Breaking News

ਅੰਮ੍ਰਿਤਸਰ ਦੀ ਅਮੀਰ ਵਿਰਾਸਤ ਨੂੰ ਨਵੀਂ ਪੀੜੀ ਤੱਕ ਪਹੁੰਚਾਉਣਾ ਬਹੁਤ ਜਰੂਰੀ -ਡਿਪਟੀ ਕਮਿਸ਼ਨਰ

ਸੈਲਾਨੀਆਂ ਦੀ ਸਹੂਲਤ ਲਈ ਕਿਊਆਰ ਕੋਡ ਕੀਤਾ ਲਾਂਚ

ਅੰਮ੍ਰਿਤਸਰ ਦੀ ਅਮੀਰ ਵਿਰਾਸਤ ਨੂੰ ਨਵੀਂ ਪੀੜੀ ਤੱਕ ਪਹੁੰਚਾਉਣਾ ਬਹੁਤ ਜਰੂਰੀ -ਡਿਪਟੀ ਕਮਿਸ਼ਨਰ

ਸੈਲਾਨੀਆਂ ਦੀ ਸਹੂਲਤ ਲਈ ਕਿਊਆਰ ਕੋਡ ਕੀਤਾ ਲਾਂਚ

ਵਿਰਾਸਤੀ ਸੈਰ ਦੀ ਕੀਤੀ ਅਗਵਾਈ

 ਅਮਰੀਕ ਸਿੰਘ

ਅੰਮ੍ਰਿਤਸਰ 29 ਸਤੰਬਰ-

ਅੰਮ੍ਰਿਤਸਰ ਦੇ ਸੱਭਿਆਚਾਰ ਅਤੇ ਅਮੀਰ ਵਿਰਾਸਤ ਨੂੰ ਨਵੀਂ ਪੀੜੀ ਤੱਕ ਪਹੁੰਚਾਣਾ ਬਹੁਤ ਜਰੂਰੀ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜੀ ਨੂੰ ਪਤਾ ਲੱਗ ਸਕੇ ਕਿ ਸਾਡਾ ਸਭਿਆਚਾਰ ਅਤੇ ਵਿਰਾਸਤ ਕੀ ਹਨ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ, ਵਿਸ਼ਵ ਵਿਰਾਸਤ ਮੌਕੇ ਸੈਰ ਸਪਾਟਾ ਵਿਭਾਗ ਪੰਜਾਬ ਵਲੋਂ ਕਰਵਾਈ ਗਈ ਹੈਰੀਟੇਜ਼ ਵਾਕ ਦੌਰਾਨ ਕੀਤਾ। ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਅੱਜ ਵਾਇਸ ਆਫ ਅੰਮ੍ਰਿਤਸਰ ਅਤੇ ਅਗੋਸ਼ ਐਨਜੀਓ ਦੀ ਸਹਾਇਤਾ ਨਾਲ ਟਾਊਨ ਹਾਲ ਤੋਂ ਲੈ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆ ਤੱਕ ਕੱਢੀ ਗਈ ਵਿਰਾਸਤੀ ਸੈਰ ਦੀ ਅਗਵਾਈ ਕਰਦਿਆਂ ਕੀਤਾ। ਇਹ ਵਿਰਾਸਤੀ ਸੈਰ ਟਾਊਨ ਹਾਲ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸਾਰਾਗੜ੍ਹੀ, ਕਿਲ੍ਹਾ ਆਹਲੁਵਾਲੀਆ, ਜਲੇਬੀ ਵਾਲਾ ਚੌਂਕ, ਉਦਾਸੀਨ ਆਸ਼ਰਮ ਅਖਾੜਾ ਸੰਗਲਾ ਵਾਲਾ, ਦਰਸ਼ਨੀ ਡਿਓਢੀ, ਚੌਰਸਤੀ ਅਟਾਰੀ, ਬਾਬਾ ਬੋਹੜ, ਕਰਾਲਿੰਗ ਸਟਰੀਟ ਅਤੇ ਪੁਰਾਣੇ ਬਜ਼ਾਰਾਂ ਚੋਂ ਹੁੰਦੀ ਹੋਈ ਵਾਪਿਸ ਟਾਊਨ ਹਾਲ ਵਿਖੇ ਸਮਾਪਤ ਹੋਈ। ਉਹਨਾਂ ਕਿਹਾ ਕਿ ਇਸ ਵਿਰਾਸਤੀ ਸੈਰ ਦਾ ਮੁੱਖ ਮਕਸਦ ਨਵੀਂ ਪੀੜੀ ਅਤੇ ਅੰਮ੍ਰਿਤਸਰ ਵਿਖੇ ਆਉਣ ਵਾਲੇ ਸ਼ਰਧਾਲੂਆਂ ਨੂੰ ਸ਼ਹਿਰ ਦੀ ਵਿਰਾਸਤ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਵਿਖੇ ਰੋਜ਼ਾਨਾ ਲੱਖਾ ਦੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ ਪਰੰਤੂ ਉਹਨਾਂ ਨੂੰ ਅੰਮ੍ਰਿਤਸਰ ਦੀਆਂ ਵਿਰਾਸਤਾਂ ਬਾਰੇ ਕੋਈ ਜਿਆਦਾ ਜਾਣਕਾਰੀ ਨਹੀਂ ਹੁੰਦੀ, ਪਰੰਤੂ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਨੂੰ ਅੰਮ੍ਰਿਤਸਰ ਵਿਰਾਸਤ ਦੀ ਜਾਣਕਾਰੀ ਮੁਹੱਈਆ ਕਰਾਉਣ ਲਈ ਅੱਜ ਇੱਕ ਕਿਊਆਰ ਕੋਡ ਲਾਂਚ ਕੀਤਾ ਗਿਆ ਹੈ ਜੋ ਕਿ ਬਸ ਸਟੈਂਡ ਰੇਲਵੇ ਸਟੇਸ਼ਨ, ਏਅਰਪੋਰਟ, ਸ਼ਹਿਰ ਦੇ ਪ੍ਰਮੁੱਖ ਚੌਂਕਾਂ ਵਿੱਚ ਡਿਸਪਲੇ ਕੀਤਾ ਜਾਵੇਗਾ ਤਾਂ ਜੋ ਕੋਈ ਵੀ ਸ਼ਰਧਾਲੂ ਆਪੇ ਸਮਾਰਟ ਫੋਨ ਵਿੱਚ ਇਸ ਕਿਊਆਰ ਕੋਡ ਨੂੰ ਸਕੈਨ ਕਰਕੇ ਸ਼ਹਿਰ ਦੀਆਂ ਵੱਖ-ਵੱਖ ਵਿਰਾਸਤੀ ਥਾਵਾਂ ਦੀ ਜਾਣਕਾਰੀ ਹਿੰਦੀ ,ਪੰਜਾਬੀ ਅਤੇ ਅੰਗਰੇਜ਼ੀ ਵਿੱਚ ਪ੍ਰਾਪਤ ਕਰ ਸਕੇਗਾ। ਉਹਨਾਂ ਕਿਹਾ ਕਿ ਇਸ ਨਾਲ ਸ਼ਰਧਾਲੂਆਂ ਨੂੰ ਕਾਫੀ ਲਾਭ ਮਿਲੇਗਾ ਅਤੇ ਉਹਨਾਂ ਨੂੰ ਸ਼ਹਿਰ ਦੀਆਂ ਪ੍ਰਮੁੱਖ ਇਮਾਰਤਾਂ ਅਤੇ ਵਿਰਾਸਤਾਂ ਬਾਰੇ ਜਾਣਕਾਰੀ ਮਿਲ ਸਕੇਗੀ।

ਡਿਪਟੀ ਕਮਿਸ਼ਨ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਪੁਰਾਤਨ ਪਖੋਂ ਸਭ ਤੋਂ ਪੁਰਾਣਾ ਸ਼ਹਿਰ ਹੈ ਅਤੇ ਇਸ ਸ਼ਹਿਰ ਦੀਆਂ ਅਮੀਰ ਵਿਰਾਸਤਾਂ ਨੂੰ ਸਾਂਭਣਾ ਸਾਡਾ ਸਭ ਦਾ ਫਰਜ਼ ਬਣਦਾ ਹੈ। ਉਨਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਵਿਰਾਸਤ ਤੋਂ ਜਾਣੂੰ ਕਰਵਾਈਏ ਤਾਂ ਜੋ ਉਹ ਆਪਣੇ ਬੇਸ਼ਕੀਮਤੀ ਇਤਿਹਾਸ ਤੋਂ ਜਾਣੂੰ ਹੋ ਸਕਣ।

ਇਸ ਮੌਕੇ ਐਸ.ਡੀ.ਐਮ ਮਨਕੰਵਲ ਚਾਹਲ, ਸਹਾਇਕ ਕਮਿਸ਼ਨਰ ਸ੍ਰੀਮਤੀ ਗੁਰਸਿਮਰਨ ਕੌਰ, ਸਕੱਤ

About Gursharan Singh Sandhu

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਿਦਆਰਥੀਆਂ ਨੇ ਮਨਾਇਆ ਗ੍ਰੀਨ ਗਲੋ ਫੈਸਟ ਮਨਾਇਆ ‘ਦੀਵਾਲੀ ਤਿਉਹਾਰ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਿਦਆਰਥੀਆਂ ਨੇ ਮਨਾਇਆ ਗ੍ਰੀਨ ਗਲੋ ਫੈਸਟ ਮਨਾਇਆ ‘ਦੀਵਾਲੀ ਤਿਉਹਾਰਅਮਰੀਕ   ਸਿੰਘ ਅੰਮ੍ਰਿਤਸਰ, …