Breaking News

ਸੀ.ਪੀ.ਐਫ. ਕਰਮਚਾਰੀ 17 ਜੂਨ ਨੂੰ ਸੰਗਰੂਰ ਹਲਕੇ ’ਚ ਕਰਨਗੇ ਵਾਅਦਾ ਯਾਦ ਦਿਵਾਊ ਝੰਡਾ ਮਾਰਚ

ਸੀ.ਪੀ.ਐਫ. ਕਰਮਚਾਰੀ 17 ਜੂਨ ਨੂੰ ਸੰਗਰੂਰ ਹਲਕੇ ’ਚ ਕਰਨਗੇ ਵਾਅਦਾ ਯਾਦ ਦਿਵਾਊ ਝੰਡਾ ਮਾਰਚ

ਅਮਰੀਕ ਸਿੰਘ  

ਫਿਰੋਜ਼ਪੁਰ 09 ਜੂਨ

 ਸੀ.ਪੀ.ਐਫ. ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸ: ਸੁਖਜੀਤ ਸਿੰਘ ਦੀ ਅਗਵਾਈ ਹੇਠ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਨੂੰ ਲੈ ਕੇ 17 ਜੂਨ ਨੂੰ ਲੋਕ ਸਭਾ ਹਲਕਾ ਸੰਗਰੂਰ ਵਿਚ ਝੰਡਾ ਮਾਰਚ ਕੀਤਾ ਜਾਵੇਗਾ । ਇਹ ਜਾਣਕਾਰੀ ਅੱਜ ਇਥੇ ਸੀ.ਪੀ.ਐਫ. ਕਰਮਚਾਰੀ ਯੂਨੀਅਨ ਜਿ਼ਲ੍ਹਾ ਫਿਰੋਜ਼ਪੁਰ ਦੀ ਹੰਗਾਮੀ ਮੀਟਿੰਗ ਤੋ ਬਾਅਦ ਜਥੇਬੰਦੀ ਦੇ ਜਿ਼ਲ੍ਹਾ ਜਨਰਲ ਸਕੱਤਰ ਸ੍ਰੀ ਸੋਨੂੰ ਕਸ਼ਅੱਪ ਨੇ ਵੱਲੋ ਦਿੱਤੀ ਗਈ । ਸ੍ਰੀ ਸੋਨੂੰ ਕਸ਼ਅੱਪ ਨੇ ਦੱਸਿਆ ਕਿ ਜਥੇਬੰਦੀ ਦੀ ਜਿ਼ਲ੍ਹਾ ਇਕਾਈ ਦੀ ਮੀਟਿੰਗ ਅੱਜ ਇਥੇ ਸ੍ਰੀ ਜਗਸੀਰ ਸਿੰਘ ਭਾਂਗਰ ਦੀ ਅਗਵਾਈ ਹੇਠ ਹੋਈ ।  ਇਸ ਮੀਟਿੰਗ ਵਿਚ ਸ੍ਰੀ ਮਨੋਹਰ ਲਾਲ ਜਿ਼ਲ੍ਹਾ ਪ੍ਰਧਾਨ ਪੀ.ਐਸ.ਐਮ.ਐਸ.ਯੂ., ਪਿੱਪਲ ਸਿੰਘ ਸਿੱਧੂ ਜਿ਼ਲ੍ਹਾ ਜਨਰਲ ਸਕੱਤਰ ਪੀ.ਐਸ.ਐਮ.ਐਸ.ਯੂ., ਸੋਨੂੰ ਕਸ਼ਅਪ ਜਿ਼ਲ੍ਹਾ ਜਨਰਲ ਸਕੱਤਰ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਓਮ ਪ੍ਰਕਾਸ਼ ਰਾਣਾ ਸੂਬਾਈ ਮੀਤ ਪ੍ਰਧਾਨ ਸੀ.ਪੀ.ਐਫ ਅਤੇ ਪ੍ਰਧਾਨ ਡੀ.ਸੀ.ਦਫਤਰ ਕਰਮਚਾਰੀ ਯੂਨੀਅਨ., ਸ੍ਰੀ ਅਮਨਦੀਪ ਸਿੰਘ ਪ੍ਰਧਾਨ ਖਜ਼ਾਨਾ ਦਫਤਰ, ਗੁਰਪ੍ਰੀਤ ਸਿੰਘ ਪ੍ਰਧਾਨ ਸੀ.ਪੀ.ਐਫ. ਜਲ ਸਰੋਤ ਵਿਭਾਗ, ਇੰਦਰਜੀਤ ਸਿੰਘ ਢਿੱਲੋ ਜਿ਼ਲ੍ਹਾ ਸੀਨੀਅਰ ਮੀਤ ਪ੍ਰਧਾਨ, ਪਵਨ ਕੁਮਾਰ ਸ਼ਰਮਾ ਜਿ਼ਲ੍ਹਾ ਖਜ਼ਾਨਚੀ, ਜੁਗਲ ਕਿਸ਼ੋਰ ਆਨੰਦ ਪ੍ਰਧਾਨ ਸੀ.ਪੀ.ਐਫ ਲੋਕ ਨਿਰਮਾਣ ਵਿਭਾਗ ਫਿਰੋਜ਼ਪੁਰ, ਗੌਰਵ ਅਰੋੜਾ,  ਬੀ.ਐਡ ਆਰ., ਸ੍ਰੀ ਸੁਖਚੈਨ ਸਿੰਘ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ ਖੇਤੀਬਾੜੀ ਵਿਭਾਗ ਫਿਰੋਜ਼ਪੁਰ, ਵਰੁਣ ਕੁਮਾਰ ਪ੍ਰਧਾਨ ਸਿੱਖਿਆ ਵਿਭਾਗ, ਵੀਰਪਾਲ ਕੌਰ ਸੀਨੀਅਰ ਮੀਤ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਸਿਮਰਨਜੀਤ ਸਿੰਘ ਪ੍ਰਧਾਨ ਜੰਗਲਾਤ ਵਿਭਾਗ, ਸਰਬਜੀਤ ਸਿੰਘ ਭਾਵੜਾ ਸਿੱਖਿਆ ਵਿਭਾਗ ਆਦਿ ਸ਼ਾਮਿਲ ਹੋਏ । ਇਸ ਮੌਕੇ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋ ਪਹਿਲਾਂ ਵੱਖ ਵੱਖ ਮੌਕਿਆਂ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪੰਜਾਬ ਦੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਤੁਰੰਤ ਬਾਅਦ ਮਿਤੀ: 01-01-2004 ਤੋ ਬਾਅਦ ਭਰਤੀ ਹੋਏ ਸਰਕਾਰੀ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਜਾਵੇਗੀ, ਪਰ ਆਪ ਦੀ ਸਰਕਾਰ ਬਣੀ ਨੂੰ ਚਾਰ ਮਹੀਨੇ ਤੋ ਵੱਧ ਦਾ ਸਮਾਂ ਹੋਣ ਵਾਲਾ ਹੈ ਅਜੇ ਤੱਕ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀ ਕੀਤੀ ਗਈ, ਜਿਸ ਕਾਰਨ ਪੰਜਾਬ ਦੇ ਮੁਲਾਜ਼ਮ ਵਰਗ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਉਕਤ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਸੀ.ਪੀ.ਐਫ. ਕਰਮਚਾਰੀ ਯੂਨੀਅਨ ਪੰਜਾਬ ਵੱਲੋ 17 ਜੂਨ ਨੂੰ ਸੰਗਰੂਰ ਲੋਕ ਸਭਾ ਹਲਕੇ ਵਿਚ ਝੰਡਾ ਮਾਰਚ/ਵਹੀਕਲ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿਚ ਜਿ਼ਲ੍ਹਾ ਫਿਰੋਜ਼ਪੁਰ ਤੋ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ ਵੱਧ ਚੜ੍ਹ ਕੇ ਹਿੱਸਾ ਲੈਣਗੇ । ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਇਸ ਝੰਡਾ ਮਾਰਚ ਵਿਚ ਵੱਧ ਤੋ ਵੱਧ ਗਿਣਤੀ ਵਿਚ ਸ਼ਾਮਿਲ ਹੋਣ ਦਾ ਭਰੋਸ ਦਿਵਾਇਆ । ਮੀਟਿੰਗ ਦੌਰਾਨ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ।

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *