Breaking News

ਕੋਵਿਡ-19 ਕਾਰਨ ਮਿ੍ਰਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਆਪਣੇ ਦਸਤਾਵੇਜ, ਡਾਟਾ ਸੈਂਟਰ, ਕਮਰਾ ਨੰਬਰ 323, ਬੀ ਬਲਾਕ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ 18 ਜੁਲਾਈ 2022 ਤਕ ਜਮ੍ਹਾ ਕਰਵਾਉਣ

ਕੋਵਿਡ-19 ਕਾਰਨ ਮਿ੍ਰਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਆਪਣੇ ਦਸਤਾਵੇਜ, ਡਾਟਾ ਸੈਂਟਰ, ਕਮਰਾ ਨੰਬਰ 323, ਬੀ ਬਲਾਕ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ 18 ਜੁਲਾਈ 2022 ਤਕ ਜਮ੍ਹਾ ਕਰਵਾਉਣ

AMRIK SINGH

ਗੁਰਦਾਸਪੁਰ, 8 ਜੁਲਾਈ

ਡਾ. ਅਮਨਦੀਪ ਕੋਰ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ/ਜ) ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਕੋਵਿਡ-19 ਮਹਾਂਮਾਰੀ ਕਾਰਨ ਮਿ੍ਰਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ 50 ਹਜ਼ਾਰ ਰੁਪਏ ਦੀ ਐਕਸ ਗਰੇਸ਼ੀਆਂ ਗਰਾਂਟ ਦਿੱਤੀ ਜਾ ਰਹੀ ਹੈ। ਇਸ ਲਈ ਕੋਵਿਡ-19 ਕਾਰਨ ਮਿ੍ਰਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਆਪਣੇ ਦਸਤਾਵੇਜ਼, ਕੋਵਿਡ-19, ਡਾਟਾ ਸੈਂਟਰ, ਕਮਰਾ ਨੰਬਰ 323, ਬੀ ਬਲਾਕ, ਜਿਲ੍ਹਾ ਪ੍ਰਬੰਧਕਰੀ ਕੰਪਲੈਕਸ ਗੁਰਦਾਸਪੁਰ ਵਿਖੇ 18 ਜੁਲਾਈ 2022 ਤਕ ਜਮ੍ਹਾ ਕਰਵਾਏ ਜਾਣ ਤਾਂ ਜੋ ਮਿ੍ਰਤਕ ਵਿਅਕਤੀਆਂ ਦੇ ਵਾਰਸਾਂ ਨੂੰ 50 ਹਜ਼ਾਰ ਰੁਪਏ ਦਾ ਮੁਆਵਜ਼ਾ ਸਮੇਂ ਸਿਰ ਦਿੱਤਾ ਜਾ ਸਕੇ। ਕਿਸੇ ਵੀ ਤਰਾਂ ਦੀ ਸਹਾਇਤਾ ਜਾਂ ਵਧੇਰੇ ਜਾਣਕਾਰੀ ਲਈ ਕੋਵਿਡ=19 ਡਾਟਾ ਸੈਂਟਰ ਗੁਰਦਾਸਪੁਰ ਦੇ ਮੋਬਾਇਲ ਨੰਬਰ 70097-61377 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਉਨਾਂ ਅੱਗੇ ਦੱਸਿਆ ਕਿ ਕੋਵਿਡ-19 ਕਾਰਨ ਮਿ੍ਰਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਆਪਣੇ ਨਾਲ ਦਸਤਾਵੇਜ਼ ਜਿਵੇਂ ਕਿ ਅਰਜ਼ੀ ਫਾਰਮ, ਮੌਤ ਦਾ ਸਰਟੀਫਿਕੇਟ, ਮਿ੍ਰਤਕ ਦਾ ਆਧਾਰ ਕਾਰਡ ਦੀ ਫੋਟੋਕਾਪੀ, ਕੋਵਿਡ=19 ਪੋਜ਼ੀਟਿਵ ਰਿਪੋਰਟ, ਐਮ.ਸੀ.ਸੀ.ਡੀ ਸਰਟੀਫਿਕੇਟ (4/4ਏ), ਡੈਥ ਸਮਰੀ, ਅਪਲਾਈ ਕਰਨ ਵਾਲੇ ਦੇ ਆਧਾਰ ਕਾਰਡ ਦੀ ਫੋਟੋ ਕਾਪੀ, ਮੁਆਵਜ਼ਾ ਲੈਣ ਵਾਲੇ ਵਾਰਸ ਦੀ ਬੈਂਕ ਅਕਾਊਂਟ ਪਾਸ ਬੁੱਕ/ਕੈਂਸਲ ਕੀਤਾ ਹੋਇਆ ਚੈੱਕ ਅਤੇ ਕਾਨੂੰਨੀ ਵਾਰਸ ਵਲੋਂ ਘੋਸ਼ਣਾ ਪੱਤਰ ਲੈ ਕੇ ਆਉਣ।

———————-     

About Gursharan Singh Sandhu

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *