ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਕੰਪਨੀ ਬਾਗ ਵਿਖੇ ਕੀਤੀ ਗਈ ਸਾਫ਼ ਸਫਾਈ
ਅਮਰੀਕ ਸਿੰਘ
ਅੰਮ੍ਰਿਤਸਰ 30 ਸਤੰਬਰ
ਨਹਿਰੂ ਯੁਵਾ ਕੇਂਦਰ ਅੰਮਿ੍ਤਸਰ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਜ਼ਿਲ੍ਹਾ ਯੂਥ ਅਫ਼ਸਰ ਆਕਾਂਸ਼ਾ ਮਹਾਵਰੀਆ ਦੀ ਪ੍ਰਧਾਨਗੀ ਹੇਠ ਮੇਰਾ ਯੁਵਾ ਭਾਰਤ ਸੰਸਥਾ ਵੱਲੋਂ ਕੁਦਰਤ ਦੀ ਸਵੱਛਤਾ, ਸੰਸਕਾਰ ਸਵੱਛਤਾ ਵਿਸ਼ੇ ਤਹਿਤ ਚਲਾਏ ਜਾ ਰਹੇ ਸਵੱਛਤਾ ਹੀ ਸੇਵਾ ਪ੍ਰੋਗਰਾਮ ਤਹਿਤ ਸਰੂਪ ਰਾਣੀ ਮਹਿਲਾ ਮਹਾਵਿਦਿਆਲਿਆ, ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਅਤੇ ਫਿਨੀਲੂਪ ਸੁਸਾਇਟੀ ਦੇ ਸਹਿਯੋਗ ਨਾਲ ਕੰਪਨੀ ਬਾਗ ਅੰਮ੍ਰਿਤਸਰ ਵਿਖੇ ਸਵੱਛਤਾ ਮੁਹਿੰਮ ਚਲਾਈ ਗਈ।
ਪ੍ਰੋਗਰਾਮ ਦੀ ਸ਼ੁਰੂਆਤ ਸਵੱਛਤਾ ਸਹੁੰ ਚੁੱਕ ਕੇ ਕੀਤੀ ਗਈ ਅਤੇ ਨਹਿਰੂ ਯੁਵਾ ਕੇਂਦਰ ਵੱਲੋਂ ਸਾਰੇ ਪ੍ਰਤੀਭਾਗੀਆਂ ਨੂੰ ਮੇਰੀ ਭਾਰਤ ਕਿੱਟ (ਕੈਪ, ਡਾਇਰੀ ਅਤੇ ਪੈੱਨ) ਵੰਡੀ ਗਈ। ਇਸ ਤੋਂ ਬਾਅਦ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਅਤੇ ਕਾਲਜਾਂ ਦੇ ਮੇਰੀ ਭਾਰਤ ਵਲੰਟੀਅਰਾਂ ਵੱਲੋਂ ਕੰਪਨੀ ਬਾਗ ਅੰਮ੍ਰਿਤਸਰ ਵਿਖੇ ਪਲਾਸਟਿਕ ਦੀਆਂ ਬੋਤਲਾਂ, ਬੈਗ ਅਤੇ ਹੋਰ ਪਲਾਸਟਿਕ ਦਾ ਕੂੜਾ ਇਕੱਠਾ ਕੀਤਾ ਗਿਆ।
ਜਿਲ੍ਹਾ ਯੂਥ ਅਫ਼ਸਰ ਨੇ ਦੱਸਿਆ ਕਿ ਇਹ ਪ੍ਰੋਗਰਾਮ 17 ਸਤੰਬਰ ਤੋਂ 2 ਅਕਤੂਬਰ 2024 ਤੱਕ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਯੂਥ ਕਲੱਬਾਂ, ਯੂਥ ਵਲੰਟੀਅਰਾਂ ਅਤੇ ਮਾਈ ਭਾਰਤ ਵਾਲੰਟੀਅਰਾਂ ਅਤੇ ਨਾਗਰਿਕਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਇਸ ਪ੍ਰੋਗਰਾਮ ਦੇ ਚਲਦਿਆਂ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਅਤੇ ਇਸਦੀ ਥਾਂ ‘ਤੇ ਧਾਤੂ ਦੀਆਂ ਬੋਤਲਾਂ ਅਤੇ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰਨ।
ਇਸ ਮੌਕੇ ਲੇਖਾ ਅਤੇ ਪ੍ਰੋਗਰਾਮ ਸਹਾਇਕ ਰੋਹਿਲ ਕੁਮਾਰ ਕੱਟਾ, ਯੂਥ ਵਲੰਟੀਅਰਜ਼ ਲਵਪ੍ਰੀਤ ਅਤੇ ਰੋਬਨਜੀਤ, ਫਿਨੀਲੂਪ ਸੁਸਾਇਟੀ ਤੋਂ ਅਰਜੁਨ ਰਾਮ ਅਤੇ ਉਨ੍ਹਾਂ ਦੀ ਟੀਮ ਦੇ ਨਾਲ ਮੈਡਮ ਮਨਜੀਤ ਕੌਰ ਦੀ ਅਗਵਾਈ ਵਿੱਚ 40 ਨੌਜਵਾਨਾਂ ਅਤੇ ਸਰੂਪ ਰਾਣੀ ਮਹਿਲਾ ਤੋਂ ਵੰਦਨਾ ਨੇ ਸ਼ਿਰਕਤ ਕੀਤੀ। ਸਵੱਛਤਾ ਮੁਹਿੰਮ ਤਹਿਤ ਜਸਜੀਵਨ ਸਿੰਘ ਅਤੇ ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਮੈਡਮ ਰਿਪਿਨ ਕੋਹਲੀ ਦੀ ਅਗਵਾਈ ਹੇਠ 30 ਨੌਜਵਾਨ ਵਲੰਟੀਅਰਾਂ ਸਮੇਤ ਕਾਲਜ ਦੇ ਵਲੰਟੀਅਰਾਂ ਅਤੇ 100 ਤੋਂ ਵੱਧ ਨਾਗਰਿਕਾਂ ਨੇ ਇਸ ਸਫ਼ਾਈ ਮੁਹਿੰਮ ਵਿੱਚ ਯੋਗਦਾਨ ਪਾਇਆ।
ਪ੍ਰੋਗਰਾਮ ਵਿੱਚ ਮੁੱਖ ਗਤੀਵਿਧੀਆਂ ਵਿੱਚ ਸਵੱਛਤਾ ਮੁਹਿੰਮ, ਸਫ਼ਾਈ ਦਾ ਪ੍ਰਣ, ਸਵੱਛਤਾ ਰੈਲੀ ਅਤੇ ਸਵੱਛਤਾ ਸੰਦੇਸ਼ ਲਈ ਮਨੁੱਖੀ ਚੇਨ ਦਾ ਗਠਨ ਕੀਤਾ ਗਿਆ।