ਛੇ ਜੂਨ ਘੱਲੂਘਾਰਾ ਦਿਵਸ ਤੇ ਅੰਮ੍ਰਿਤਸਰ ਸ਼ਹਿਰ ਰਿਹਾ ਬੰਦ
ਦਲ ਖਾਲਸਾ ਵੱਲੋਂ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਨੂੰ ਤੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਦੀ ਕੀਤੀ ਸੀ ਅਪੀਲ
6 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਦੁੱਖ ਵਿਚ ਹਰ ਸਾਲ ਸਿੱਖ ਜਥੇਬੰਦੀਆਂ ਅਤੇ ਨਾਨਕ ਨਾਮਲੇਵਾ ਸੰਗਤ ਵੱਲੋਂ ਘੱਲੂਘਾਰਾ ਦਿਵਸ ਮਨਾਇਆ ਜਾਂਦਾ ਹੈ ਜਿਸ ਦੀ ਕਿ ਅੱਜ 38 ਵੀਂ ਬਰਸੀ ਸੀ ਇਸ ਦੌਰਾਨ ਪਹਿਲਾਂ ਹੀ ਦਲ ਖਾਲਸਾ ਜਥੇਬੰਦੀ ਵੱਲੋਂ ਛੇ ਜੂਨ ਯਾਨੀ ਕਿ ਅੱਜ ਦੇ ਦਿਨ ਪੂਰਾ ਸ਼ਹਿਰ ਬੰਦ ਕਰਨ ਦੀ ਅਪੀਲ ਕੀਤੀ ਗਈ ਸੀ ਜਿਸ ਦਾ ਕਿ ਭਰਵਾਂ ਸਮਰਥਨ ਦੁਕਾਨਦਾਰਾਂ ਨੇ ਵੀ ਦਿੱਤਾ ਅਤੇ ਅੱਜ 6 ਜੂਨ ਨੂੰ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਅੰਮ੍ਰਿਤਸਰ ਹਾਲ ਬਾਜ਼ਾਰ ਦੇ ਅੰਦਰ ਲਗਪਗ ਹਰੇਕ ਦੁਕਾਨ ਅੱਜ ਬੰਦ ਦਿਖਾਈ ਦਿੱਤੀ ਹਾਲਾਂਕਿ ਹਾਲ ਬਾਜ਼ਾਰ ਦੇ ਅੰਦਰ ਪੁਲੀਸ ਚੱਪੇ ਚੱਪੇ ਤੇ ਤਾਇਨਾਤ ਸੀ ਤੇ ਪੁਲੀਸ ਵੱਲੋਂ ਹਰ ਵਿਅਕਤੀ ਦੀ ਬਾਰੀਕੀ ਨਾਲ ਚੈਕਿੰਗ ਕਰਕੇ ਹੀ ਉਸ ਨੂੰ ਹਾਲ ਬਾਜ਼ਾਰ ਦੇ ਅੰਦਰ ਭੇਜਿਆ ਜਾ ਰਿਹਾ ਸੀ
ਦੂਜੇ ਪਾਸੇ ਬੀਤੇ ਦਿਨ ਦਲ ਖ਼ਾਲਸਾ ਵੱਲੋਂ ਆਜ਼ਾਦੀ ਮਾਰਚ ਕੱਢਿਆ ਗਿਆ ਜਿਸ ਵਿਚ ਕਿ ਉਹਨਾਂ ਨੇ ਹਾਲ ਗੇਟ ਦੇ ਅੰਦਰੋਂ ਮਾਰਚ ਕੱਢਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚੇ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਸੀ ਕਿ ਛੇ ਜੂਨ ਨੂੰ ਉਹ ਆਪਣੀਆਂ ਦੁਕਾਨਾਂ ਬੰਦ ਰੱਖਣ ਜਿਸ ਦਾ ਭਰਵਾਂ ਹੁੰਗਾਰਾ ਅੱਜ ਦੇਖਣ ਨੂੰ ਮਿਲਿਆ