*ਐਸ ਜੀ ਪੀ ਸੀ ਵੱਲੋਂ ਗੁਰਦੁਆਰਾ ਅੰਬ ਸਾਹਿਬ ਦੀ ਜਮੀਨ ਵੇਚਣਾ ਬੇਹੱਦ ਹੀ ਮੰਦਭਾਗਾ -ਭੋਮਾਅਮਰੀਕ ਸਿੰਘ ਅਮ੍ਰਿਤਸਰ ਸਤੰਬਰ 27_ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਮਨਜੀਤ ਸਿੰਘ ਭੋਮਾ ਨੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੀ ਬਹੁ ਕਰੋੜੀ ਜਮੀਨ ਬੋਲੀ ਦੀ ਕਰਵਾ ਕੇ ਵੇਚਣ ਦੀ ਸਖ਼ਤ ਸ਼ਬਦਾਂ ਵਿੱਚ ਨਖੇਧੀ ਕੀਤੀ ਹੈ। ਭਾਈ ਭੋਮਾ ਨੇ ਕਿਹਾ ਕਿ ਗੁਰਦੁਆਰਾ ਸੰਸਥਾਨਾਂ ਦੇ ਨਾਮ ਉਤੇ ਐਸ ਜੀ ਪੀ ਸੀ ਕੋਲ 25000 ਏਕੜ ਤੋਂ ਜ਼ਿਆਦਾ ਜ਼ਮੀਨ ਹੈ ਜਿਸ ਵਿਚੋਂ ਪਹਿਲੋਂ ਹੀ ਦਸ ਹਜਾਰ ਏਕੜ ਲੰਬੀ ਲੀਜ਼ ਜਾਂ ਟਰੱਸਟਾਂ ਦੀ ਖੇਡ ਖੇਡ ਕੇ ਬਾਦਲ ਪਰਿਵਾਰ ਨੇ ਆਪਣੇ ਚਹੇਤਿਆਂ ਨੂੰ ਦੇ ਰੱਖੀ ਹੈ ਜਾਂ ਆਪਣੀ ਸੱਤਾ ਕਾਇਮ ਰੱਖਣ ਲਈ ਨਿੱਜੀ ਮਨਸੂਬਿਆਂ ਹਿਤ ਵਰਤ ਰਹੇ ਹਨ। ਇਹ ਸਾਰੀ ਜਮੀਨ ਤਾਂ ਕਦੇ ਗੁਰਦੁਆਰਾ ਪ੍ਰਬੰਧ ਸਚਿਆਰ ਹੱਥਾਂ ਵਿਚ ਆਵੇਗਾ ਤਾਂ ਮੁੜ ਹਾਸਲ ਕੀਤੀ ਜਾ ਸਕਦੀ ਹੈ ਪਰ ਵੇਚ ਦਿੱਤੀ ਗਈ ਜਮੀਨ ਦਾ ਵਾਪਸ ਮਿਲਣਾ ਮੁਸ਼ਕਿਲ ਹੈ। ਇਥੇ ਸਿੱਖ ਜਗਤ ਵੱਲੋਂ ਐਸ ਜੀ ਪੀ ਸੀ ਪ੍ਰਤੀ ਬਹੁਤ ਵੱਡੇ ਸਵਾਲ ਖੜੇ ਹੋ ਗਏ ਹਨ ਕਿ ਆਖਰ ਅਜਿਹੀ ਕੀ ਨੌਬਤ ਆਈ ਹੈ ਕਿ ਗੁਰਦੁਆਰਾ ਸਾਹਿਬ ਦੀ ਜਮੀਨ ਨੂੰ ਬੋਲੀ ਕਰਵਾ ਕੇ ਵੇਚਣਾਂ ਪੈ ਰਿਹਾ ਹੈ। ਇਹੋ ਜਿਹੀਆਂ ਕਾਰਵਾਈਆਂ ਮੋਜੂਦਾ ਪ੍ਰਧਾਨ ਐਸ ਜੀ ਪੀ ਸੀ ਅਤੇ ਉਸਦੀ ਅਹਿਲਕਾਰ ਸਿਆਸੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਬੇਹੱਦ ਸ਼ਰਮਨਾਕ ਹਨ। ਭਾਈ ਭੋਮਾ ਨੇ ਕਿਹਾ ਸੁਖਬੀਰ ਸਿੰਘ ਬਾਦਲ ਤੇ ਐਸ ਜੀ ਪੀ ਪ੍ਰਧਾਨ ਸ੍ਰ ਧਾਮੀ ਆਪਣੀ ਚੁੱਪੀ ਤੋੜ ਕੇ ਸਿੱਖ ਸੰਗਤ ਨੂੰ ਖੁੱਲੇ ਤੋਰ ਤੇ ਇਹਨਾਂ ਸਵਾਲਾਂ ਦੇ ਜਵਾਬ ਦੇਣ।_ _ਭਾਈ ਭੋਮਾ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਬਾਦਲ ਸਰਕਾਰ ਆਈ ਸੀ ਉਦੋਂ ਤੋਂ ਹੀ ਬਾਦਲ ਪਰਿਵਾਰ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਆਪਣੇ ਲਾਲਚ ਨੂੰ ਸਿੱਖਰਾਂ ਤੇ ਲੈ ਗਿਆ। ਪੰਜਾਬ ਦਾ ਕੋਈ ਐਸਾ ਖੇਤਰ ਜਾਂ ਵਿਭਾਗ ਨਹੀਂ ਜਿਥੇ ਅਕਾਲੀ ਚੌਪਾਲ ਚੌਂਕੜੀ ਨੇ ਘਪਲੇ ਨਾਂ ਕੀਤੇ ਹੋਣ। ਇਥੇ ਹੀ ਬਸ ਨਹੀ ਆਪਣੇ ਹਿੰਦੂ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਬਾਦਲ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਪਾਵਨ ਪਵਿੱਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਤੇ ਉਸ ਤੇ ਦੋਹਰ ਤੇਹਰ ਪਉਂਦਿਆ ਬਰਗਾੜੀ ਤੇ ਬਹਿਬਲ ਕਲਾਂ ਵਿੱਚ ਸ਼ਾਂਤਮਈ ਬੈਠੇ ਸਿੰਘਾਂ ਤੇ ਗੋਲੀਆਂ ਚਲਵਾਈਆਂ। ਭਾਈ ਭੋਮਾ ਨੇ ਗਹਿਰਾ ਰੋਸ ਜਤਾਉਂਦਿਆ ਕਿਹਾ ਕਿ ਇਹੋ ਜਿਹੇ ਕੋਈ ਸ਼ਬਦ ਨਹੀਂ ਰਹੇ ਜੋ ਮਰਿਆਦਾ ਦੀ ਉਲੰਘਣਾਂ ਕੀਤੇ ਬਿਨਾਂ ਬੋਲੇ ਜਾ ਸਕਣ। ਉਹਨਾਂ ਕਿਹਾ ਕਿ ਇਹਨਾਂ ਸਿੱਖੀ ਦੇ ਨਾਮ ਨੂੰ ਦਾਗਦਾਰ ਕਰਕੇ ਰੱਖ ਦਿੱਤਾ ਹੈ, ਹੁਣ ਨੌਬਤ ਇਥੋਂ ਤੱਕ ਆ ਗਈ ਕਿ ਸ਼ਰੇਆਮ ਬੋਲੀਆਂ ਕਰਵਾਕੇ ਗੁਰੂ ਘਰਾਂ ਦੀਆਂ ਜਮੀਨਾਂ ਵੀ ਵੇਚਣ ਤੋਂ ਗੁਰੇਜ਼ ਨਹੀ ਹੋ ਰਿਹਾ, ਜਿਸ ਤੇ ਸਾਨੂੰ ਸਿੱਖ ਹੋਣ ਨਾਤੇ ਸ਼ਰਮ ਆ ਰਹੀ ਹੈ ਪਰ ਇਹਨਾਂ ਇਕ ਪੈਸੇ ਦਾ ਲਿਹਾਜ਼ ਜਾਂ ਸ਼ਰਮ ਨਹੀ ਰਹੀ।_ _ਸਮੂਹ ਸਿੱਖ ਸੰਗਤ ਨੂੰ ਅਪੀਲ ਰੂਪ ਵਿੱਚ ਸੰਬੋਧਨ ਕਰਦਿਆਂ ਭਾਈ ਮਨਜੀਤ ਸਿੰਘ ਭੋਮਾਂ ਨੇ ਕਿਹਾ ਐਸੀਆਂ ਘਟੀਆਂ ਕਾਰਵਾਈਆਂ ਦਾ ਦਾ ਸਮੂਹ ਸਾਧ ਸੰਗਤ ਨੂੰ ਵਿਰੋਧ ਕਰਨਾ ਚਾਹੀਦਾ ਹੈ। ਭਾਈ ਭੋਮਾਂ ਨੇ ਮੋਹਾਲੀ ਐਸ ਜੀ ਪੀ ਸੀ ਮੈਂਬਰ ਵੱਲੋਂ ਜਤਾਏ ਰੋਸ ਤੇ ਵੀ ਸ਼ੱਕ ਜਾਹਿਰ ਕਰਦਿਆਂ ਕਿਹਾ ਮੋਹਾਲੀ ਤੋਂ ਐਸ ਜੀ ਪੀ ਸੀ ਮੈਂਬਰ ਭਾਈ ਹਰਦੀਪ ਸਿੰਘ ਦਾ ਪੱਖ ਕਿ ਇਸ ਜਮੀਨ ਬਦਲੇ ਜਮੀਨ ਹੀ ਲੈਣੀਂ ਚਾਹੀਦੀ ਹੈ ਵੀ ਬਹੁਤ ਗਲਤ ਹੈ। ਉਹਨਾ ਕਿਹਾ ਕਿ ਜਮੀਨ ਦੇ ਬਦਲੇ ਜੇਕਰ ਜਮੀਨ ਹੀ ਲੈਣੀ ਹੈ ਤਾਂ ਫਿਰ ਇਸ ਜਮੀਨ ਨੂੰ ਕਹਿੜੀ ਉੱਲੀ ਲੱਗ ਗਈ ਹੈ, ਇਸੇ ਤਰਾਂ ਹੀ ਜਦੋਂ ਸ੍ਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਤਾਂ ਐਸ ਜੀ ਪੀ ਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਹੁੰਦਿਆ ਕਮੇਟੀ ਦੀਆਂ ਜਮੀਨਾਂ ਜੋ ਕਿ ਮਹਿੰਗੇ ਮੁੱਲ ਦੀਆਂ ਸਨ ਨੂੰ ਵੇਚ ਕਿ ਘੱਟ ਕੀਮਤ ਦੀਆਂ ਜਮੀਨਾਂ ਖਰੀਦ ਕਰ ਲਈਆਂ ਗਈਆਂ ਸਨ, ਜਿਸ ਦਾ ਵੀ ਬਾਅਦ ਵਿੱਚ ਵਿਵਾਦ ਗਰਮਾਇਆ ਸੀ ਪਰ ਅਕਾਲੀ ਦਲ ਬਾਦਲ ਸੱਤਾ ਤੇ ਕਾਬਜ਼ ਹੋਣ ਕਾਰਨ ਇਸਨੂੰ ਦਬਾ ਦਿੱਤਾ ਗਿਆ ਸੀ।_____