Breaking News

ਬਿਨੈਕਾਰ ਆਨਲਾਈਨ ਐਪਲੀਕੇਸ਼ਨ ਜਮ੍ਹਾਂ ਕਰਵਾ ਕੇ ਜਨਰਲ ਜਾਤੀ ਸਰਟੀਫਿਕੇਟ ਸੇਵਾ ਦਾ ਲੈ ਸਕਦੇ ਹਨ ਲਾਭ: ਅਮਿਤ ਮਹਾਜਨ

ਬਿਨੈਕਾਰ ਆਨਲਾਈਨ ਐਪਲੀਕੇਸ਼ਨ ਜਮ੍ਹਾਂ ਕਰਵਾ ਕੇ ਜਨਰਲ ਜਾਤੀ ਸਰਟੀਫਿਕੇਟ ਸੇਵਾ ਦਾ ਲੈ ਸਕਦੇ ਹਨ ਲਾਭ: ਅਮਿਤ ਮਹਾਜਨ

ਫਿਰੋਜ਼ਪੁਰ, 7 ਜੂਨ

                ਜਨਰਲ ਜਾਤੀ ਸਰਟੀਫਿਕੇਟ ਬਣਵਾਉਣ ਲਈ ਬਿਨੈਕਾਰ ਖੁਦ ਘਰ ਬੈਠੇ  https://connect.punjab.gov.in  ‘ਤੇ ਆਨਲਾਈਨ ਐਪਲੀਕੇਸ਼ਨ ਜਮ੍ਹਾਂ ਕਰਵਾ ਕੇ ਜਨਰਲ ਜਾਤੀ ਸਰਟੀਫਿਕੇਟ ਸੇਵਾ ਦਾ ਲਾਭ ਲੈ ਸਕਦਾ ਹੈ ਜਾਂ ਆਪਣੀ ਅਰਜ਼ੀ ਜਮ੍ਹਾਂ ਕਰਾਉਣ ਲਈ ਲੋੜੀਂਦੇ ਦਸਤਾਵੇਜ਼ਾਂ ਸਮੇਤ ਆਪਣੇ ਨਜ਼ਦੀਕੀ ਸੇਵਾ ਕੇਂਦਰ ‘ਤੇ ਜਾ ਸਕਦਾ ਹੈ। ਕਿਸੇ ਵੀ ਦਫ਼ਤਰ ਵਿੱਚ ਭੌਤਿਕ ਫਾਈਲ ਜਮ੍ਹਾਂ ਕਰਾਉਣ ਦੀ ਲੋੜ ਨਹੀਂ ਹੋਵੇਗੀ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਅਮਿਤ ਮਹਾਜਨ ਨੇ ਦਿੱਤੀ ਹੈ।

                ਉਨ੍ਹਾਂ ਨੇ ਦੱਸਿਆ ਕਿ ਵਰਤਮਾਨ ਵਿੱਚ ਸੇਵਾ ਕੇਂਦਰਾਂ ਦੁਆਰਾ ਆਫਲਾਈਨ ਮੋਡ ਵਿੱਚ ਜਨਰਲ ਜਾਤੀ ਸਰਟੀਫਿਕੇਟ ਦੀ ਸੇਵਾ ਉਪਲਬਧ ਹੈ ਅਤੇ ਹੱਥੀਂ ਦਸਤਖਤ ਕੀਤੇ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ। ਜਦਕਿ, ਹੁਣ ਆਮ ਜਨਤਾ ਦੀ ਸਹੂਲਤ ਲਈ, ਪ੍ਰਸ਼ਾਸਕੀ ਸੁਧਾਰ ਵਿਭਾਗ  ਵੱਲੋਂ ਜਨਰਲ ਜਾਤੀ ਸਰਟੀਫਿਕੇਟ ਦੀ ਫਾਈਲ ਜਮ੍ਹਾ ਕਰਨ ਸਵੀਕ੍ਰਿਤੀ ਅਤੇ ਡਿਲੀਵਰੀ ਦੀ ਪ੍ਰਕਿਰਿਆ ਨੂੰ ਡਿਜੀਟਾਈਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸੇਵਾ 07 ਜੂਨ, 2022 ਤੋਂ ਸੇਵਾ ਕੇਂਦਰਾਂ ਦੇ ਨਾਲ-ਨਾਲ ਕਨੈਕਟ ਪੋਰਟਲ ਰਾਹੀਂ ਵੀ ਉਪਲਬਧ ਹੋ ਗਈ ਹੈ। ਇਸ ਸਬੰਧੀ ਸੇਵਾ ਕੇਂਦਰਾਂ ਨੂੰ ਸਿਖਲਾਈ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। 

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *