌਕੇ ਅੰਜਨ ਸਿੰਘ, ਜ਼ਿਲ੍ਹਾ ਜੰਗਲਾਤ ਅਫਸਰ, ਕਰਨ ਸਿੰਘ ਪਿ੍ਰੰਸੀਪਲ ਆਈ.ਟੀ.ਆਈ (ਇਸਤਰੀਆਂ), ਭਾਰਤ ਭੂਸ਼ਣ ਜ਼ਿਲਾ ਸੈਕਰਟਰੀ ਆਪ ਪਾਰਟੀ, ਬਿ੍ਰਜੇਸ਼ ਚੋਪੜਾ ਬੋਬੀ, ਸ੍ਰੀਮਤੀ ਸਤਪਾਲ ਕੋਰ, ਜੀਤਾ ਮਸੀਹ ਸਾਬਕਾ ਡਾਇਰੈਕਟਰ ਐਮ.ਸੀ, ਰਘੁਬੀਰ ਕਾਲੜਾ, ਪਵਨ ਬੂਰਾ ਸਾਬਕਾ ਐਮ.ਸੀ, ਯੋਗੇਸ ਸ਼ਰਮਾ, ਵਿਕਾਸ ਮਹਾਜਨ, ਬਲਵਿੰਦਰਜੀਤ ਸਿੰਘ, ਵਿਕਾਸ ਮਹਾਜਨ, ਸਟਾਫ ਅਤੇ ਮੈਂਬਰ ਹਾਜਰ ਸਨ। ਇਸ ਮੌਕੇ ਵਿਦਿਆਰਥੀਆਂ ਵਲੋਂ ਵੀ ਪੌਦੇ ਲਗਾਏ ਗਏ।
ਇਸ ਮੌਕੇ ਗੱਲ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ਅੱਜ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਸਮਰਪਿਤ ‘ਹਰਿਆਵਲ ਲਹਿਰ’ ਤਹਿਤ ਤ੍ਰਿਵੈਣੀ ਦੇ ਪੌਦੇ ਲਗਾਏ ਗਏ ਹਨ ਅਤੇ ਪੂਰੇ ਜਿਲੇ ਅੰਦਰ ਹਰਿਆਵਲ ਲਹਿਰ ਤਹਿਤ ਪੌਦੇ ਲਗਾਏ ਜਾ ਰਹੇ ਹਨ। ਉਨਾਂ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ ਸਮੇਂ ਦੀ ਬਹੁਤ ਲੋੜ ਹੈ ਕਿ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਅਤੇ ਪੌਦਿਆਂ ਦੀ ਸੰਭਾਲ ਵੀ ਪੂਰੀ ਤਰਾਂ ਕੀਤੀ ਜਾਵੇ। ਉਨਾਂ ਕਿਹਾ ਕਿ ਰੁੱਖ, ਸਾਡੇ ਜੀਵਨ ਦਾ ਅਤੁੱਟ ਹਿੱਸਾ ਸਨ। ਉਨਾਂ ਦੱਸਿਆ ਕਿ ਰੁੱਖ ਸਾਨੂੰ ਆਕਸੀਜਨ ਦਿੰਦੇ ਹਨ। ਪੰਛੀਆਂ ਨੂੰ ਰੈਣ ਬਸੈਰਾ ਦਿੰਦੇ ਹਨ ਅਤੇ ਗਰਮੀ ਤੋਂ ਬਚਣ ਲਈ ਛਾਂ ਆਦਿ ਦਿੰਦੇ ਹਨ। ਇਸ ਲਈ ਲਈ ਰੁੱਖਾਂ ਦੀ ਸੰਭਾਲ ਕਰਨੀ ਸਾਡਾ ਪਹਿਲਾ ਫਰਜ਼ ਹੋਣਾ ਚਾਹੀਦਾ ਹੈ।
ਇਸ ਮੌਕੇ ਅੰਜਨ ਸਿੰਘ, ਜਿਲਾ ਜੰਗਲਾਤ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ‘ਹਰਿਆਵਲ ਲਹਿਰ’ ਵਿੱਢੀ ਗਈ ਹੈ, ਜਿਸ ਤਹਿਤ ਹਰ ਵਿਧਾਨ ਸਭਾ ਹਲਕੇ ਅੰਦਰ 50 ਹਜਾਰ ਪੌਦੇ ਅਤੇ 115 ਤ੍ਰਿਵੈਣੀ ਦੇ ਪੌਦੇ ( ਪਿੱਪਲ, ਕਿੱਕੜ ਅਤੇ ਨਿੰਮ) ਲਗਾਏ ਜਾ ਰਹੇ ਹਨ। ਉਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਲਗਾਏ ਗਏ ਪੌਦਿਆਂ ਦੀ ਸੰਭਾਲ ਵੱਲ ਜਰੂਰ ਧਿਆਨ ਰੱਖਣ। ਇਸ ਮੌਕੇ ਪਿ੍ਰੰਸੀਪਲ ਕਰਨ ਸਿੰਘ ਨੇ ਭਰੋਸਾ ਦਿੱਤਾ ਕਿ ਆਈ.ਟੀ.ਆਈ ਵਿਖੇ ਲਗਾਏ ਗਏ ਪੋਦਿਆਂ ਦੀ ਸੰਭਾਲ ਪੂਰੀ ਤਰਾਂ ਕੀਤੀ ਜਾਵੇਗੀ।

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *