Breaking News

7 ਗੋਲਡ ਮੈਡਲ, 3 ਸਿਲਵਰ ਮੈਡਲ ਅਤੇ 2 ਕਾਂਸੀ ਦੇ ਮੈਡਲ ਹਾਸਲ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਦੇਸ਼ ਦਾ ਕੀਤਾ ਨਾਂ ਰੌਸ਼ਨ

ਭਾਰਤ ਤਮਗਾ ਸੂਚੀ ਵਿੱਚ 7ਵੇਂ ਸਥਾਨ ‘ਤੇ

7 ਗੋਲਡ ਮੈਡਲ, 3 ਸਿਲਵਰ ਮੈਡਲ ਅਤੇ 2 ਕਾਂਸੀ ਦੇ ਮੈਡਲ ਹਾਸਲ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਦੇਸ਼ ਦਾ ਕੀਤਾ ਨਾਂ ਰੌਸ਼ਨ

ਭਾਰਤ ਤਮਗਾ ਸੂਚੀ ਵਿੱਚ 7ਵੇਂ ਸਥਾਨ ‘ਤੇ

ਅਮਰੀਕ ਸਿੰਘ 

ਅੰਮ੍ਰਿਤਸਰ, 11 ਅਗਸਤ, 

 ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਥਲੀਟਾਂ ਨੇ ਅੰਤਰਰਾਸ਼ਟਰੀ ਮੰਚ ‘ਤੇ ਕਮਾਲ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਖੇਡ ਜਗਤ ਵਿੱਚ ਇੱਕ ਮਾਅਰਕਾ ਮਾਰਿਆ ਹੈ। 28 ਜੁਲਾਈ ਤੋਂ 8 ਅਗਸਤ, 2023 ਤੱਕ ਚੇਂਗਦੂ, ਚੀਨ ਵਿੱਚ ਹੋਈਆਂ ਇੰਟਰਨੈਸ਼ਨਲ ਯੂਨੀਵਰਸਿਟੀ ਸਪੋਰਟਸ ਫੈਡਰੇੇਸ਼ਨ (ਫਿਸੂ) ਦੀਆਂ ਵਿਸ਼ਵ ਯੂਨੀਵਰਸਿਟੀ ਖੇਡਾਂ 2023 ਵਿੱਚ ਕੁੱਲ 12 ਤਗਮੇ ਜਿੱਤ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਆਪਣੇ ਅਥਲੀਟਾਂ ਦੀਆਂ ਪ੍ਰਾਪਤੀਆਂ ‘ਤੇ ਮਾਣ ਪ੍ਰਗਟ ਕਰਦਿਆਂ  ਐਥਲੀਟਾਂ ਅਤੇ ਉਨਾਂ੍ਹ ਦੇ ਕੋਚਾਂ ਨੂੰ ਯੂਨੀਵਰਸਿਟੀ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਵਧਾਈ ਦਿੱਤੀ ਹੈ।

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸ਼ੁੱਕਰਵਾਰ 28 ਜੁਲਾਈ ਨੂੰ ਦੱਖਣ-ਪੱਛਮੀ ਚੀਨ ਦੇ ਸਿਚੁਆਨ ਸੂਬੇ ਦੀ ਰਾਜਧਾਨੀ ਚੇਂਗਦੂ ਵਿੱਚ ਇਨਾਂ੍ਹ ਵਿਸ਼ਵ ਯੂਨੀਵਰਸਿਟੀ ਖੇਡਾਂ ਦੇ 31ਵੇਂ ਸਮਰ ਐਡੀਸ਼ਨ ਦੀ ਰਸਮੀ ਸ਼ੁਰੂਆਤ ਕੀਤੀ ਸੀ।  ਦੋ ਸਾਲਾਂ ਦੀ ਉਡੀਕ ਤੋਂ ਬਾਅਦ, ਚੇਂਗਦੂ 2021 ਫਿਸੂ ਵਿਸ਼ਵ ਯੂਨੀਵਰਸਿਟੀ ਖੇਡਾਂ ਸ਼ੁਰੂ ਹੋ ਗਈਆਂ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਥਲੀਟਾਂ ਨੇ ਸ਼ਾਨਦਾਰ 7 ਗੋਲਡ ਮੈਡਲ, 3 ਸਿਲਵਰ ਮੈਡਲ, ਅਤੇ 2 ਕਾਂਸੀ ਦੇ ਮੈਡਲ ਹਾਸਲ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਧਾਕ ਜਮਾਈ ਜਿਸ ਨਾਲ ਭਾਰਤ ਦਾ ਨਾਂ ਵਿਸ਼ਵ ਪੱਧਰ ‘ਤੇ ਉਚਾ ਹੋਇਆ ਹੈ। ਇਸ ਪ੍ਰਾਪਤੀ ਨੇ ਭਾਰਤ ਨੂੰ ਤਮਗਾ ਸੂਚੀ ਵਿੱਚ 7ਵੇਂ ਸਥਾਨ ‘ਤੇ ਲਿਆ ਦਿੱਤਾ ਹੈ, ਜੋ ਕਿ 60 ਸਾਲਾਂ ਦੇ ਅਰਸੇ ਵਿੱਚ ਦੇਸ਼ ਦੇ ਪਿਛਲੇ 18 ਤਮਗਿਆਂ ਦੀ ਗਿਣਤੀ ਨੂੰ ਦੇਖਦੇ ਹੋਏ ਇੱਕ ਪ੍ਰਭਾਵਸ਼ਾਲੀ ਪ੍ਰਾਪਤੀ ਹੈ।
ਫਿਸੂ ਵਿਸ਼ਵ ਯੂਨੀਵਰਸਿਟੀ ਖੇਡਾਂ, ਜਿਸ ਵਿੱਚ 113 ਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੇ 10,000 ਐਥਲੀਟਾਂ ਅਤੇ ਹੋਰ ਅਧਿਕਾਰੀਆਂ ਨੇ ਭਾਗ ਲਿਆ। ਇਸ ਵਿਚ ਐਥਲੀਟਾਂ ਨੇ ਬੇਮਿਸਾਲ ਪ੍ਰਤਿਭਾ ਅਤੇ ਪ੍ਰਦਰਸ਼ਨ ਪੇਸ਼ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਥਲੀਟਾਂ ਨੇ ਨਾ ਸਿਰਫ ਆਪਣੇ ਬੇਮਿਸਾਲ ਹੁਨਰ ਦਾ ਪ੍ਰਦਰਸ਼ਨ ਕੀਤਾ ਬਲਕਿ ਸਮਰਪਣ ਅਤੇ ਲਗਨ ਦੀ ਭਾਵਨਾ ਨੂੰ ਵੀ ਦਰਸਾਇਆ ਜੋ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਬਣੀ ਯੂਨੀਵਰਸਿਟੀ ਦਾ ਮੁੱਖ ਉਦੇਸ਼ ਵੀ ਹੈ। ਯੂਨੀਵਰਸਿਟੀ ਦੇ ਐਥਲੀਟਾਂ ਦੀ ਸਫਲਤਾ ਉਨ੍ਹਾਂ ਦੇ ਅਣਥੱਕ ਯਤਨਾਂ ਅਤੇ ਉਨ੍ਹਾਂ ਦੇ ਕੋਚਾਂ ਦੇ ਸਮਰਪਿਤ ਮਾਰਗਦਰਸ਼ਨ ਦਾ ਪ੍ਰਮਾਣ ਹੈ। ਇਹ ਜਿੱਤਾਂ ਉਨ੍ਹਾਂ ਐਥਲੀਟਾਂ ਲਈ ਇੱਕ ਪ੍ਰੇਰਨਾ ਸਰੋਤ ਹਨ, ਖੇਡਾਂ ਵਿਚ ਜਿੱਤਣ ਅਤੇ ਖੇਡਣ ਲਈ ਦਿਨ ਰਾਤ ਇਕ ਕਰ ਸਕਦੇ ਹਨ। ਭਾਰਤ ਦੀ ਸਮੁੱਚੀ ਸਫਲਤਾ ਨੂੰ ਜੋੜਦੇ ਹੋਏ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਐਥਲੀਟਾਂ ਨੇ ਗਲੋਬਲ ਪਲੇਟਫਾਰਮ ‘ਤੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਦੇ ਹੋਏ 2 ਸੋਨੇ, 3 ਚਾਂਦੀ ਅਤੇ 2 ਕਾਂਸੀ ਦੇ ਤਗਮੇ ਜਿੱਤੇ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਥਲੀਟਾਂ ਨੇ 3 ਗੋਲਡ, 1 ਸਿਲਵਰ ਅਤੇ 3 ਕਾਂਸੀ ਦੇ ਤਗਮੇ ਹਾਸਲ ਕੀਤੇ, ਜਿਸ ਨਾਲ ਪੰਜਾਬ ਦੀਆਂ ਸੰਸਥਾਵਾਂ ਦੀ ਬੇਮਿਸਾਲ ਕਾਰਗੁਜ਼ਾਰੀ ਪੇਸ਼ ਹੋਈ ਹੈ।
ਐਥਲੀਟਾਂ ਦੀਆਂ ਇਨਾਂ੍ਹ ਸ਼ਾਨਦਾਰ ਜਿਤਾਂ ਨੇ ਯੂਨੀਵਰਸਿਟੀ ਦੀ ਅਕਾਦਮਿਕ ਦੇ ਨਾਲ ਨਾਲ ਖੇਡਾਂ ਪ੍ਰਤੀ ਵਚਨਬੱਧਤਾ ਨੂੰ ਪੇੇਸ਼ ਕੀਤਾ ਹੈ। ਡਾ. ਕੰਵਰ ਮਨਦੀਪ ਸਿੰਘ, ਇੰਚਾਰਜ ਸਪੋਰਟਸ ਨੇ ਇਸ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਐਥਲੀਟਾਂ ਅਤੇ ਕੋਚਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਜਿੱਤਾਂ ਦੀ ਗੂੰਜ ਨਾ ਸਿਰਫ ਯੂਨੀਵਰਸਿਟੀ ਸਗੋਂ ਪੂਰੇ ਭਾਰਤ ਦੇਸ਼ ਵਿਚ ਪਈ ਹੈ। ਉਨ੍ਹਾਂ ਕਿਹਾ ਕਿ ਇਹ ਸਾਨੂੰ ਉਨ੍ਹਾਂ ਸਾਰੀਆਂ ਸੰਭਾਵਨਾਵਾਂ ਦੀ ਯਾਦ ਦਿਵਾਉਂਦੀ ਹੈ ਜਿਨ੍ਹਾਂ ਨੂੰ ਸਮਰਪਣ ਅਤੇ ਲਗਨ ਨਾਲ ਸਰ ਕੀਤਾ ਜਾ ਸਕਦਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅਮਰੀਕਨ ਕੈਮੀਕਲ ਸੋਸਾਇਟੀ ਦਾ ਇੰਟਰਨੈਸ਼ਨਲ ਵਿਿਦਆਰਥੀ ਚੈਪਟਰ ਸਥਾਪਿਤ
ਅੰਮ੍ਰਿਤਸਰ, 11 ਅਗਸਤ, 2023 ( ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੀ ਕੈਮੀਕਲ ਸੋਸਾਇਟੀ ਵਿਿਦਆਰਥੀਆਂ ਦੁਆਰਾ ਚਲਾਈ ਜਾਣ ਵਾਲੀ ਇੱਕ ਅਧਿਕਾਰਤ ਸੰਸਥਾ ਹੈ। 1971 ਵਿਚ ਜਦੋਂ ਤੋਂ ਇਹ ਵਿਭਾਗ ਹੋਂਦ ਵਿਚ ਆਇਆ ਹੈ ਉਦੋਂ ਤੋਂ ਹੀ ਵਿਭਾਗ ਦੇ ਵਿਿਦਆਰਥੀਆਂ ਵੱਖ ਵੱਖ ਵਿਿਦਆਰਥੀ-ਕੇਂਦਰਿਤ ਵਿਿਗਆਨਕ ਗਤੀਵਿਧੀਆਂ ਜਿਵੇਂ ਖੋਜ ਲੈਕਚਰ, ਇੰਡਕਸ਼ਨ ਪ੍ਰੋਗਰਾਮ, ਅਲੂਮਨੀ ਪ੍ਰੋਗਰਾਮ, ਪਲੇਸਮੈਂਟ ਟਾਕ, ਕੈਮਿਸਟਰੀ ਫੈਸਟ ਆਦਿ ਵਿਚ ਹਿੱਸਾ ਲੈਂਦੇ ਹਨ। ਕੈਮੀਕਲ ਸੁਸਾਇਟੀ, ਕੈਮਿਸਟਰੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਅਮਰੀਕਨ ਕੈਮੀਕਲ ਸੁਸਾਇਟੀ ਇੰਟਰਨੈਸ਼ਨਲ ਸਟੂਡੈਂਟ ਚੈਪਟਰ ਵਜੋਂ ਚਾਰਟ ਕੀਤਾ ਗਿਆ ਹੈ। ਅਮਰੀਕਨ ਕੈਮੀਕਲ ਸੋਸਾਇਟੀ ਦੀ ਸਰਪ੍ਰਸਤੀ ਹੇਠ, ਇਹ ਸੋਸਾਇਟੀ ਰਸਾਇਣ ਵਿਿਗਆਨ ਸਬੰਧੀ ਵੱਖ ਵੱਖ ਪਹਿਲਕਦਮੀਆਂ ਦਾ ਆਯੋਜਨ ਕਰੇਗੀ। ਚੈਪਟਰ ਦੇ ਫੈਕਲਟੀ ਸਲਾਹਕਾਰ, ਪ੍ਰੋ. ਵੰਦਨਾ ਭੱਲਾ ਦੀ ਨਿਗਰਾਨੀ ਅਤੇ ਅਗਵਾਈ ਹੇਠ ਵਿਭਾਗ ਦੇ ਵੱਖ-ਵੱਖ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਤੋਂ ਚੁਣੇ ਗਏ ਪੰਜ ਹੋਰ ਵਿਿਦਆਰਥੀ ਮੈਂਬਰਾਂ ਦੇ ਨਾਲ, ਚੈਪਟਰ ਦੇ ਪ੍ਰਧਾਨ ਵਜੋਂ ਚੁਣੇ ਗਏ ਯਤਿਨ ਬੱਤਰਾ ਦੁਆਰਾ ਇਸ ਚੈਪਟਰ ਦੀ ਅਗਵਾਈ ਕੀਤੀ ਜਾਵੇਗੀ। ਕੈਮੀਕਲ ਸੋਸਾਇਟੀ, ਜੀਐਨਡੀਯੂ ਰਾਇਲ ਸੋਸਾਇਟੀ ਆਫ਼ ਕੈਮਿਸਟਰੀ ਸਟੂਡੈਂਟ ਕੈਮੀਕਲ ਸੋਸਾਇਟੀ ਨੈਟਵਰਕ ਦਾ ਵੀ ਹਿੱਸਾ ਹੈ ਅਤੇ ਰਾਇਲ ਸੋਸਾਇਟੀ ਆਫ਼ ਕੈਮਿਸਟਰੀ, ਲੰਡਨ ਤੋਂ ਵੱਖ-ਵੱਖ ਆਊਟਰੀਚ ਗਤੀਵਿਧੀਆਂ ਲਈ ਫੰਡ ਪ੍ਰਾਪਤ ਕਰ ਰਹੀ ਹੈ।
ਇੰਟਰਨੈਸ਼ਨਲ ਸਟੂਡੈਂਟ ਚੈਪਟਰ ਕਾਲਜ/ਯੂਨੀਵਰਸਿਟੀ ਦੇ ਵਿਿਦਆਰਥੀਆਂ ਲਈ ਸੰਸਥਾਵਾਂ ਹਨ ਜੋ ਰਸਾਇਣਕ ਵਿਿਗਆਨ ਦਾ ਅਧਿਐਨ ਕਰ ਰਹੇ ਹਨ। ਇਸ ਚੈਪਟਰ ਦੇ ਮੈਂਬਰ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹਨ ਜੋ ਉਹਨਾਂ ਦੇ ਅਨੁਭਵ ਨੂੰ ਵਧਾਉਂਦੇ ਅਤੇ ਉਹਨਾਂ ਨੂੰ ਸਫਲ ਕਰੀਅਰ ਲਈ ਤਿਆਰ ਕਰਦੇ ਹਨ। ਦਿੱਲੀ ਯੂਨੀਵਰਸਿਟੀ, ਸੀਐਸਆਈਆਰ-ਸੀਐਸਆਈਓ, ਪੀਈਸੀ ਯੂਨੀਵਰਸਿਟੀ ਆਫ਼ ਟੈਕਨਾਲੋਜੀ, ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਦਿੱਲੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਤੇ ਕੁਝ ਹੋਰ ਸੰਸਥਾਵਾਂ ਹਨ ਜਿੱਥੇ ਅੰਤਰਰਾਸ਼ਟਰੀ ਵਿਿਦਆਰਥੀ ਚੈਪਟਰ ਸਥਾਪਿਤ ਕੀਤੇ ਗਏ ਹਨ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …