ਸਾਇੰਸ ਸਿਟੀ ਚੌਂਕੀ ਨੇੜੇ ਏ.ਐਸ.ਆਈ. ਨੂੰ ਕਾਰ ਨਾਲ ਜ਼ਖ਼ਮੀ ਕਰਨ ਵਾਲਾ ਸਮਗਲਰ ਹੈਰੋਇਨ, ਆਈਸ ਤੇ ਹਥਿਆਰਾਂ ਸਮੇਤ ਕਾਬੂ-ਐਸ.ਐਸ.ਪੀ. ਕਪੂਰਥਲਾ
ਬੀਤੇ ਕੱਲ ਸਾਇੰਸ ਸਿਟੀ ਚੌਂਕੀ ਨੇੜੇ ਨਾਕਾਬੰਦੀ ਦੌਰਾਨ ਇਕ ਏ.ਐਸ.ਆਈ. ਨੂੰ ਕਾਰ ਨਾਲ ਟੱਕਰ ਮਾਰ ਕੇ ਫ਼ਰਾਰ ਹੋਏ ਸਮਗਲਰ ਨੂੰ ਸੀ.ਆਈ.ਏ. ਸਟਾਫ ਨੇ ਕਾਬੂ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਕਪੂਰਥਲਾ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਸਮੱਗਲਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਹਰਕੀਰਤ ਸਿੰਘ ਉਰਫ ਸਾਗਰ ਪੁੱਤਰ ਪਿ੍ਤਪਾਲ ਸਿੰਘ ਵਾਸੀ ਬਾਬਾ ਇਸ਼ਰ ਸਿੰਘ ਕਲੋਨੀ ਜ਼ਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋਂ 200 ਗ੍ਰਾਮ ਹੈਰੋਇਨ, 100 ਗ੍ਰਾਮ ਆਈਸ, ਇਕ ਪਿਸਟਲ 32 ਬੋਰ ਮੈਗਜੀਨ ਵਾਲਾ ਸਮੇਤ 2 ਜਿੰਦਾ ਰੌਂਦ ਬਰਾਮਦ ਕਰਕੇ ਉਸ ਵਿਰੁੱਧ ਥਾਣਾ ਸਦਰ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ | ਐਸ.ਐਸ.ਪੀ. ਨੇ ਦੱਸਿਆ ਕਿ ਮੁਖ਼ਬਰ ਖ਼ਾਸ ਵਲੋਂ ਇਤਲਾਹ ਮਿਲੀ ਸੀ ਕਿ ਕਥਿਤ ਦੋਸ਼ੀ ਆਪਣੀ ਕਾਰ ਪੀ.ਬੀ. 09ਯੂ 7380 ‘ਤੇ ਸਵਾਰ ਹੋ ਕੇ ਸਿਵਲ ਹਸਪਤਾਲ ਕਪੂਰਥਲਾ ਦੇ ਸਾਹਮਣੇ ਗਲੀ ਵਿਚ ਕਿਸੇ ਨੂੰ ਹੈਰੋਇਨ ਸਪਲਾਈ ਦੇਣ ਲਈ ਆ ਰਿਹਾ ਹੈ | ਜਿਸਨੂੰ ਇੰਸਪੈਕਟਰ ਜਰਨੈਲ ਸਿੰਘ ਨੇ ਘੇਰਾਬੰਦੀ ਕਰਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਇਕ ਕਰਮਚਾਰੀ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਜਲੰਧਰ ਵੱਲ ਨੂੰ ਫ਼ਰਾਰ ਹੋ ਗਿਆ ਜਿਸ ‘ਤੇ ਸਾਇੰਸ ਸਿਟੀ ਚੌਂਕੀ ਇੰਚਾਰਜ ਠਾਰਕ ਸਿੰਘ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਕਰਕੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਸਵਾਰ ਨੇ ਕਾਰ ਹੋਰ ਤੇਜ ਕਰਕੇ ਏ.ਐਸ.ਆਈ. ਵਿਚ ਟੱਕਰ ਮਾਰ ਦਿੱਤੀ ਜਿਸ ਕਾਰਨ ਏ.ਐਸ.ਆਈ. ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ | ਅੱਧੀ ਖੂਹੀ ਕੋਲ ਜਾ ਕੇ ਕਾਰ ਦਾ ਟਾਇਰ ਫੱਟ ਗਿਆ ਕਾਰ ਖੇਤਾਂ ਵਿਚ ਪਲਟ ਗਈ, ਜਿਸਦਾ ਪਿੱਛ ਕਰ ਰਹੇ ਸੀ.ਆਈ.ਏ. ਸਟਾਫ ਦੇ ਇੰਚਾਰਜ ਜਰਨੈਲ ਸਿੰਘ ਨੇ ਉਸਨੂੰ ਕਾਬੂ ਕਰ ਲਿਆ ਤੇ ਉਸ ਕਲੋਂ ਉਕਤ ਸਮਾਨ ਬਰਾਮਦ ਹੋਇਆ | ਜਿਸ ਤਹਿਤ ਉਸ ਵਿਰੁੱਧ ਥਾਣਾ ਸਦਰ ਕੇਸ ਦਰਜ ਕੀਤਾ ਗਿਆ ਹ | ਐਸ.ਐਸ.ਪੀ. ਨੇ ਦੱਸਿਆ ਕਿ ਕਥਿਤ ਦੋਸ਼ੀ ਹੈਰੋਇਨ ਤੇ ਆਈਸ ਦਿੱਲੀ ਤੋਂ ਲੈ ਕੇ ਸਪਲਾਈ ਕਰਦਾ ਸੀ ਤੇ ਪਿਸਤੌਲ ਵੀ ਉਸਨੇ ਦਿੱਲੀ ਤੋਂ ਹੀ ਖਰੀਦੀ ਸੀ | ਉਨ੍ਹਾਂ ਦੱਸਿਆ ਕਿ ਹਰਕੀਰਤ ਸਿੰਘ ‘ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਤੇ ਦੋ ਮਾਮਲੇ ਥਾਣਾ ਸਿਟੀ ਮਲੋਟ ਜ਼ਿਲ੍ਹਾ ਮੁਕਤਸਰ ਸਾਹਿਬ ਅਤੇ ਇਕ ਮੁੱਕਦਮਾ ਥਾਣਾ ਸਦਰ ਜਲੰਧਰ ਕਮਿਸ਼ਨਰੇਟ ਵਿਚ ਹੈ ਜਿਨ੍ਹਾਂ ‘ਚੋ ਜ਼ਮਾਨਤ ‘ਤੇ ਚੱਲ ਰਿਹਾ ਹੈਉਂ
ਬਾਈਟ : SSP ਰਾਜ ਬਚਨ ਸਿੰਘ ਸੰਧੂ