Breaking News

ਸਿਵਲ ਸਰਜਨ ਵਲੋਂ ਵੱਖ-ਵੱਖ ਸਿਹਤ ਸੰਸਥਾਵਾਂ ਦੀ ਅਚਨਚੇਤ ਚੈਕਿੰਗ

ਸਿਵਲ ਸਰਜਨ ਵਲੋਂ ਵੱਖ-ਵੱਖ ਸਿਹਤ ਸੰਸਥਾਵਾਂ ਦੀ ਅਚਨਚੇਤ ਚੈਕਿੰਗ

ਅਮਰੀਕ ਸਿੰਘ 

ਅੰਮ੍ਰਿਤਸਰ 5 ਅਕਤੂਬਰ

 ਪੰਜਾਬ  ਸਰਕਾਰ ਦੇ ਹੁਕਮਾਂ ਅਨੂਸਾਰ ਸਿਵਲ ਸਰਜਨ ਡਾ ਕਿਰਨਦੀਪ ਕੌਰ ਵਲੋਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਅਚਨਚੇਤ ਚੈਕਿੰਗ ਕੀਤੀ । ਇਹ ਜਾਣਕਾਰੀ ਦਿੰਦਿਆ ਡਾ ਕਿਰਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਪੱਧਰ ਤੇ ਸਵੇਰੇ 8 ਵਜੇ ਤੋਂ ਹੀ ਚੈਕਿੰਗ ਦੀ ਸ਼ੁਰੂਆਤ ਕੀਤੀ ਗਈ, ਜਿਸ ਦੌਰਾਣ ਉਹਨਾਂ ਵਲੋਂ ਸੈਟੇਲਾਈਟ ਹਸਪਤਾਲ ਤੇ ਆਮ ਆਦਮੀਂ ਕਲੀਨਿਕ ਸੱਕਤਰੀ ਬਾਗ, ਯੂ.ਪੀ.ਐਚ.ਸੀ. ਤੇ ਆਮ ਆਦਮੀਂ ਕਲੀਨਿਕ ਭਗਤਾਂਵਾਲਾ, ਯੂ.ਪੀ.ਐਚ.ਸੀ. ਤੇ ਆਮ ਆਦਮੀਂ ਕਲੀਨਿਕ ਜੌਧ ਨਗਰ, ਆਮ ਆਦਮੀਂ ਕਲੀਨਿਕ ਈਸਟ ਮੋਹਨ ਨਗਰ, ਆਮ ਆਦਮੀਂ ਕਲੀਨਿਕ ਫੋਕਲ ਪੁਆਇਂਟ, ਯੂ.ਪੀ.ਐਚ.ਸੀ. ਤੇ ਆਮ ਆਦਮੀਂ ਕਲੀਨਿਕ ਗਵਾਲ ਮੰਡੀ, ਯੂ.ਪੀ.ਐਚ.ਸੀ. ਤੇ ਆਮ ਆਦਮੀਂ ਕਲੀਨਿਕ ਪੁਤਲੀਘਰ ਅਤੇ ਆਮ ਆਦਮੀਂ ਕਲੀਨਿਕ ਰਣਜੀਤ ਐਵੀਨਿਓ ਵਿਖੇ ਚੈਕਿੰਗ ਕੀਤੀ ਗਈ।

ਉਨ੍ਹਾਂ ਕਿਹਾ ਕਿ  ਇਸਦੇ ਨਾਲ ਹੀ ਦੂਸਰੀ ਟੀਮ ਵਿਚ ਸਹਾਇਕ ਸਿਵਲ ਸਰਜਨ ਡਾ ਰਜਿੰਦਰ ਪਾਲ ਕੌਰ ਵਲੋਂ ਆਮ ਆਦਮੀਂ ਕਲੀਨਿਕ ਤਹਿਸੀਲਪੁਰਾ, ਆਮ ਆਦਮੀਂ ਕਲੀਨਿਕ ਨਵਾਂ ਪਿੰਡ, ਆਮ ਆਦਮੀਂ ਕਲੀਨਿਕ ਤੇ ਪੀ.ਐਚ.ਸੀ. ਜੰਡਿਆਲਾ ਗੁਰੂ ਅਤੇ ਸੀ.ਐਚ.ਸੀ. ਮਾਨਾਂਵਾਲਾ ਵਿਖੇ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਣ ਬਹੁਤ ਸਾਰੇ ਆਮ ਆਦਮੀਂ ਕਲੀਨਿਕਾਂ ਅਤੇ ਵੱਖ-ਵੱਖ ਸੰਸਥਾਵਾਂ ਦਾ ਸਟਾਫ ਗੈਰ ਹਾਜਰ ਪਾਇਆ ਗਿਆ। ਇਸਦੇ ਸੰਬਧ ਵਿੱਚ ਸਿਵਲ ਸਰਜਨ ਡਾ ਕਿਰਨਦੀਪ ਕੌਰ ਵਲੋਂ ਗੰਭੀਰ ਨੋਟਿਸ ਲੈਂਦਿਆ ਜਵਾਬਤਲਬੀ ਦੇ ਨਾਲ-ਨਾਲ ਵਿਭਾਗੀ ਕਾਰਵਾਈ ਕਰਨ ਲਈ ਵੀ ਕਿਹਾ ਗਿਆ।

 ਇਸ ਤੋਂ ਇਲਾਵਾ ਕੁਝ ਸੈਂਟਰਾਂ ਵਿਚ ਕੰਮ ਬਹੁਤ ਵਧੀਆ ਪਾਇਆ ਗਿਆ, ਜਿਸਤੇ ਉਹਨਾਂ ਵਲੋਂ ਸਟਾਫ ਦੀ ਸ਼ਲਾਘਾ ਵੀ ਕੀਤੀ ਗਈ। ਇਸਤੋਂ ਇਲਾਵਾ ਓ.ਪੀ.ਡੀ. ਸੇਵਾਵਾਂ, ਦਵਾਈਆਂ, ਲੈਬ ਟੈਸਟ ਅਤੇ ਆਨ ਲਾਈਨ ਰਿਕਾਰਡ ਦੀ ਜਾਂਚ ਕੀਤੀ ਗਈ ਅਤੇ ਮਰੀਜਾਂ ਕੋਲੋ ਵੀ ਪੁਛ-ਗਿਛ ਕੀਤੀ ਗਈ ਅਤੇ ਸੰਬਧਤ ਸਟਾਫ ਨੂੰ ਮੌਕੇ ਤੇ ਹੋਰ  ਬੇਹਤਰ ਸੇਵਾਵਾਂ ਦੇਣ ਸੰਬਧੀ ਹਿਦਾਇਤਾਂ ਦਿੱਤੀਆਂ ਗਈਆ। ਉਹਨਾਂ ਵਲੋਂ ਸਮੂਹ ਸਟਾਫ ਨੂੰ ਸਮੇਂ ਦੇ ਪਾਬੰਦ ਰਹਿਣ, ਸਾਫ ਸਫਾਈ ਦਾ ਧਿਆਨ ਰੱਖਣ, ਮਰੀਜਾਂ ਨਾਲ ਚੰਗਾ ਵਿਵਹਾਰ ਕਰਨ ਅਤੇ ਸੇਵਾ ਭਾਵ ਨਾਲ ਕੰਮ ਕਰਨ ਲਈ ਪਹਿਲਾਂ ਤੋਂ ਹੀ ਹਿਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …