ਜਗਦੰਬੇ ਧਾਮ ਮੰਦਿਰ (ਸ੍ਰੀ ਦੇਵੀ ਤਲਾਬ ਮੰਦਿਰ) ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
ਚੋਰੀ ਦੀ ਕੀਤੀ ਅਸਫਲ ਕੋਸ਼ਿਸ, ਚੋਰਾਂ ਨੇ ਸੀਸੀਟੀਵੀ ਕੈਮਰੇ ਕੀਤੇ ਬੰਦ,
ਪੈਸਿਆਂ ਵਾਲੇ ਗਲੇ ਨੂੰ ਤੋੜਨ ਦੀ ਕੀਤੀ ਕੋਸ਼ਿਸ਼, ਮੰਦਿਰ ਅੰਦਰ ਪਈ ਅਲਮਾਰੀ ਨੂੰ ਵੀ ਤੋੜਿਆ, ਪੁਲਿਸ ਨੇ ਕੀਤੀ ਜਾਂਚ ਸ਼ੁਰੂ
ਨਕੋਦਰ ( ) ਨਕੋਦਰ ਸ਼ਹਿਰ ਚ ਚੋਰੀਆਂ ਦੀਆਂ ਵਾਰਦਾਤਾਂ ਦਿਨੋਂ ਦਿਨ ਵੱਧ ਰਹੀਆਂ ਹਨ ਅਤੇ ਪੁਲਿਸ ਪ੍ਰਸ਼ਾਸਨ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਚ ਅਸਫਲ ਸਾਬਿਤ ਹੋ ਰਿਹਾ ਹੈ। ਜਿਸ ਕਾਰਨ ਸ਼ਹਿਰ ਵਾਸੀਆਂ ਦਾ ਗੁੱਸਾ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਵੱਧਦਾ ਜਾ ਰਿਹਾ ਹੈ। ਹੁਣ ਚੋਰਾਂ ਨੇ ਰੱਬ ਦੇ ਘਰ ਨੂੰ ਵੀ ਨਹੀਂ ਬਖਸ਼ਿਆ, ਨਕੋਦਰ ਸ਼ਹਿਰ ਦਾ ਪ੍ਰਾਚੀਣ ਅਤੇ ਪ੍ਰਸਿੱਧ ਸ੍ਰੀ ਜਗਦੰਬੇ ਧਾਮ (ਸ੍ਰੀ ਦੇਵੀ ਤਲਾਬ ਮੰਦਿਰ) ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਅਤੇ ਚੋਰੀ ਦੀ ਅਸਫਲ ਕੋਸ਼ਿਸ਼ ਕੀਤੀ।
ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰੇਸ਼ ਮਹਿੰਦਰੂ, ਸੁਰਿੰਦਰ ਬਾਂਸਲ ਖਜਾਨਚੀ, ਅਰੁਣ ਸ਼ਰਮਾ, ਜੋਨੀ ਨਾਰੰਗ, ਉਪੇਂਦਰ ਮਿੱਸਰ ਅਤੇ ਮੰਦਿਰ ਦੇ ਮੁੱਖ ਪੁਜਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਰ ਤਕਰੀਬਨ 2 ਵਜੇ ਦੇ ਕਰੀਬ ਮੰਦਿਰ ਦੀ ਛੱਤ ਤੇ ਲੱਗੇ ਦਰਵਾਜੇ ਦੀ ਕੁੰਡੀ ਨੂੰ ਤੋੜ ਕੇ ਪੋੜੀਆਂ ਰਾਹੀਂ ਨੀਚੇ ਆਇਆ ਅਤੇ ਸੱਭ ਤੋਂ ਪਹਿਲਾਂ ਚੋਰ ਨੇ ਸੀਸੀਟੀਵੀ ਨੂੰ ਬੰਦ ਕੀਤਾ ਤਾਂ ਕਿ ਚੋਰੀ ਦੀ ਘਟਨਾ ਰਿਕਾਰਡ ਨਾ ਹੋ ਸਕੇ। ਚੋਰ ਵੱਲੋਂ ਮੰਦਰ ਅੰਦਰ ਪਏ ਪੈਸਿਆਂ ਵਾਲੇ ਗਲੇ ਨੂੰ ਉਖਾੜਿਆਂ ਅਤੇ ਉਸ ਨੂੰ ਤੋੜਣ ਦੀ ਕਾਫੀ ਕੋਸ਼ਿਸ ਕੀਤੀ, ਪਰ ਉਹ ਗਲੇ ਨੂੰ ਤੋੜ ਨਹੀਂ ਸਕਿਆ ਅਤੇ ਮੰਦਰ ਚ ਪਈ ਅਲਮਾਰੀ ਨੂੰ ਵੀ ਤੋੜਿਆਂ ਅਤੇ ਉਸ ਵਿੱਚ ਪਏ ਸਮਾਨ ਨੂੰ ਖੰਗਾਲਿਆਂ, ਪਰ ਅਲਮਾਰੀ ਵਿੱਚ ਕਾਗਜਾਤ ਜਾਂ ਚੁੰਨੀਆਂ ਪਈਆਂ ਹੋਈਆਂ ਸਨ। ਗਲੇ ਨੂੰ ਤੋੜਣ ਲੱਗੇ ਪੱਥਰ ਨੂੰ ਵੀ ਕੁਝ ਨੁਕਸਾਨ ਪੁੱਜਿਆ ਹੈ। ਉਹਨਾਂ ਨੇ ਦੱਸਿਆ ਕਿ ਚੋਰੀ ਦੀ ਘਟਨਾ ਦਾ ਸਵੇਰ ਸਮੇਂ ਪਤਾ ਲੱਗਾ ਜਦੋਂ ਪੰਡਿਤ ਨੇ ਸਵੇਰੇ ਰੋਜਾਨਾ ਦੀ ਤਰ੍ਹਾਂ ਮੰਦਿਰ ਖੋਲ੍ਹਿਆ, ਤੁਰੰਤ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਮੌਕਾ ਦੇਖ ਲਿਆ ਹੈ। ਪ੍ਰਬੰਧਕ ਕਮੇਟੀ ਨੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਟਰੈਸ ਕਰ ਕਾਬੂ ਕੀਤਾ ਜਾਵੇ ਅਤੇ ਸ਼ਹਿਰ ਚ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਨੱਥ ਪਾਈ ਜਾਵੇ।
ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ
Check Also
ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ
ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …