ਦਿਵਿਆਂਗ ਅਤੇ ਬਜੁਰਗ ਵਿਅਕਤੀਆਂ ਨੂੰ ਬਨਾਉਟੀ ਅੰਗ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੈਂਪ 25 ਜੁਲਾਈ ਤੋਂ ਸ਼ੁਰੂ
AMRIK SINGH
ਅੰਮ੍ਰਿਤਸਰ 23 ਜੁਲਾਈ 2022—
ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਵੱਲੋਂ ਜ਼ਿਲ੍ਹੇ ਦੇ ਸਾਰੇ ਦਿਵਿਆਂਗ ਅਤੇ ਬਜ਼ੁਰਗ ਵਿਅਕਤੀ ਜਿੰਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਰੀਰਕ ਲੋੜ ਲਈ ਬਨਾਉਟੀ ਅੰਗਾਂ ਦੀ ਲੋੜ ਹੈ, ਨੂੰ ਮੁਫ਼ਤ ਅੰਗ ਮੁਹੱਈਆ ਕਰਵਾਉਣ ਦੀ ਪਹਿਲਕਦਮੀ ਕੀਤੀ ਗਈ ਹੈ। ਅਲਿਮਕੋ ਦੇ ਸਹਿਯੋਗ ਨਾਲ ਇਹ ਅੰਗ ਸਬੰਧਤ ਵਿਅਕਤੀਆਂ ਨੂੰ ਉਨਾਂ ਦੀ ਲੋੜ ਅਨੁਸਾਰ ਦਿੱਤੇ ਜਾਣਗੇ। ਇਸ ਲਈ ਪਹਿਲਾਂ ਮਾਹਿਰਾਂ ਵਲੋਂ ਹਰੇਕ ਲੋੜਵੰਦ ਵਿਅਕਤੀ ਨੂੰ ਦਿੱਤੇ ਜਾਣ ਵਾਲੇ ਬਨਾਉਟੀ ਅੰਗ ਦਾ ਸਾਇਜ਼ ਲਿਆ ਜਾਵੇਗਾ ਅਤੇ ਫਿਰ ਇਹ ਅੰਗ ਤਿਆਰ ਕਰਕੇ ਉਕਤ ਵਿਅਕਤੀ ਨੂੰ ਦਿੱਤੇ ਜਾਣਗੇ। ਡਿਪਟੀ ਕਮਿਸ਼ਨਰ ਸ੍ਰੀ ਸੂਦਨ ਨੇ ਇਸ ਲਈ ਹਰੇਕ ਤਹਿਸੀਲ ਦੇ ਐਸ.ਡੀ.ਐਮ. ਨੂੰ ਨੋਡਲ ਅਧਿਕਾਰੀ ਲਗਾਇਆ ਹੈ ਅਤੇ ਸਬੰਧਤ ਸੀ.ਡੀ.ਪੀ.ਓ. ਨੂੰ ਸਹਾਇਕ ਨੋਡਲ ਅਧਿਕਾਰੀ। ਇਸ ਤੋਂ ਇਲਾਵਾ ਸਿਹਤ, ਸਮਾਜਿਕ ਸੁਰੱਖਿਆ ਵਿਭਾਗ, ਸਿੱਖਿਆ, ਪੰਚਾਇਤ, ਜੀ.ਓ.ਜੀ., ਰੈਡ ਕਰਾਸ, ਕਾਰਪੋਰੇਸ਼ਨ ਅਤੇ ਹੋਰ ਵਿਭਾਗ ਇਨਾਂ ਕੈਂਪਾਂ ਵਿੱਚ ਸਹਿਯੋਗ ਕਰਨਗੇ। ਉਨਾਂ ਦੱਸਿਆ ਕਿ ਦਿਵਿਆਂਗ ਅਤੇ ਬਜੁਰਗ ਵਿਅਕਤੀ ਕੈਂਪ ਵਿਚ ਅਧਾਰ ਕਾਰਡ ਅਤੇ ਅਯੋਗਤਾ ਸਰਟੀਫਿਕੇਟ ਦੀ ਕਾਪੀ ਤੇ ਇਕ ਫੋਟੋ ਨਾਲ ਲੈ ਕੇ ਆਉਣਾ। ਆਮਦਨ ਸਰਟੀਫਿਕੇਟ ਸਬੰਧਤ ਨੰਬਰਦਾਰ ਵਲੋਂ ਮੌਕੇ ਤੇ ਜਾਰੀ ਕੀਤਾ ਜਾਵੇਗਾ।
ਸ੍ਰੀ ਅਸੀਸਇੰਦਰ ਸਿੰਘ ਜਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ 25 ਜੁਲਾਈ ਨੂੰ ਇਹ ਕੈਂਪ ਬਾਬਾ ਬਕਾਲਾ ਸਾਹਿਬ ਸਬ ਡਵੀਜ਼ਨ ਹਸਪਤਾਲ, 26 ਜੁਲਾਈ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਤਰਸਿੱਕਾ, 27 ਜੁਲਾਈ ਨੂੰ ਸਰਕਾਰੀ ਸੀਨੀ. ਸੈਕੰਡਰੀ ਸਕੂਲ ਕੱਥੂਨੰਗਲ, 28 ਜੁਲਾਈ ਨੂੰ ਸਰਕਾਰੀ ਸੀਨੀ. ਸੈਕੰਡਰੀ ਸਕੂਲ ਗੋਲਬਾਗ, 29 ਜੁਲਾਈ ਸਰਕਾਰੀ ਸੀਨੀ. ਸੈਕੰਡਰੀ ਸਕੂਲ ਸੁਲਤਾਨਵਿੰਡ, 30 ਜੁਲਾਈ ਨੂੰ ਸਰਕਾਰੀ ਸੀਨੀ. ਸੈਕੰਡਰੀ ਸਕੂਲ ਵੈਰੋਵਾਲ ਰੋਡ ਜੰਡਿਆਲਾ ਗੁਰੂ, 31 ਜੁਲਾਈ ਨੂੰ ਸਰਕਾਰੀ ਸੀਨੀ. ਸੈਕੰਡਰੀ ਸਕੂਲ (ਲੜਕੇ) ਅਜਨਾਲਾ, 1 ਅਗਸਤ ਨੂੰ ਆਈ.ਟੀ.ਆਈ. ਲੋਪੋਕੇ, 2 ਅਗਸਤ ਨੂੰ ਸਰਕਾਰੀ ਸੀਨੀ. ਸੈਕੰਡਰੀ ਸਕੂਲ ਹਰਸ਼ਾਛੀਨਾ, 3 ਅਗਸਤ ਨੂੰ ਸਰਕਾਰੀ ਸੀਨੀ. ਸੈਕੰਡਰੀ ਸਕੂਲ ਨੰਗਲੀ, 4 ਅਗਸਤ ਨੂੰ ਸਰਕਾਰੀ ਇੰਸਟੀਚਿਊਟ ਆਫ ਟੈਕਸਟਾਈਲ ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ 5 ਅਗਸਤ ਨੂੰ ਸਰਕਾਰੀ ਸੀਨੀ. ਸੈਕੰਡਰੀ ਸਕੂਲ (ਲੜਕੇ) ਅਟਾਰੀ ਵਿਖੇ ਇਹ ਕੈਂਪ ਲੱਗਣਗੇ।
===—