ਏ-ਡਿਵੀਜ਼ਨ ਵਿੱਚ, ਐਸ.ਆਰ. ਕਾਲਜ ਫ਼ਾਰ ਵੂਮੈਨ ਪਹਿਲੇ ਸਥਾਨ ‘ਤੇ,
ਜੀਸੀਏ ਜ਼ੋਨ” ਦਾ ਜ਼ੋਨਲ ਯੁਵਕ ਮੇਲਾ ਗਿੱਧੇ ਦੀ ਧਮਾਲ ਨਾਲ ਸਮਾਪਤ ਹੋ ਗਿਆ।
ਏ-ਡਿਵੀਜ਼ਨ ਵਿੱਚ, ਐਸ.ਆਰ. ਕਾਲਜ ਫ਼ਾਰ ਵੂਮੈਨ ਪਹਿਲੇ ਸਥਾਨ ‘ਤੇ,
ਅਮਰੀਕ ਸਿੰਘ
ਅੰਮ੍ਰਿਤਸਰ, 05 ਅਕਤੂਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ “ਜੀਸੀਏ ਜ਼ੋਨ” ਦਾ ਤਿੰਨ ਰੋਜ਼ਾ ਜ਼ੋਨਲ ਯੁਵਕ ਮੇਲਾ ਅੱਜ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿੱਚ ਗਿੱਧੇ ਦੀ ਧਮਾਲ ਨਾਲ ਸਮਾਪਤ ਹੋ ਗਿਆ।
ਮੁੱਖ ਮਹਿਮਾਨ ਪ੍ਰੋ: ਪਲਵਿੰਦਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਰਸਮੀ ਪੜ੍ਹਾਈ ਦੇ ਨਾਲ-ਨਾਲ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਫੈਸਟੀਵਲ ਵਿੱਚ, ਸਰਕਾਰੀ/ਕਾਂਸਟੀਚੂਐਂਟ ਕਾਲਜਾਂ ਦੀ ਸ਼੍ਰੇਣੀ ਦੇ ਏ-ਡਿਵੀਜ਼ਨ ਵਿੱਚ, ਐਸ.ਆਰ. ਕਾਲਜ ਫ਼ਾਰ ਵੂਮੈਨ ਪਹਿਲੇ ਸਥਾਨ ‘ਤੇ, ਸਰਕਾਰੀ ਕਾਲਜ, ਗੁਰਦਾਸਪੁਰ ਪਹਿਲੇ ਰਨਰਅੱਪ ਰਿਹਾ ਜਦਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਜਲੰਧਰ ਦੂਜੇ ਸਥਾਨ ‘ਤੇ ਰਿਹਾ।
ਸਰਕਾਰੀ/ਕਾਂਸਟੀਚੂਐਂਟ ਕਾਲਜਾਂ ਦੀ ਸ਼੍ਰੇਣੀ ਦੇ ਬੀ-ਡਿਵੀਜ਼ਨ ਵਿੱਚ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਕੋ-ਐਜੂਕੇਸ਼ਨ ਕਾਲਜ ਬੂਟਾ ਮੰਡੀ, ਜਲੰਧਰ ਪਹਿਲੇ ਸਥਾਨ ‘ਤੇ, ਸ੍ਰੀ ਗੁਰੂ ਤੇਗਬਹਾਦਰ ਕਾਲਜ, ਸਠਿਆਲਾ ਫਸਟ ਰਨਰ-ਅੱਪ ਜਦਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਚੂੰਗ ਦੂਜੇ ਰਨਰ-ਅੱਪ ਰਹੇ।
ਇਸੇ ਤਰ੍ਹਾਂ ਐਸੋਸੀਏਟ ਇੰਸਟੀਚਿਊਟ ਬੀ-ਡਵੀਜ਼ਨ ਕੈਟਾਗਰੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਓਵਰਆਲ ਚੈਂਪੀਅਨ ਰਿਹਾ ਅਤੇ ਐੱਸਐੱਸਐੱਸ ਕਾਲਜ ਆਫ਼ ਆਰਟਸ ਫ਼ਾਰ ਵੂਮੈਨ ਅਤੇ ਸੰਤ ਬਾਬਾ ਹਜ਼ਾਰਾ ਸਿੰਘ ਗਰਲਜ਼ ਕਾਲਜ ਨਿੱਕੇ ਘੁਮਾਣ ਦੋਵੇਂ ਫਸਟ ਰਨਰ-ਅੱਪ ਰਹੇ।
ਇਸ ਤੋਂ ਪਹਿਲਾਂ ਪ੍ਰੋ: ਡਾ: ਪ੍ਰੀਤ ਮਹਿੰਦਰ ਸਿੰਘ ਬੇਦੀ ਡੀਨ ਵਿਦਿਆਰਥੀ ਭਲਾਈ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ | ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ: ਅਮਨਦੀਪ ਸਿੰਘ ਨੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਦੱਸਿਆ | ਉਨ੍ਹਾਂ ਟੀਮ ਵੱਲੋਂ ਡਾ: ਬਲਬੀਰ ਸਿੰਘ, ਡਾ: ਸਤਨਾਮ ਸਿੰਘ ਦਿਓਲ, ਡਾ.
ਡਾ.ਪਰਮਬੀਰ ਸਿੰਘ ਮੱਲ੍ਹੀ, ਡਾ.ਗੁਰਪ੍ਰੀਤ ਸਿੰਘ, ਡਾ.ਰਾਜਨਦੀਪ ਸਿੰਘ, ਡਾ.ਕੁਲਦੀਪ ਸਿੰਘ, ਡਾ.ਸਚਿਨ, ਡਾ.ਪ੍ਰਬਸਿਮਰਨ ਸਿੰਘ, ਡਾ. ਹਰਿੰਦਰ ਕੌਰ ਸੋਹਲ, ਡਾ: ਅਮਨਪ੍ਰੀਤ ਕੌਰ, ਡਾ: ਸੁਨੈਨਾ, ਡਾ: ਮੁਨੀਸ਼ ਸੈਣੀਦਾ ਅਹਿਮ ਯੋਗਦਾਨ ਸੀ.