Breaking News

ਥਾਣਾ ਬਹਿਰਾਮਪੁਰ ਨੇ ਚਾਰ ਚੋਰੀ ਦੇ ਮੋਟਰਸਾਈਕਲਾਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ

ਥਾਣਾ ਬਹਿਰਾਮਪੁਰ ਨੇ ਚਾਰ ਚੋਰੀ ਦੇ ਮੋਟਰਸਾਈਕਲਾਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ
…ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਕਲਾਨੌਰ

ਥਾਣਾ ਬਹਿਰਾਮਪੁਰ ਦੀ ਪੁਲਿਸ ਨੇ ਅੱਜ ਚਾਰ ਚੋਰੀ ਦੇ ਮੋਟਰਸਾਈਕਲਾਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ, ਜਾਣਕਾਰੀ ਅਨੁਸਾਰ ਡੀ.ਐਸ.ਪੀ.ਪੀ.ਐਸ.ਗਿੱਲ (ਪੀ.ਬੀ.ਆਈ.) ਵਿੰਗ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ‘ਤੇ ਐਸ.ਐਚ.ਓ ਬਹਿਰਾਮਪੁਰ ਨੇ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਕੀਤੀ ਹੋਈ ਸੀ। ਕਿ ਸਟੀਫਨ ਮਸੀਹ ਉਰਫ ਹੈਪੀ ਪੁੱਤਰ ਸੋਹਣ ਮਸੀਹ ਵਾਸੀ ਮਹਿਤਾਬਪੁਰ ਥਾਣਾ ਮੁਕੇਰੀਆਂ ਜੋ ਕਿ ਹੁਣ ਬਹਿਰਾਮਪੁਰ ਸਟੀਫਨ ਮਸੀਹ ਆਪਣੇ ਸੋਹਰਾ ਪਰਿਵਾਰ ਨਾਲ ਰਹਿ ਰਿਹਾ ਹੈ।
ਅਤੇ ਬਿੱਟੂ ਪੁੱਤਰ ਗੁਲਜ਼ਾਰ ਮਸੀਹ ਮੁਹੱਲਾ ਮਸੀਹ ਵਾਸੀ ਬਹਿਰਾਮਪੁਰ ਤੋਂ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਹਨ, ਇਹ ਲੋਕ ਮੋਟਰਸਾਈਕਲ ਚੋਰੀ ਕਰਕੇ ਰਮੇਸ਼ ਪੁੱਤਰ ਨਥਾਨੀਆ ਮੁਹੱਲਾ ਮਸੀਹ ਵਾਸੀ ਬਹਿਰਾਮਪੁਰ ਨੂੰ ਵੇਚਦੇ ਹਨ, ਜੋ ਸਮੱਗਲਰ ਦਾ ਕੰਮ ਕਰਦਾ ਹੈ।
ਅੱਜ ਥਾਣਾ ਬਹਿਰਾਮਪੁਰ ਨੇ ਪੁਲਿਸ ਪਾਰਟੀ ਸਮੇਤ ਬਹਿਰਾਮਪੁਰ ਅੱਡੇ ‘ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਬਾਹਮਣੀ ਤਰਫ਼ੋਂ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ.06 ਏ.ਪੀ 3209 ਜਿਸ ਨੂੰ ਸਟੀਫਨ ਮਸੀਹ ਚਲਾ ਰਿਹਾ ਸੀ, ਨੂੰ ਰੋਕਿਆ ਅਤੇ ਮੋਟਰਸਾਈਕਲ ਦੇ ਪਿੱਛੇ ਜੌਨੀ ਮਸੀਹ ਪੁੱਤਰ ਅਸ਼ੋਕ ਬੈਠਾ ਸੀ ਅਤੇ ਉਸ ਨੂੰ ਕਾਗਜ਼ ਦਿਖਾਉਣ ਲਈ ਕਿਹਾ | ਜਿਸ ਕਾਰਨ ਉਹ ਕਾਗਜ਼ਾਤ ਨਾ ਦਿਖਾ ਸਕਿਆ ਅਤੇ ਉਸ ਨੂੰ ਥਾਣੇ ਲੈ ਗਿਆ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਇਹ ਮੋਟਰਸਾਈਕਲ ਅਸੀਂ ਦਾਦਵਾਂ ਮੇਲੇ ਤੋਂ ਚੋਰੀ ਕੀਤਾ ਹੈ, ਉਸ ਦੀ ਸੂਚਨਾ ‘ਤੇ ਉਸ ਕੋਲੋਂ ਤਿੰਨ ਹੋਰ ਮੋਟਰਸਾਈਕਲ ਬਰਾਮਦ ਹੋਏ ਹਨ।

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *