ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਬਿਆਸ ਦੀ ਕੀਤੀ ਜਾ ਰਹੀ ਸੀ ਨਿਸ਼ਾਨਦੇਹੀ ਮਾਹੌਲ ਗਰਮਾਇਆ
ਮਾਹੌਲ ਤਣਾਅਪੂਰਨ ਬਣਨ ਤੇ ਵੱਡੀ ਗਿਣਤੀ ਚ ਪਹੁੰਚੀ ਪੁਲਸ ਫੋਰਸ ਮੌਕੇ ਤੇ ਹਾਲਾਤਾਂ ਨੂੰ ਸੰਭਾਲਿਆ
ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੂਰ ਬਿਆਸ ਦੇ ਉਤੇ ਗੋਲਾ ਬਰੂਦ ਡੀਪੂ ਕੁਝ ਸਮੇਂ ਪਹਿਲਾਂ ਪੰਜਾਬ ਪੁਲਸ ਵੱਲੋਂ ਬਣਾਇਆ ਗਿਆ ਸੀ ਜਿਸ ਵਿੱਚ ਕਿ ਜ਼ਬਤ ਕੀਤੇ ਗੋਲਾ ਬਾਰੂਦ ਵੀ ਰੱਖੇ ਗਏ ਸਨ ਅਤੇ ਉਸ ਗੋਲਾ ਬਰੂਦ ਡੀਪੂ ਦੇ ਅੱਗੇ ਡੇਰੇ ਬਿਆਸ ਦੇ ਆਗੂਆਂ ਵੱਲੋਂ ਕੰਧ ਕਰਵਾ ਦਿੱਤੀ ਗਈ ਸੀ ਜਿਸ ਨੂੰ ਹੁਣ ਮਾਣਯੋਗ ਅਦਾਲਤ ਨੇ ਨਿਸ਼ਾਨਦੇਹੀ ਕਰਨ ਦੇ ਹੁਕਮ ਦਿੱਤੇ ਹਨ ਜਿਸ ਤੋਂ ਬਾਅਦ ਅੰਮ੍ਰਿਤਸਰ ਡੀ ਸੀ ਦਫਤਰ ਤੋਂ ਪ੍ਰਸ਼ਾਸਨਿਕ ਅਧਿਕਾਰੀ ਅੱਜ ਡੇਰਾ ਬਿਆਸ ਬੁੱਢਾ ਥੇਹ ਦੇ ਕੋਲ ਨਿਸ਼ਾਨਦੇਹੀ ਕਰਨ ਪਹੁੰਚੇ ਤਾਂ ਦੂਜੇ ਪਾਸੇ ਡੇਰਾ ਬਿਆਸ ਦੇ ਸਮਰਥਕਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਸ਼ਾਨਦੇਹੀ ਕਰਨ ਤੋਂ ਵੀ ਰੋਕਿਆ ਗਿਆ ਮੌਕੇ ਤੇ ਹਾਲਾਤ ਤਣਾਅਪੂਰਨ ਬੰਦੇ ਦੇਖ ਵੱਡੀ ਗਿਣਤੀ ਚ ਪੁਲਸ ਫੋਰਸ ਵੀ ਤਾਇਨਾਤ ਕੀਤੀ ਗਈ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦਿਹਾਤੀ ਐਸਐਸਪੀ ਨੇ ਕਿਹਾ ਕਿ ਮੌਕੇ ਤੇ ਹਾਲਾਤ ਨਾਜ਼ੁਕ ਨਾ ਬਣਨ ਇਸ ਵਾਸਤੇ ਉਨ੍ਹਾਂ ਵੱਲੋਂ ਇੱਥੇ ਪੁਲਸ ਫੋਰਸ ਲਗਾਈ ਗਈ ਹੈ ਅਤੇ ਹਾਈਕੋਰਟ ਦੇ ਕਿ ਆਰਡਰ ਆਇਆ ਉਸ ਲਈ ਉਹ ਅਜੇ ਆਫਿਸ਼ੀਅਲ ਤੌਰ ਤੇ ਕੁਝ ਵੀ ਮੀਡੀਆ ਨੂੰ ਨਹੀਂ ਦੱਸ ਸਕਦੇ
ਬਾਈਟ : ਐੱਸ.ਐੱਸ.ਪੀ ਦਿਹਾਤੀ ਅੰਮ੍ਰਿਤਸਰ
ਦੂਜੇ ਪਾਸੇ ਇਸ ਮੌਕੇ ਤੇ ਪਹੁੰਚੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਤਹਿਤ ਹੀ ਡੇਰਾ ਬਿਆਸ ਵਿਖੇ ਪਹੁੰਚ ਕੇ ਉਹ ਨਿਸ਼ਾਨਦੇਹੀ ਕਰਨ ਪਹੁੰਚੇ ਹਨ ਅਤੇ ਇਸ ਨਿਸ਼ਾਨਦੇਹੀ ਦੇ ਵਿੱਚ ਡੇਰਾ ਬਿਆਸ ਦੀ ਜ਼ਮੀਨ ਵੀ ਆ ਸਕਦੀ ਹਨ ਤੇ ਉਥੋਂ ਦੇ ਰਹਿਣ ਵਾਲੇ ਲੋਕਾਂ ਦੇ ਘਰ ਵੀ ਆ ਸਕਦੇ ਹਨ ਅਤੇ ਕੰਧ ਤੋੜਨ ਦੇ ਆਰਡਰ ਆਏ ਹਨ ਜਾਂ ਨਹੀਂ ਇਹ ਅਜੇ ਅਸੀਂ ਆਫਿਸ਼ੀਅਲ ਤੌਰ ਤੇ ਨਹੀਂ ਦੱਸ ਸਕਦੇ
ਬਾਈਟ : ਹਰਪ੍ਰੀਤ ਸਿੰਘ ਸੂਦਨ ( ਡਿਪਟੀ ਕਮਿਸ਼ਨਰ ਅੰਮ੍ਰਿਤਸਰ )
ਜਸਕਰਨ ਸਿੰਘ ਅੰਮ੍ਰਿਤਸਰ