Breaking News

ਬੀ.ਪੀ.ਈ.ਓ. ਗੁਰਇੱਕਬਾਲ ਸਿੰਘ ਗੁਰਾਇਆ ਨੇ ਬਲਾਕ ਗੁਰਦਾਸਪੁਰ 1 ਦਾ ਅਹੁੱਦਾ ਸੰਭਾਲਿਆ

ਬੀ.ਪੀ.ਈ.ਓ. ਗੁਰਇੱਕਬਾਲ ਸਿੰਘ ਗੁਰਾਇਆ ਨੇ ਬਲਾਕ ਗੁਰਦਾਸਪੁਰ 1 ਦਾ ਅਹੁੱਦਾ ਸੰਭਾਲਿਆ

AMRIK SINGH

ਗੁਰਦਾਸਪੁਰ 6 ਜੁਲਾਈ 

  ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਬੀਤੇ ਦਿਨ ਜ਼ਾਰੀ ਬਦਲੀਆਂ ਦੇ ਪੱਤਰ ਤਹਿਤ ਅੱਜ ਬੀ.ਪੀ.ਈ.ਓ. ਗੁਰਇੱਕਬਾਲ ਸਿੰਘ ਗੋਰਾਇਆ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਦਾਸਪੁਰ ਦਾ ਅਹੁੱਦਾ ਸੰਭਾਲ ਲਿਆ। ਜਿਕਰਯੋਗ ਹੈ ਕਿ ਬੀ.ਪੀ.ਈ.ਓ. ਗੁਰਇੱਕਬਾਲ ਸਿੰਘ ਗੋਰਾਇਆ ਪਹਿਲਾਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀਨਾਨਗਰ 2 ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਸਨ ਅਤੇ ਵਿਭਾਗ ਦੇ ਹੁਕਮਾਂ ਅਨੁਸਾਰ ਉਨ੍ਹਾਂ ਦੀ ਬਦਲੀ ਬਲਾਕ ਗੁਰਦਾਸਪੁਰ 1 ਵਿਖੇ ਹੋਈ ਹੈ ਤੇ ਅੱਜ ਉਹਨਾਂ ਨੇ ਬਲਾਕ ਗੁਰਦਾਸਪੁਰ 1 ਦਾ ਚਾਰਜ ਸੰਭਾਲ ਲਿਆ। ਚਾਰਜ ਸੰਭਾਲਣ ਮੌਕੇ ਉਨ੍ਹਾਂ ਨੇ ਬਲਾਕ ਦੇ ਸਮੂਹ ਅਧਿਆਪਕਾਂ ਨੂੰ ਵਿਸ਼ਵਾਸ਼ ਦਵਾਇਆ ਕਿ ਉਨ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਦਫਤਰੀ ਪੱਧਰ ਦਾ ਕੰਮ ਪੈਂਡਿੰਗ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਕਿ ਉਹ ਆਪਣੀ ਡਿਊਟੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਆਪਣੇ ਸਕੂਲਾਂ ਵਿਚ ਨਵੇਂ ਦਾਖਲਾ ਵੱਧ ਤੋਂ ਵੱਧ ਕਰਨ ਅਤੇ ਸਮੇਂ ਸਮੇਂ ਤੇ ਵਿਭਾਗ ਵੱਲੋਂ ਪ੍ਰਾਪਤ ਹੋਣ ਵਾਲੀਆਂ ਹਦਾਇਤਾਂ ਦੀ ਪਾਲਣਾ ਕਰਨ ।ਇਸ ਮੌਕੇ ਸੈਂਟਰ ਮੁੱਖ ਅਧਿਆਪਕ ਜਗਦੀਪ ਸਿੰਘ ,ਰਘਬੀਰ ਲਾਲ, ਨਵਨੀਤ ਸਿੰਘ , ਸਤਪਾਲ , ਹਰਿੰਦਰ ਸਿੰਘ ,ਜੂਨੀਅਰ ਸਹਾਇਕ ਰਵਿੰਦਰ ਕੁਮਾਰ, ਅਮਿਤ ਕੁਮਾਰ ,ਬਲਾਕ ਸਪੋਰਟਸ ਅਫਸਰ ਕਰਮਜੀਤ ਸਿੰਘ ਅਕਾਉਂਟੈਂਟ ਯਸ਼ਪ੍ਰੀਤ, ਮੈਡਮ ਵੀਨਾ ਮਿਡ ਡੇ ਮੀਲ ਮੈਨੇਜਰ ਮਨੀਸ਼ ਕੁਮਾਰ ਸੁਰੇਸ਼ ਕੁਮਾਰ ਡੈਟਾ ਐਂਟਰੀ ਅਪਰੇਟਰ ਤਜਿੰਦਰ ਕੌਰ ਅਤੇ ਰਜਨੀਸ਼ ਸ਼ਾਵਲ ਆਦਿ ਹਾਜ਼ਰ ਸਨ।–

About Gursharan Singh Sandhu

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *