ਬੀ.ਐਡ. ਲਈ ਸਾਂਝੀ ਦਾਖਲਾ ਪ੍ਰੀਖਿਆ 24 ਜੁਲਾਈ ਨੂੰ
ਫਾਰਮ ਅਤੇ ਫੀਸ ਭਰਨ ਲਈ ਅੰਤਿਮ ਮਿਤੀ 28 ਜੂਨ
ਪੰਜਾਬ ਸਰਕਾਰ ਨੇ `ਚ ਬੀ.ਐਡ. ਦਾਖਲਿਆਂ
ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸੌਂਪੀ ਜ਼ਿੰਮੇਵਾਰੀ
ਅਮਰੀਕ ਸਿੰਘ
ਅੰਮ੍ਰਿਤਸਰ, 10 ਜੂਨ,
– ਪੰਜਾਬ ਰਾਜ ਵਿੱਚ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨਾਲ ਸਬੰਧਤ ਕਾਲਜਾਂ ਵਿੱਚ ਬੀ.ਐੱਡ ਕੋਰਸ ਵਿੱਚ ਦਾਖ਼ਲੇ ਲਈ ਆਨਲਾਈਨ ਪ੍ਰਕਿਰਿਆ ਆਰੰਭ ਹੋ ਚੁੱਕੀ ਹੈ ਅਤੇ ਇਸ ਵਾਰ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਨੇ ਬੀ.ਐੱਡ ਵਿੱਚ ਦਾਖ਼ਲੇ ਲਈ ਕਾਮਨ ਐਂਟਰੈਂਸ ਟੈਸਟ (ਸੀ.ਈ.ਟੀ.) ਅਤੇ ਕੇਂਦਰੀਕ੍ਰਿਤ ਕਾਉਂਸਲਿੰਗ ਕਰਵਾਉਣ ਦੀ ਜ਼ਿੰਮੇਵਾਰੀ ਸੈਸ਼ਨ 2022-23 ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸੌਂਪੀ ਹੈ। ਆਨਲਾਈਨ ਫਾਰਮ ਪ੍ਰਾਪਤ ਕਰਨ ਅਤੇ ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ 28 ਜੂਨ, 2022 ਹੈ। ਇਮਤਿਹਾਨ ਵਿੱਚ ਬੈਠਣ ਲਈ ਦਾਖਲਾ ਕਾਰਡ 12 ਜੁਲਾਈ, 2022 ਤੱਕ ਉਪਲਬਧ ਹੋਣਗੇ ਅਤੇ ਦਾਖਲਾ ਪ੍ਰੀਖਿਆ ਦੀ ਮਿਤੀ 24 ਜੁਲਾਈ, 2022 ਨਿਰਧਾਰਤ ਕੀਤੀ ਗਈ ਹੈ। ਇਹ ਜਾਣਕਾਰੀ ਪ੍ਰੋ. (ਡਾ.) ਅਮਿਤ ਕੌਟਸ, ਕੋਆਰਡੀਨੇਟਰ ਨੇ ਦਿੱਤੀ ਹੈ।
ਉਨ੍ਹਾਂ ਕਿਹਾ ਕਿ, ਨੋਟੀਫੀਕੇਸ਼ਨ ਅਨੁਸਾਰ ਕਿਸੇ ਵੀ ਸਟਰੀਮ ਵਿੱਚ ਬੈਚਲਰ ਡਿਗਰੀ ਵਿੱਚ 50 ਫੀਸਦ ਅੰਕਾਂ ਵਾਲੇ ਸਾਰੇ ਗ੍ਰੈਜੂਏਟ (ਐਸ.ਸੀ., ਬੀ.ਸੀ. ਉਮੀਦਵਾਰਾਂ ਦੇ ਮਾਮਲੇ ਵਿੱਚ 45 ਫੀਸਦ) ਦੇ ਨਾਲ ਨਾਲ ਕਿਸੇ ਵੀ ਸਟਰੀਮ ਵਿੱਚ ਮਾਸਟਰ ਡਿਗਰੀ ਵਾਲੇ ਸਾਂਝੇ ਦਾਖਲਾ ਟੈਸਟ ਵਿੱਚ ਭਾਗ ਲੈਣ ਦੇ ਯੋਗ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 211 ਕਾਲਜਾਂ ਨੂੰ ਇਸ ਦਾਖਲੇ ਅਧੀਨ ਰੱਖਿਆ ਗਿਆ ਹੈ। ਇਸ ਵਿਚ ਪੰਜਾਬ ਦੀਆਂ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ 6950 ਸੀਟਾਂ ਵਾਲੇ 59 ਕਾਲਜ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ 4800 ਸੀਟਾਂ ਵਾਲੇ 51 ਕਾਲਜ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀਆਂ 8450 ਸੀਟਾਂ ਵਾਲੇ 79 ਕਾਲਜਾਂ ਦੀ ਸ਼ਮੂਲੀਅਤ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਆਨਲਾਈਨ ਫਾਰਮ ਪ੍ਰਾਪਤ ਕਰਨ ਅਤੇ ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ 28 ਜੂਨ, 2022 ਹੈ। ਇਮਤਿਹਾਨ ਵਿੱਚ ਬੈਠਣ ਲਈ ਦਾਖਲਾ ਕਾਰਡ 12 ਜੁਲਾਈ, 2022 ਤੱਕ ਉਪਲਬਧ ਹੋਵੇਗਾ ਅਤੇ ਦਾਖਲਾ ਪ੍ਰੀਖਿਆ ਦੀ ਮਿਤੀ 24 ਜੁਲਾਈ, 2022 ਨਿਰਧਾਰਤ ਕੀਤੀ ਗਈ ਹੈ। ਘੱਟੋ-ਘੱਟ ਯੋਗਤਾ ਅੰਕਾਂ ਵਿਚ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਲਈ 25 ਫੀਸਦ ਅਤੇ ਐਸ.ਸੀ./ਐਸ.ਟੀ. ਉਮੀਦਵਾਰਾਂ ਲਈ 20 ਫੀਸਦ ਅੰਕ ਹੋਣਗੇ। ਕਾਮਨ ਐਂਟਰੈਂਸ ਟੈਸਟ (ਸੀ.ਈ.ਟੀ.) ਵਿੱਚ ਸਿਰਫ਼ ਓਬਜੈਕਟਿਵ ਟਾਈਪ ਪ੍ਰਸ਼ਨ ਪ੍ਰੀਖਿਆ ਪੈਟਰਨ ਵਿਚ ਸ਼ਾਮਲ ਹੋਣਗੇ। ਪ੍ਰਸ਼ਨ ਪੱਤਰ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਵਿੱਚ ਹੋਵੇਗਾ। ਇੱਕ ਭਾਸ਼ਾ ਵਜੋਂ ਅੰਗਰੇਜ਼ੀ ਸਭ ਲਈ ਲਾਜ਼ਮੀ ਹੈ ਜਦੋਂ ਕਿ ਉਮੀਦਵਾਰਾਂ ਨੂੰ ਉਹਨਾਂ ਦੇ ਮੈਟ੍ਰਿਕ ਦੇ ਅਧਾਰ `ਤੇ ਪੰਜਾਬੀ ਜਾਂ ਹਿੰਦੀ ਭਾਸ਼ਾ ਦੀ ਚੋਣ ਕਰਨ ਦਾ ਵਿਕਲਪ ਦਿੱਤਾ ਜਾਵੇਗਾ। ਉਮੀਦਵਾਰਾਂ ਦੀ ਸਹੂਲਤ ਲਈ ਪੰਜਾਬ ਦੇ ਸਾਰੇ ਜ਼ਿਲਾ ਹੈੱਡਕੁਆਰਟਰਾਂ ਦੇ ਨਾਲ-ਨਾਲ ਚੰਡੀਗੜ੍ਹ ਵਿੱਚ ਵੀ ਪ੍ਰੀਖਿਆ ਕੇਂਦਰ ਬਣਾਏ ਜਾਣਗੇ। ਦਾਖਲੇ ਟੈਸਟ ਸਬੰਧੀ ਹੁਣ ਤੱਕ ਤਿੰਨ ਹਜ਼ਾਰ ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ।
ਪ੍ਰੋ. ਕੌਟਸ ਨੇ ਦਾਖਲਾ ਪ੍ਰਕਿਰਿਆ ਬਾਰੇ ਦਸਦਿਆਂ ਕਿਹਾ ਕਿ “ਆਨਲਾਈਨ ਅੱਪਡੇਟ ਅਤੇ ਹੋਰ ਮੁਸ਼ਕਿਲਾਂ ਦੇ ਹੱਲ ਲਈ ਮਾਹਿਰਾਂ ਦੀ ਤਕਨੀਕੀ ਟੀਮ ਨਿਯਮਿਤ ਤੌਰ `ਤੇ ਉਮੀਦਵਾਰਾਂ ਦੀ ਮਦਦ ਲਈ ਉਪਲਬਧ ਹੈ। ਉਨ੍ਹਾਂ ਕਿਹਾ ਕਿ ਮੁਸ਼ਕਿਲ ਪੇਸ਼ ਆਉਣ `ਤੇ ਉਮੀਦਵਾਰ 01832823183 ਅਤੇ ਪਬਬੲਦੳਦਮਸਿਸੋਿਨਸ2022੍ਗਨਦੁ.ੳਚ.ਨਿ `ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਸਾਰੇ ਉਮੀਦਵਾਰ ਦਾਖਲਾ ਪੋਰਟਲ ਫੁਨਜੳਬਬੲਦੳਦਮਸਿਸੋਿਨਸ.ੋਰਗ”. `ਤੇ ਜਾ ਕੇ ਕਾਮਨ ਐਂਟਰੈਂਸ ਟੈਸਟ ਅਤੇ ਸੈਂਟਰਲਾਈਜ਼ਡ ਕਾਉਂਸਲਿੰਗ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
#gndu