ਗਾਰਮੈਂਟ ਇੰਸਟੀਚਿਊਟ ਆਫ ਗਾਰਮੈਂਟ ਟੈਕਨਾਲੋਜੀ (ਹਾਲ ਗੇਟ) ਵਿਖੇ ਕੀਤੀ ਕੈਰੀਅਰ ਕਾਉਂਸਲਿੰਗ
ਅਮਰੀਕ ਸਿੰਘ
ਅੰਮ੍ਰਿਤਸਰ 8 ਜੂਨ
ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਦੇ ਡਿਪਟੀ ਡਾਇਰੈਕਟਰ ਸ਼੍ਰੀ ਵਿਕਰਮ ਜੀਤ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਆਊਟਰੀਚ ਗਤੀਵਿਧੀਆਂ ਤਹਿਤ ਗਾਰਮੈਂਟ ਇੰਸਟੀਚਿਊਟ ਆਫ ਗਾਰਮੈਂਟ ਟੈਕਨਾਲੋਜੀ ਵਿਖੇ ਨਹਿਰੂ ਯੁਵਾਂ ਕੇਂਦਰ ਦੇ ਸਹਿਯੋਗ ਨਾਲ ਵੱਖ-ਵੱਖ ਟਰੇਡ ਦੇ 80 ਪ੍ਰਾਰਥੀਆਂ ਨੂੰ ਵੱਖ-ਵੱਖ ਕੈਰੀਅਰ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾਂ ਵਿਦਿਆਰਥੀਆਂ ਨੂੰ 12 ਵੀਂ/ਗ੍ਰੈਜੂਏਸ਼ਨ ਤੋਂ ਬਾਅਦ ਕੈਰੀਅਰ ਦੇ ਮੋਕਿਆਂ, ਪੀ.ਐਸ.ਡੀ.ਐਮ, ਆਰ ਸੈਟੀ ਸਕਿੱਲ ਕੋਰਸਾਂ, ਸਵੈ-ਰੋਜਗਾਰ ਸਬੰਧੀ ਸਕੀਮਾਂ, ਕੈਰੀਅਰ ਕਾਉਂਸਲਿੰਗ, ਵਿਦੇਸ਼ੀ ਪੜਾਈ ਅਤੇ ਪਲੈਸਮੈਂਟ ਸੈਲ, ਸਰਕਾਰੀ ਨੌਕਰੀਆਂ ਸਬੰਧੀ ਮੁਫਤ ਕੋਚਿੰਗ, ਆਨਲਾਈਨ ਅਤੇ ਆਫਲਾਈਨ ਰਜਿਸਟਰੇਸ਼ਨ, ਹਫਤਾਵਾਰੀ ਪਲੈਸਮੈਂਟ ਕੈਂਪ, ਬੁੱਕ ਕੈਫੇ ਅਤੇ ਬਿਊਰੋ ਵਿੱਚ ਚਲ ਰਹੀਆਂ ਹੋਰ ਗਤੀਵਧੀਆਂ ਬਾਰੇ ਜਾਗਰੂਕ ਕੀਤਾ ਗਈਆਂ। ਇਸ ਸੈਸ਼ਨ ਵਿੱਚ ਵਿਦਿਆਰਥੀਆਂ ਵੱਲੋਂ ਭਰਵਾ ਹੁੰਗਾਰਾ ਮਿਲਿਆ। ਇਸ ਮੌਕੇ ਤੇ ਜਿਲ੍ਹਾ ਰੋਜਗਾਰ ਅਫਸਰ ਸ਼੍ਰੀ ਨਰੇਸ਼ ਕੁਮਾਰ, ਕੈਰੀਅਰ ਕਾਉਂਸਲਰ ਸ਼੍ਰੀ ਗੌਰਵ ਕੁਮਾਰ, ਪਿ੍ਰੰਸੀਪਲ ਸ਼੍ਰੀ ਜਤਿੰਦਰ, ਜਿਲ੍ਹਾ ਯੂਥ ਅਫਸਰ ਮੈਡਮ ਅਕਾਂਸ਼ਾ, ਮੋਟੀਵੇਸ਼ਨਲ ਸਪੀਕਰ ਸ਼੍ਰੀ ਖੁਸ਼ਪਾਲ ਰਾਏ ਤੋਂ ਇਲਾਵਾ ਹੋਰ ਸਟਾਫ ਵੀ ਮੌਜੂਦ ਸੀ। ਉਨਾਂ ਕਿਹਾ ਚਾਹਵਾਨ ਪ੍ਰਾਰਥੀ ਬਿਊਰੋ ਸਬੰਧੀ ਜਾਣਕਾਰੀ ਲਈ ਬਿਊਰੋ ਦੇ ਹੈਲਪਲਾਈਨ ਨੰਬਰ 99157-89068 ਤੇ ਸੰਪਰਕ ਕਰ ਸਕਦੇ ਹਨ।
===—