Breaking News

ਡਿਪਟੀ ਕਮਿਸ਼ਨਰ ਵਲੋਂ ਚਿਲਡਰਨ ਹੋਮ ਵਿਚ ਰਹਿ ਰਹੇ ਬੱਚਿਆਂ ਨੂੰ ਹੋਰ ਬਿਹਤਰ ਸਹੂਲਤਾਂ ਦੇਣ ਲਈ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਵਾਸੀਆਂ ਨੂੰ ਚਿਲਡਰਨ ਹੋਮ ਦੀ ਹੋਰ ਬਿਹਤਰੀ ਵਿਚ ਯੋਗਦਾਨ ਪਾਉਣ ਲਈ ਅੱਗੇ ਆਉਣ ਦਾ ਸੱਦਾ

ਅਮਰੀਕ ਸਿੰਘ

ਗੁਰਦਾਸਪੁਰ, 10 ਜੂਨ 

ਚਿਲਡਰਨ ਹੋਮ ਗੁਰਦਾਸਪੁਰ ਵਿਚ ਰਹਿੰਦੇ ਬੱਚਿਆਂ ਨੂੰ ਹੋਰ ਬਿਹਤਰ ਸਹੂਲਤਾਂ ਦੇਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸ੍ਰੀਮਤੀ ਅਮਨਦੀਪ ਕੋਰ ਘੁੰਮਣ ਐਸ.ਡੀ.ਐਮ ਗੁਰਦਾਸਪੁਰ ਤੇ ਤਹਿਸੀਲਦਾਰ ਜਗਤਾਰ ਸਿੰਘ ਮੋਜੂਦ ਸਨ।

ਸਥਾਨਕ ਜੇਲ੍ਹ ਰੋਡ ਵਿਖੇ ਸਥਿਤ ਚਿਲਡਰਨ ਹੋਮ ਵਿਖੇ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਚਿਲਡਰਨ ਹੋਮ ਦੀ ਹੋਰ ਬਿਹਤਰੀ ਵਿਚ ਯੋਗਦਾਨ ਪਾਉਣ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਚਿਲਡਰਨ ਹੋਮ ਵਿਚ ਰਹਿ ਬੱਚਿਆਂ ਨੂੰ ਘਰ ਵਰਗਾ ਮਾਹੋਲ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਲੋਕ ਆਪਣਾ ਜਨਮ ਦਿਨ, ਵਰੇ੍ਹਗੰਢ ਆਦਿ ਚਿਲਡਰਨ ਹੋਮ ਵਿਚ ਰਹਿੰਦੇ ਬੱਚਿਆਂ ਨਾਲ ਮਨਾਉਣ ਤੇ ਦਾਨੀ ਸੱਜਣ ਵੱਧਚੜ੍ਹ ਕੇ ਆਪਣਾ ਯੋਗਦਾਨ ਪਾਉਣ। ਉਨਾਂ ਸਮੂਹ ਸਮਾਜ ਸੇਵੀ ਸੰਸਥਾਵਾਂ ਤੇ ਦਾਣੀ ਸੱਜਣਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਚਿਲਡਰਨ ਹੋਮ ਲਈ ਅੱਗੇ ਆਉਣ ਤੇ ਡੋਨੇਸ਼ਨ ਦੇਣ ਤਾਂ ਜੋ ਬੱਚਿਆਂ ਨੂੰ ਘਰ ਵਰਗਾ ਮਾਹੋਲ ਪ੍ਰਦਾਨ ਕੀਤਾ ਜਾ ਸਕੇ। ਉਨਾਂ ਕਿਹਾ ਕਿ ਚਾਹਵਾਨ ਸੱਜਣ ਸੁਪਰਡੈਂਟ ਚਿਲਡਰਨ ਹੋਮ, ਜ਼ਿਲਾ ਪ੍ਰੋਗਰਾਮ ਅਫਸਰ, ਚੇਅਰਮੈਨ ਚਾਈਲਡ ਵੈਲਫੇਅਰ ਕਮੇਟੀ ਨੂੰ ਚੰਦਾ ਦੇ ਸਕਦੇ ਹਨ। ਮੀਟਿੰਗ ਦੌਰਾਨ ਹੀ ਇੱਕ ਅਧਿਕਾਰੀ ਵਲੋਂ ਮੋਕੇ ’ਤੇ ਕੰਪਿਊਟਰ ਦੇਣ ਅਤੇ ਇਕ ਹੋਰ ਅਧਿਕਾਰੀ ਵਲੋਂ ਵਿੱਤੀ ਮਦਦ ਦੇਣ ਦੀ ਹਾਮੀ ਵੀ ਭਰੀ ਗਈ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚਿਲਡਰਨ ਹੋਮ ਵਿਚ ਗਰਮੀ ਦੇ ਮੋਸਮ ਨੂੰ ਧਿਆਨ ਵਿਚ ਰੱਖਦਿਆਂ ਏਅਰ ਕੰਡੀਸ਼ਨਰ, ਕੰਪਿਊਟਰ ਰੂਮ, ਬੱਚਿਆਂ ਨੂੰ ਪੜ੍ਹਾਉਣ ਲਈ ਟੀਚਰ, ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਤ ਕਰਨ ਸਮੇਤ ਬੱਚਿਆਂ ਦੇ ਖਾਣਾ-ਖਾਣ ਲਈ ਡਾਈਨਿੰਗ ਟੇਬਲ, ਕੁਰਸੀਆਂ, ਬਾਥਰੂਮ ਦੀ ਸਫਾਈ ਆਦਿ ਲਈ ਉਨਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ। ਉਨਾਂ ਅੱਗੇ ਦੱਸਿਆ ਕਿ ਚਿਲਡਰਨ ਹੋਮ ਵਿਚ ਰਹਿ ਰਹੇ 17 ਤੋਂ 18 ਸਾਲ ਦੀ ਉਮਰ ਵਿਚਕਾਰ ਵਾਲੇ ਬੱਚਿਆਂ ਨੂੰ ਰੋਜ਼ਗਾਰ/ਸਵੈ-ਰੋਜ਼ਗਾਰ ਦੇ ਕਾਬਲ ਵੀ ਬਣਾਇਆ ਜਾਵੇਗਾ ਤਾਂ ਜੋ ਉਹ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਚਿਲਡਰਨ ਹੋਮ ਦੇ ਬੱਚਿਆਂ ਨੂੰ ਹਫਤੇ ਵਿਚ ਇੱਕ ਵਾਰ ਓਲਡ ਏਜ਼ ਹੋਮ ਵਿਚ ਰਹੇ ਬਜ਼ੁਰਗਾਂ ਨਾਲ ਵੀ ਮਿਲਾਇਆ ਜਾਵੇਗਾ ਅਤੇ ਇਸ ਤੋਂ ਇਲਾਵਾ ਉਨਾਂ ਐਨ.ਜੀ.ਓਜ਼, ਜ਼ਿਲੇ ਦੀ ਪ੍ਰਮੁੱਖ ਹਸਤੀਆਂ ਜਿਵੇਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਸਮੂਹ ਉਮੀਦਵਾਰਾਂ, ਕੋਂਸਲਰਾਂ ਆਦਿ ਨੂੰ ਚਿਲਡਰਨ ਹੋਮ ਦੀ ਵਿਜ਼ਟ ਕਰਨ ਦੀ ਅਪੀਲ ਵੀ ਕੀਤੀ।

ਇਸ ਮੌਕੇ ਸੁਮਨਦੀਪ ਕੋਰ ਜਿਲਾ ਪ੍ਰੋਗਰਾਮ ਅਫਸਰ, ਡਾ. ਭਾਰਤ ਭੂਸ਼ਣ ਸਹਾਇਕ ਸਿਵਲ ਸਰਜਨ, ਸੁੱਚਾ ਸਿੰਘ ਮੁਲਤਾਨੀ ਚੇਅਰਮੈਨ ਚਾਈਲਡ ਵੈਲਫੇਅਰ ਕਮੇਟੀ, ਮੈਡਮ ਸੰਦੀਪ ਸੁਪਰਡੈਂਟ ਚਿਲਡਰਨ ਹੋਮ, ਰਾਜੀਵ ਸਿੰਘ ਸੈਕਰਟਰੀ ਜਿਲਾ ਰੈੱਡ ਕਰਾਸ ਸੁਸਾਇਟੀ, ਸੁਖਚੈਨ ਸਿੰਘ ਜ਼ਿਲ੍ਹਾ ਖੇਡ ਅਫਸਰ, ਐਕਸੀਅਨ ਰਜੇਸ਼ ਮੋਹਨ, ਵਿਜੇ ਕੁਮਾਰ, ਹਰਨੇਕ ਸਿੰਘ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਈਓ ਅਸ਼ੋਕ ਕੁਮਾਰ ਆਦਿ

#Gurdwarnews


About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *