ਸੀ.ਜੇ.ਐਮ. ਨੇ ਜੇਲ੍ਹ ਚ ਮਰੇ ਕੈਦੀ ਦੇ ਅੰਤਿਮ ਸਸਕਾਰ ਲਈ ਉਸ ਦੀ ਲਾਸ਼ ਘਰ ਪਹੁੰਚਾਉਣ ਅਤੇ ਦੋਵਾਂ ਪੁੱਤਰਾਂ ਨੂੰ ਪਿਤਾ ਦਾ ਸਸਕਾਰ ਕਰਨ ਲਈ ਦੁਆਈ ਮਨਜ਼ੂਰੀ
ਅਮਰੀਕ ਸਿੰਘ
ਫਿਰੋਜ਼ਪੁਰ 13 ਜੂਨ 2022
ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਗੁਰਦੇਵ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਚੱਕ ਪੰਜੇ ਕੇ, ਥਾਣਾ ਗੁਰੂਹਰਸਹਾਏ ਦੀ ਅਚਾਨਕ ਮੌਤ ਹੋ ਗਈ ਸੀ। ਜੋ ਕਿ ਅਧੀਨ ਧਾਰਾ 302/307/341/323/148/149 ਆਪਣੇ ਦੋਵੇਂ ਪੁੱਤਰਾਂ ਸਮੇਤ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਬੰਦ ਸੀ। ਗੁਰਦੇਵ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਘਰ ਵਾਪਸ ਭੇਜ਼ ਦਿੱਤੀ ਗਈ ਸੀ । ਇਸ ਦੇ ਚੱਲਦਿਆਂ ਉਸ ਦੇ ਦੋਵੇਂ ਪੁੱਤਰਾਂ ਕੋਲ ਆਪਣੇ ਪਿਤਾ ਦੇ ਸੰਸਕਾਰ ਕਰਵਾਉਣ ਲਈ ਜੇਲ੍ਹ ਵਿੱਚੋਂ ਘਰ ਜਾਣ ਲਈ ਕਾਨੂੰਨ ਦੇ ਹਿਸਾਬ ਨਾਲ ਬਣਦੀ ਰਕਮ ਭਰਨ ਲਈ ਪੈਸੇ ਨਹੀਂ ਸਨ। ਇਸ ਸਬੰਧੀ ਇਹ ਮਾਮਲਾ ਮਿਸ ਏਕਤਾ ਉੱਪਲ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਧਿਆਨ ਵਿੱਚ ਆਇਆ। ਇਸ ਉਪਰੰਤ ਸੀ. ਜੇ. ਐੱਮ. ਮੈਡਮ ਵੱਲੋਂ ਇਸ ਦਫ਼ਤਰ ਦੇ ਪੈਨਲ ਐਡਵੋਕੇਟ ਸ਼੍ਰੀ ਗਗਨ ਗੋਕਲਾਨੀ ਅਤੇ ਸ਼੍ਰੀ ਵਿੱਕੀ ਟੁੰਡਲਾਟ ਦੀ ਡਿਊਟੀ ਲਗਾਈ ਗਈ ਕਿ ਸਬੰਧਤ ਬੰਦੀਆਂ ਤੋਂ ਬੇਨਤੀ ਪੱਤਰ ਲਿਆ ਗਿਆ । ਇਹ ਪੱਤਰ ਸੀ. ਜੇ. ਐੱਮ. ਮੈਡਮ ਵੱਲੋਂ ਸਬੰਧਤ ਕੋਰਟ ਵਿੱਚ ਭੇਜ ਕੇ ਇਨ੍ਹਾਂ ਬੰਦੀਆਂ ਨੂੰ ਪਿਤਾ ਦਾ ਅੰਤਿਮ ਸੰਸਕਾਰ ਕਰਵਾਉਣ ਲਈ ਘਰ ਜਾਣ ਦੀ ਪ੍ਰਵਾਨਗੀ ਦਿਵਾਈ ਗਈ। ਇਸ ਉਪਰੰਤ ਜੱਜ ਸਾਹਿਬ ਵੱਲੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਬੰਦੀਆਂ ਦੀਆਂ ਮੁਸ਼ਕਿਲਾਂ ਸਬੰਧੀ ਚਲਾਈ ਗਈ ਕੰਪੇਨ ਦੌਰਾਨ 15 ਐਡਵੋਕੇਟਾਂ ਦੇ ਕੰਮ ਦੀ ਦੇਖ ਰੇਖ ਲਈ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਪਰੋਕਤ ਮ੍ਰਿਤਕ ਵਿਅਕਤੀ ਦੇ ਦੋਵੇਂ ਪੁੱਤਰਾਂ ਨੂੰ ਮੌਕੇ ਤੇ ਘਰ ਜਾਣ ਦਾ ਪ੍ਰਵਾਨਗੀ ਪੱਤਰ ਸੌਪਿਆ ਗਿਆ। ਇਸ ਦੇ ਨਾਲ ਨਾਲ ਜੱਜ ਸਾਹਿਬ ਨੇ ਮੌਕੇ `ਤੇ ਜੇਲ੍ਹ ਦੇ ਵਧੀਕ ਸੁਪਰਡੰਟ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਕਿ ਇਨ੍ਹਾਂ ਦੋਵੇਂ ਬੰਦੀਆਂ ਲਈ ਬਿਨਾਂ ਕਿਸੇ ਕਾਨੂੰਨੀ ਫੀਸ ਦੇ ਇਨ੍ਹਾਂ ਦੇ ਨਾਲ ਜਾਣ ਲਈ ਗਾਰਦ ਦਾ ਇੰਤਜਾਮ ਕਰਕੇ ਇਨ੍ਹਾਂ ਬੰਦੀਆਂ ਨੂੰ ਇਨ੍ਹਾਂ ਦੇ ਪਿਤਾ ਦੇ ਅੰਤਿਮ ਸੰਸਕਾਰ `ਤੇ ਅੰਤਿਮ ਰਸਮਾਂ ਪੂਰੀਆਂ ਕਰਵਾਈਆਂ ਜਾਣ ਤਾਂ ਜੋ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ। ਇਸ ਸਬੰਧੀ ਸਬੰਧਤ ਬੰਦੀਆਂ ਨੇ ਜੱਜ ਸਾਹਿਬ ਦਾ ਧੰਨਵਾਦ ਕੀਤਾ।