Breaking News

ਬਜੁਰਗ ਨਾਗਰਿਕਾ ਦੀ ਸਹਾਇਤਾ ਲਈ ਟੋਲ ਫ੍ਰੀ ਹੈਲਪ ਲਾਈਨ ਨੰਬਰ 14567 ਕੀਤਾ ਜਾਰੀ- ਵਧੀਕ ਡਿਪਟੀ ਕਮਿਸ਼ਨਰ (ਜਨਰਲ

ਬਜੁਰਗ ਨਾਗਰਿਕਾ ਦੀ ਸਹਾਇਤਾ ਲਈ ਟੋਲ ਫ੍ਰੀ ਹੈਲਪ ਲਾਈਨ ਨੰਬਰ 14567 ਕੀਤਾ ਜਾਰੀ- ਵਧੀਕ ਡਿਪਟੀ ਕਮਿਸ਼ਨਰ (ਜਨਰਲ

ਅਮਰੀਕ ਸਿੰਘ

ਅੰਮ੍ਰਿਤਸਰ 8 ਜੂਨ 2022—

ਮਾਤਾ ਪਿਤਾ ਅਤੇ ਬਜ਼ੁਰਗ ਨਾਗਰਿਕਾ ਦੀ ਦੇਖਭਾਲ ਅਤੇ ਭਲਾਈ ਨਿਯਮ 2012 ਦੀ ਧਾਰਾ 25 ਅਧੀਨ ਬਣੀ ਜਿਲ੍ਹਾ ਪੱਧਰੀ ਕਮੇਟੀ ਦੀ ਤਿਮਾਹੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਅੰਮ੍ਰਿਤਸਰ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਬਜੁਰਗਾ ਨਾਗਰਿਕਾ ਨੂੰ ਸਮਾਜ ਵਿੱਚ ਪੇਸ਼ ਆ ਰਹੀ ਮੁਸ਼ਕਲਾ ਅਤੇ ਉਹਨਾਂ ਦੇ ਹੱਲ ਸਬੰਧੀ ਵਿਸਥਾਰ ਵਿੱਚ ਵਿਚਾਰ ਵਟਾਦਰਾ ਕੀਤਾ ਗਿਆ ਹੈ ਅਤੇ ਪੁਲਿਸ ਵਿਭਾਗ ਵੱਲੋ ਬਜੁਰਗਾ ਨਾਗਰਿਕਾ ਦੀਆ ਸਿਕਾਇਤਾ ਸਬੰਧੀ ਵੱਖਰੇ ਰਜਿਸਟਰ ਮੇਨਟੇਨ ਕੀਤੇ ਜਾ ਰਹੇ ਹਨ ਅਤੇ ਬਜੁਰਗ ਨਾਗਰਿਕਾ ਦੀਆ ਸਿਕਾਇਤਾ ਦਰਜ ਕਰਨ ਲਈ ਟੋਲ ਫ੍ਰੀ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ, ਪੁਲਿਸ ਵਿਭਾਗ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਬਜੁਰਗ ਨਾਗਰਿਕਾ ਦੇ ਘਰਾ ਵਿੱਚ ਕੰਮ ਕਰਨ ਵਾਲੇ ਨੌਕਰਾ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣਾ ਯਕੀਨੀ ਬਣਾਇਆ ਜਾਵੇ। ਇਸ ਸਬੰਧੀ ਵਿਭਾਗ ਵੱਲੋ ਆਮ ਜਨਤਾ ਨੂੰ ਵੱਧ ਤੋ ਵੱਧ ਜਾਗਰੂਕ ਕੀਤਾ ਜਾਵੇ। ਉਨਾਂ ਕਿਹਾ ਕਿ ਸਿਹਤ ਵਿਭਾਗ ਇਹ ਯਕੀਨੀ ਬਣਾਏ ਕਿ ਹਸਪਤਾਲਾ ਵਿੱਚ ਬਜੁਰਗ ਨਾਗਰਿਕਾ ਦੀਆ ਵੱਖਰੀਆ ਲਾਈਨਾ ਹੋਣ ਅਤੇ ਉਹਨਾ ਦਾ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇ।

            ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੈਸਨਲ ਹੈਲਪਲਾਈਨ ਫਾਰ ਸੀਨੀਅਰ ਸਿਟੀਜਨ ਵੱਲੋ ਬਜੁਰਗ ਨਾਗਰਿਕਾ ਦੀ ਸਹਾਇਤਾ ਲਈ ਟੋਲ ਫ੍ਰੀ ਹੈਲਪ ਲਾਈਨ ਨੰਬਰ 14567 ਸ਼ੁਰੂ ਕੀਤਾ ਗਿਆ ਹੈ ਇਸ ਨੰਬਰ ਤੇ ਕਾਲ ਕਰਕੇ ਬਜੁਰਗ ਨਾਗਰਿਕ ਬਜੁਰਗਾ ਦੀ ਦੇਖਭਾਲ ਕਰਨ ਵਾਲੀਆ ਸੰਸਥਾਵਾ, ਬਿਰਧ ਘਰਾ ਸਬੰਧੀ ਜਾਣਕਾਰੀ, ਕਾਨੂੰਨੀ ਸਹਾਇਤਾ ਅਤੇ ਪੈਨਸ਼ਨ ਮਸਲਿਆ ਦੇ ਸੁਝਾਅ,  ਹੋਰ ਭਲਾਈ ਸਕੀਮਾ ਦੇ ਲਾਭ ਪ੍ਰਾਪਤ ਕਰਨ ਸਬੰਧੀ ਅਤੇ ਆਪਣੀਆ ਕਿਸੇ ਵੀ ਪ੍ਰਕਾਰ ਦੀ ਮੁਸਕਲਾ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਹੈਲਪ ਲਾਈਨ ਤੇ ਪ੍ਰਾਪਤ ਹੋਣ ਵਾਲੀ ਸ਼ਿਕਾਇਤ ਤੇ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਦੋ ਘੰਟਿਆ ਦੇ ਅੰਦਰ ਅੰਦਰ ਕਾਰਵਾਈ ਕੀਤੀ ਜਾਂਦੀ ਹੈ। ਜਿਲ੍ਹਾ ਆਟਰਨੀ ਨੂੰ ਵਿਸ਼ੇਸ ਤੌਰ ਤੇ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਇੱਕ ਅਜਿਹਾ ਪੈਫਲੈਟ / ਪੋਸਟਰ ਤਿਆਰ ਕੀਤਾ ਜਾਵੇ ਜਿਸ ਤੋ ਸਪੱਸਟ ਹੋ ਸਕੇ ਕਿ ਮਾਰਕੁਟਾਈ, ਖਰਚੇ ਜਾ ਘਰ  ਤੋ ਬਾਹਰ ਕਰਨ ਦੀ ਹਾਲਤ ਵਿੱਚ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਲਈ ਬਜੁਰਗ ਨਾਗਰਿਕ ਨੇ ਕਿਹੜੀ ਕੋਰਟ ਜਾ ਟਿ੍ਰਬਿਊਨਲ ਪਾਸ ਜਾਣਾ ਹੈ ਅਤੇ ਵੱਖ ਵੱਖ ਸਾਧਨਾ ਰਾਹੀ ਇਸ ਸਬੰਧੀ ਜਨਤਾ ਨੂੰ ਵੱਧ ਤੋ ਵੱਧ ਜਾਗਰੂਕ ਕੀਤਾ ਜਾਵੇ ਤਾ ਜ਼ੋ ਜਾਣਕਾਰੀ ਨਾ ਹੋਣ ਕਾਰਨ ਬਜੁਰਗ ਨਾਗਰਿਕਾ ਨੂੰ ਪੇਸ਼ ਆ ਰਾਹੀ ਔਕੜਾ ਨੂੰ ਘੱਟ ਕੀਤਾ ਜਾ ਸਕੇ। ਲੋੜਵੰਦ ਬਜੁਰਗ ਨਾਗਰਿਕਾ ਦੀ ਸਹਾਇਤਾ ਮੁਫਤ ਕਾਨੂੰਨੀ ਸਹਾਇਤਾ ਮਹੁੱਈਆ ਕਰਵਾਉਣੀ ਯਕੀਨੀ ਬਣਾਇਆ ਜਾਵੇ। ਉਨਾਂ ਦੱਸਿਆ ਕਿ ਜਿਲ੍ਹੇ ਵਿੱਚ ਕੰਮ ਕਰ ਰਹੇ ਸਾਰੇ ਬਿਰਧ ਘਰਾ ਨੂੰ ਸੀਨੀਅਰ ਸਿਟੀਜਨ ਐਕਟ ਅਨੁਸਾਰ ਰਜਿਸਟਰਡ ਹੋਣਾ ਜਰੂਰੀ ਹੈ।ਲਈ ਇਸ ਮੀਟਿੰਗ ਵਿੱਚ  ਸ: ਅਮਨਪ੍ਰੀਤ ਸਿੰਘ ਸਹਾਇਕ ਕਮਿਸ਼ਨਰ (ਜਨਰਲ), ਸ: ਅਸੀਸਇੰਦਰ ਸਿੰਘ ਜਿਲ੍ਹਾ ਸਮਾਜਿਕ ਤੇ ਸੁਰੱਖਿਆ ਅਫ਼ਸਰ, ਡਾ. ਰਾਜੂ ਚੌਹਾਨ, ਜਿਲ੍ਹਾ ਅਟਾਰਨੀ, ਏ ਸੀ ਪੀ ਸਾਈਬਰ ਕਰਾਇਮ, ਡੀ ਐਸ ਪੀ ਹੈਡ ਕੁਆਟਰ ਰੂਰਲ, ਡੀ ਐਸ ਐਸ ੳ ਅਤੇ ਨੈਸਨਲ ਹੈਲਪ ਲਾਈਨ, ਸਿਹਤ ਵਿਭਾਗ ਦੇ ਅਧਿਕਾਰੀ ਆਦਿ ਸਾਮਿਲ ਸਨ।

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *