ਵਾਰਿਸ ਪੰਜਾਬ ਜਥੇਬੰਦੀ ਦੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ
ਵਾਰਿਸ ਪੰਜਾਬ ਦੇ ਜਥੇਬੰਦੀ ਪੰਜਾਬ ਦੇ ਨੌਜਵਾਨਾਂ ਨੂੰ ਅਸਲ ਚ ਬਣਾਏਗੀ ਵਾਰਿਸ ਪੰਜਾਬ ਦੇ – ਦਲਜੀਤ ਕਲਸੀ
ਸੰਗਰੂਰ ਜ਼ਿਮਨੀ ਚੋਣਾਂ ਦੌਰਾਨ ਵਾਰਿਸ ਪੰਜਾਬ ਦੇ ਜਥੇਬੰਦੀ ਸਿਮਰਨਜੀਤ ਸਿੰਘ ਮਾਨ ਦਾ ਦੇਵੇਗੀ ਪੂਰਾ ਸਮਰਥਨ – ਦਲਜੀਤ ਕਲਸੀ
ਘੱਲੂਘਾਰਾ ਦੀ 38 ਵੀਂ ਬਰਸੀ ਮਨਾਉਣ ਪਹੁੰਚੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਆਗੂਆਂ ਨੇ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਤਮਸਤਕ ਹੋਏ ਅਤੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਰਿਸ ਪੰਜਾਬ ਦੀ ਜਥੇਬੰਦੀ ਤੋਂ ਦਿਲਜੀਤ ਕਲਸੀ ਨੇ ਕਿਹਾ ਕਿ ਅੱਜ ਉਹ ਘੱਲੂਘਾਰਾ ਦਿਵਸ ਦੀ 38 ਵੀਂ ਬਰਸੀ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚੇ ਹਨ ਇਸ ਦੌਰਾਨ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਵੀ ਕੀਤੀ ਹੈ ਅਤੇ ਕਈ ਸਿੱਖ ਮਸਲਿਆਂ ਤੇ ਵਿਚਾਰ ਵਟਾਂਦਰਾ ਵੀ ਹੋਈ ਉਨ੍ਹਾਂ ਨੇ ਕਿਹਾ ਕਿ ਜਲਦ ਹੀ ਬਾਰਿਸ਼ ਪੰਜਾਬ ਦੀ ਜਥੇਬੰਦੀ ਸਿੱਖ ਮਸਲਿਆਂ ਤੇ ਪ੍ਰੈੱਸ ਕਾਨਫ਼ਰੰਸ ਵੀ ਕਰਨ ਜਾ ਰਹੀ ਹੈ ਇਸਦੇ ਨਾਲ ਹੀ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਜੋ ਕਿ ਦੀਪ ਸਿੱਧੂ ਵੱਲੋਂ ਬਣਾਈ ਗਈ ਸੀ ਅਤੇ ਹੁਣ ਵਾਰਿਸ ਪੰਜਾਬ ਦੀ ਜਥੇਬੰਦੀ ਪੰਜਾਬ ਦੇ ਨੌਜਵਾਨਾਂ ਨੂੰ ਅਸਲ ਵਿੱਚ ਪੰਜਾਬ ਦੇ ਵਾਰਸ ਬਣਾਵੇਗੀ
ਇਸਦੇ ਨਾਲ ਹੀ ਸੰਗਰੂਰ ਵਿੱਚ ਹੋ ਰਹੀ ਜ਼ਿਮਨੀ ਚੋਣਾਂ ਤੇ ਬੋਲਦੇ ਹੋਰਨਾਂ ਨੇ ਕਿਹਾ ਕਿ ਸੰਗਰੂਰ ਦੇ ਲੋਕ ਇਸ ਵਾਰ ਫ਼ੈਸਲਾ ਕਰਨਗੇ ਕਿ ਉਹ ਰਾਜੋਆਣਾ ਜੀ ਦੀ ਭੈਣ ਨੂੰ ਪੰਥਕ ਮੰਨਦੇ ਹਨ ਜਾਂ ਸਿਮਰਨਜੀਤ ਸਿੰਘ ਮਾਨ ਨੂੰ ਪੰਥਕ ਮੰਨਦੇ ਹਨ ਇਸ ਵਾਰ ਫੈਸਲਾ ਸੰਗਰੂਰ ਦੇ ਲੋਕਾਂ ਦੇ ਹੱਥ ਵਿੱਚ ਹੈ ਅੱਗੇ ਬੋਲਦੇ ਉਨ੍ਹਾਂ ਕਿਹਾ ਕਿ ਇਸ ਵਾਰ ਵਾਰਿਸ ਪੰਜਾਬ ਦੇ ਜਥੇਬੰਦੀ ਸਿਮਰਜੀਤ ਸਿੰਘ ਮਾਨ ਦਾ ਡਟ ਕੇ ਸਾਥ ਦੇਵੇਗੀ ਅਤੇ ਉਨ੍ਹਾਂ ਨੂੰ ਸੰਗਰੂਰ ਜ਼ਿਮਨੀ ਚੋਣਾਂ ਚ ਜਿੱਤ ਦਿਵਾਏਗੀ ਇਸ ਦੇ ਨਾਲ ਹੀ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜੋ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹਰ ਸਿੱਖ ਨੌਜਵਾਨਾਂ ਨੂੰ ਹਥਿਆਰ ਰੱਖਣ ਦਾ ਸੰਦੇਸ਼ ਦਿੱਤਾ ਗਿਆ ਸੀ ਮੈਂ ਉਸ ਸੰਦੇਸ਼ ਨਾਲ ਸਹਿਮਤ ਹਨ ਉਨ੍ਹਾਂ ਕਿਹਾ ਕਿ ਮੈਂ ਛੋਟੀ ਉਮਰ ਵਿੱਚ ਦਿੱਲੀ ਚ ਦੇਖਿਆ ਜਦੋਂ ਸਿੱਖ ਕਤਲੇਆਮ ਹੋਏ ਤਾਂ ਸਿਰਫ ਉਨ੍ਹਾਂ ਸਿੱਖਾਂ ਦਾ ਹੀ ਬਚਾਅ ਹੋਇਆ ਸੀ ਜੋ ਸਿੱਖ ਸ਼ਸਤਰਧਾਰੀ ਸਨ ਇਸ ਦੇ ਅੱਗੇ ਹੀ ਸਿੱਧੂ ਮੂਸੇਵਾਲਾ ਦੇ ਕਤਲ ਦੇ ਉੱਤੇ ਬੋਲਦੇ ਹੋਏ ਉਨਾਂ ਨੇ ਕਿਹਾ ਕਿ ਬੜੀ ਹੀ ਮੰਦਭਾਗੀ ਘਟਨਾ ਵਾਪਰੀ ਸੀ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਨ੍ਹਾਂ ਕਿਹਾ ਕਿ ਲੇਕਿਨ ਸਿੱਧੂ ਮੂਸੇਵਾਲੇ ਨੇ ਇੱਕ ਇੱਕ ਸੈਂਪਲ ਸੈੱਟ ਕਰਕੇ ਰੱਖੀ ਸੀ ਉਨ੍ਹਾਂ ਨੇ ਬੇਅੰਤ ਨਾਮ ਤੇ ਸ਼ੋਹਰਤ ਕਮਾਇਆ ਸੀ ਲੇਕਿਨ ਆਪਣੇ ਪਿੰਡ ਨੂੰ ਕਦੇ ਨਹੀਂ ਛੱਡਿਆ ਉਨ੍ਹਾਂ ਕਿਹਾ ਕਿ ਵੱਡੇ ਵੱਡੇ ਕਲਾਕਾਰਾਂ ਨੂੰ ਵੀ ਸਿੱਧੂ ਮੂਸੇਵਾਲਾਂ ਵਾਂਗ ਆਪਣੇ ਪਿੰਡਾਂ ਦਾ ਸਾਥ ਨਹੀਂ ਛੱਡਣਾ ਚਾਹੀਦਾ
ਬਾਈਟ : ਦਲਜੀਤ ਕਲਸੀ (ਵਾਰਿਸ ਪੰਜਾਬ ਦੇ ਆਗੂ )
ਜਸਕਰਨ ਸਿੰਘ ਅੰਮ੍ਰਿਤਸਰ