Breaking News

ਡਿਪਟੀ ਕਮਿਸ਼ਨਰ ਨੇ ਬਾਈਕ ਰਾਈਡ ਰੈਲੀ ਨੂੰ ਲੇਹ ਲਦਾਖ ਲਈ ਝੰਡੀ ਦੇ ਕੇ ਕੀਤਾ ਰਵਾਨਾ

ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ

ਡਿਪਟੀ ਕਮਿਸ਼ਨਰ ਨੇ ਬਾਈਕ ਰਾਈਡ ਰੈਲੀ ਨੂੰ ਲੇਹ ਲਦਾਖ ਲਈ ਝੰਡੀ ਦੇ ਕੇ ਕੀਤਾ ਰਵਾਨਾ

ਅਮਰੀਕ ਸਿੰਘ

ਅੰਮ੍ਰਿਤਸਰ 10 ਜੂਨ 2022—

ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਬਾਈਕ ਰਾਈਡ ਰੈਲੀ ਜੋ ਕਿ ਇਨਕਮ ਟੈਕਸ ਵਿਭਾਗ ਵਲੋਂ ਆਯੋਜਿਤ ਕੀਤੀ ਗਈ ਹੈ ਅਤੇ ਅੰਮ੍ਰਿਤਸਰ ਬਾਈਕਸ ਨਾਲ ਮਿੱਲ ਕੇ ਇਸ ਰੈਲੀ ਨੂੰ ਇਨਕਮ ਟੈਕਸ ਦਫ਼ਤਰ ਅੰਮ੍ਰਿਤਸਰ ਤੋਂ ਲੇਹ ਲਦਾਖ ਲਈ ਝੰਡੀ ਦੇ ਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ: ਹਰਪ੍ਰੀਤ ਸਿੰਘ ਸੂਦਨ ਨੇ ਰਵਾਨਾ ਕੀਤਾ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਬਾਈਕ ਰੈਲੀ ਪਹਿਲਾਂ ਵਾਹਗ੍ਹਾ ਬਾਰਡਰ ਅਤੇ ਇਸ ਤੋਂ ਉਪਰੰਤ ਪਾਲਮਪੁਰ ਤੋਂ ਹੁੰਦੀ ਹੋਈ ਲੇਹ ਲਦਾਖ ਵਿਖੇ ਪੁਜੇਗੀ ਅਤੇ 15 ਦਿਨਾਂ ਬਾਅਦ ਵਾਪਿਸ ਅੰਮ੍ਰਿਤਸਰ ਪੁਜੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਮਕਸਦ ਦੇਸ਼ ਦੋ ਲੋਕਾਂ ਨੂੰ 75ਵੇਂ ਆਜ਼ਾਦੀ ਮਹਾਉਤਸਵ ਸਬੰਧੀ ਜਾਗਰੂਕ ਕਰਨਾ ਹੈ ਅਤੇ ਇਹ ਰੈਲੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ਨੂੰ ਜਾਗਰੂਕ ਕਰਦੀ ਹੋਈ ਲੇਹ ਲਦਾਖ ਪੁੱਜੇਗੀ।

ਇਸ ਮੌਕੇ  ਇਨਕਮ ਟੈਕਸ ਕਮਿਸ਼ਨਰ ਤਰਲੋਚਨ ਸਿੰਘ ਨੇ ਇਸ ਬਾਈਕ ਰੈਲੀ ਦੀ ਅਗਵਾਈ ਕੀਤੀ ਅਤੇ ਹੋਰਨਾਂ ਤੋਂ ਇਲਾਵਾ ਵਧੀਕ ਕਮਿਸ਼ਨਰ ਇਨਕਮ ਟੈਕਸ ਰੋਹਿਤ ਮਹਿਰਾ, ਕਰੂਤਿਕ ਐਮਪਟੇਅਰ ਸਹਾਇਕ ਕਮਿਸ਼ਨਰ ਆਮਦਨ ਕਰ, ਸ: ਬਲਬੀਰ ਸਿੰਘ ਮਾਂਗਟ ਜੁਆਇੰਟ ਕਮਿਸ਼ਨਰ ਕਸਟਮ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *