ਝੋਨਾ ਦਾ ਲੱਗਣਾ ਹੋ ਗਿਆ ਸ਼ੁਰੂ ਪਰ ਕਿਸਾਨਾਂ ਦੀਆਂ ਮੁਸ਼ਕਿਲਾਂ ਅਜੇ ਵੀ ਘੱਟ ਨਹੀਂ
….ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ
ਐਂਕਰ…..ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਝੋਨੇ ਦੀ ਬਿਜਾਈ 14 ਜੂਨ ਤੋਂ ਸ਼ੁਰੂ ਹੋਣੀ ਸੀ ਜਿਸਦੇ ਚਲਦੇ ਅੱਜ ਤੋਂ ਗੁਰਦਾਸਪੁਰ ਵਿੱਚ ਕਿਸਾਨਾਂ ਵਲੋਂ ਝੋਨੇ ਦੀ ਰਿਵਾਇਤੀ ਬਿਜਾਈ ਸ਼ੁਰੂ ਕਰ ਦਿਤੀ ਗਈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਨਾ ਹੀ ਸਰਕਾਰ ਵਲੋਂ ਨਿਧਾਰਿਤ ਸਮੇ ਦੀ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਦੀ ਸਪਲਾਈ ਨਹੀਂ ਮਿਲ ਰਹੀ ਅਤੇ ਲੇਬਰ ਨੂੰ ਲੈਕੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਜੋ ਸਰਕਾਰ ਨੇ ਲਗਾਤਾਰ ਬਿਜਲੀ ਸਪਲਾਈ ਦਾ ਦਾਅਵਾ ਕਰ ਰਹੇ ਹਨ ਉਹ ਅੱਜ ਪਹਿਲੇ ਦਿਨ ਦਾ ਖੋਖਲਾ ਸਾਬਿਤ ਹੋ ਰਿਹਾ ਹੈ|
ਵੀ ਓ…..ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਦੇ ਹੁਕਮਾਂ ਮੁਤਾਬਿਕ ਕਿਸਾਨਾਂ ਨੇ ਤਾਂ ਅੱਜ ਤੋਂ 14 ਜੂਨ ਨੂੰ ਹੀ ਝੋਨੇ ਦੀ ਬਿਜਾਈ ਸ਼ੁਰੂ ਕੀਤੀ ਹੈ ਲੇਕਿਨ ਹੁਣ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜੋ ਨਿਰਵਿੱਘਣ ਬਿਜਲੀ ਸਪਲਾਈ ਦਾ ਦਾਅਵਾ ਉਹ ਕਰ ਰਹੇ ਹਨ ਉਸ ਨੂੰ ਪੂਰਾ ਕਰਨ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਗਰਮੀ ਜਿਆਦਾ ਹੈ ਅਤੇ ਝੋਨੇ ਦੀ ਬਿਜਾਈ ਦੀ ਸ਼ੁਰੂਆਤ ਲਈ ਪਾਣੀ ਵੀ ਜਿਆਦਾ ਚਾਹੀਦਾ ਹੈ ਅਤੇ ਹੋਣਾ ਤਾ ਇਹ ਚਾਹੀਦਾ ਹੈ ਕਿ ਨਹਿਰੀ ਪਾਣੀ ਦੇ ਪ੍ਰਬੰਧ ਪੂਰੇ ਹੁੰਦੇ ਲੇਕਿਨ ਨਹਿਰੀ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਹਨ | ਉਧਰ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਅੱਜ ਪਹਿਲੇ ਦਿਨ ਹੀ ਉਹ ਬਿਜਲੀ ਸਪਲਾਈ ਦੀ ਉਡੀਕ ਚ ਹਨ ਅਗੇ ਕਿਵੇਂ ਦੀ ਉਮੀਦ ਰੱਖੀ ਜਾ ਸਕਦੀ ਹੈ ਇਸ ਦੇ ਨਾਲ ਹੀ ਪਰਵਾਸੀ ਮਜਦੂਰ ਦੀ ਬਹੁਤ ਕਮੀ ਹੈ ਅਤੇ ਲੋਕਲ ਮਜਦੂਰ ਮਜਦੂਰੀ ਜਿਆਦਾ ਮੰਗ ਰਹੇ ਹਨ ਕਿਸਾਨਾਂ ਦਾ ਕਹਿਣਾ ਸੀ ਕਿ ਇਹਨਾਂ ਮੁਸ਼ਕਿਲਾਂ ਦਾ ਹੱਲ ਸਰਕਾਰਾਂ ਨੂੰ ਕਰਨਾ ਚਾਹੀਦਾ ਹਨ |
ਬਾਈਟ…. ਕੁਲਮੀਤ ਸਿੰਘ / ਬਲਦੇਵ ਸਿੰਘ ( ਕਿਸਾਨ )
Download link