4 ਰੋਜ਼ਾ ਕੈਪਸਿਟੀ ਬਿਲਡਿੰਗ ਟਰੇਨਿੰਗ ਪ੍ਰੋਗਰਾਮ ਤਹਿਤ ਸੋਲਿਡ ਵੇਸਟ ਮੈਨਜ਼ਮੈਂਟ ਦੇ ਵੱਖ- ਵੱਖ ਪਹਿਲੂਆਂ ‘ਤੇ 291 ਸੈਨੀਟੇਸ਼ਨ ਵਰਕਰਾਂ ਨੂੰ ਦਿੱਤੀ ਟਰੇਨਿੰਗ ਗੁਰਸ਼ਰਨ ਸਿੰਘ ਸੰਧੂ ਫਿਰੋਜ਼ਪੁਰ 14 ਨਵੰਬਰ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਪੀ.ਐਮ.ਆਈ.ਡੀ.ਸੀ ਚੰਡੀਗੜ੍ਹ ਦੀਆਂ ਹਦਾਇਤਾਂ ਦੀ ਪਾਲਣਾਂ ਕਰਦੇ ਹੋਏ ਅਤੇ ਫਿਰੋਜ਼ਪੁਰ ਸ਼ਹਿਰ ਦੇ ਸੋਲਿਡ ਮੈਨਜ਼ਮੇਂਟ ਦੇ ਕੰਮ ਨੂੰ ਹੋਰ ਵਧੇਰੇ ਸੁਚਾਰੂ ਢੰਗ ਨਾਲ ਚਲਾਉਣ ਲਈ ਨਗਰ ਕੌਂਸਲ ਫਿਰੋਜ਼ਪੁਰ ਅਧੀਨ ਕੰਮ ਕਰਦੇ ਲਗਭਗ 291 ਸੈਨੀਟੇਸ਼ਨ ਵਰਕਰਾਂ ਨੂੰ ਸੋਲਿਡ ਵੇਸਟ ਮੈਂਨਜ਼ਮੇਂਟ ਦੇ ਵੱਖ- ਵੱਖ ਪਹਿਲੂਆਂ ਤਹਿਤ ਵੱਖ- ਵੱਖ ਚਰਨਾਂ ਵਿੱਚ ਟਰੇਨਿੰਗ ਦਿੱਤੀ ਗਈ। ਡਿਪਟੀ ਕਮਿਸ਼ਨਰ ਮੈਡਮ ਅੰਮ੍ਰਿਤ ਸਿੰਘ ਅਤੇ ਏਡੀਸੀ (ਜ.) ਸ੍ਰੀ ਸਾਗਰ ਸੇਤੀਆ ਦੇ ਦਿਸ਼ਾ- ਨਿਰਦੇਸ਼ਾ ਅਨੁਸਾਰ ਕਾਰਜ ਸਾਧਕ ਅਫਸਰ ਸ਼੍ਰੀ ਸੰਜੇ ਬਾਂਸਲ ਦੀ ਅਗਵਾਈ ਹੇਠ ਇਹ ਟਰੇਨਿੰਗ 4,7,8,ਅਤੇ 10 ਨਵੰਬਰ 2022 ਨੂੰ ਵੱਖ- ਵੱਖ ਕੈਟਾਗਿਰੀ ਅਨੁਸਾਰ ਸੁਪਰਡੰਟ ਸੈਨੇਟੇਸ਼ਨ ਸ਼੍ਰੀ ਗੁਰਿੰਦਰ ਸਿੰਘ ਅਤੇ ਸੈਨਟਰੀ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ ਵੱਲੋਂ ਸਮੂਹ ਸਫਾਈ ਕਰਮਚਾਰੀਆਂ ਨੂੰ ਸੋਲਿਡ ਵੇਸਟ ਮੈਂਨਜ਼ਮੇਟ ਦੇ ਵੱਖ-ਵੱਖ ਪਹਿਲੂਆਂ ਜਿਵੇ ਕਿ ਮੈਨੂਅਲ ਸਵੀਪਿੰਗ, ਮਕੈਨੀਕਲ ਸਵਿਪਿੰਗ, ਕੱਚਰੇ ਦੀ ਕੂਲੇਕਸ਼ਨ ਕੱਚਰੇ ਨੂੰ 5 ਪ੍ਰਕਾਰ ਦੀ ਸੈਗਰੀਗੇਸ਼ਨ ( ਗਿੱਲਾ/ ਸੁੱਕਾ/ ਸੈਨਟਰੀ ਵੇਸਟ/ ਡੋਮੇਸਟਿਕ ਹਜ਼ਾਰਡੋਜ ਵੇਸਟ ਅਤੇ ਈ-ਵੇਸਟ ਆਦਿ ) ਬਾਰੇ ਦਿੱਤੀ ਗਈ। ਇਸ ਤੋਂ ਇਲਾਵਾ ਸਮੂਹ ਵਰਕਰਾਂ ਨੂੰ ਸਾਫ ਅਤੇ ਸੁਰੱਖਿਅਤ ਸੈਨੇਟੇਸ਼ਨ ਪਰੈਕਟਿਸ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਟ੍ਰੇਨਿੰਗ ਦੌਰਾਨ ਸਮੂਹ ਵਰਕਰਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨਾਲ ਜੁੜਨ ਲਈ ਵੀ ਉਤਸ਼ਾਹਿਤ ਅਤੇ ਜਾਗਰੂਕ ਕੀਤਾ ਗਿਆ। ਇਨ੍ਹਾਂ ਵਰਕਰਾਂ ਨੂੰ ਆਪਣੇ ਸ਼ਨਾਖਤੀ (ਆਈ.ਡੀ.ਕਾਰਡ ) ਬਣਵਾਉਣ ਅਤੇ ਡਿਊਟੀ ਦੌਰਾਨ ਆਪਣੇ ਪਾਸ ਰੱਖਣ ਲਈ ਵੀ ਦੱਸਿਆ ਗਿਆ।ਇਸ ਤੋਂ ਇਲਾਵਾ ਸੁੱਕੇ ਕੱਚਰੇ ਦੇ ਵੱਖ- ਵੱਖ ਪ੍ਰਕਾਰ ਨਾਲ ਨਿਪਟਾਰੇ, ਪਲਾਸਟਿਕ ਪੋਲੀਥੀਨ ਦੀ ਵਰਤੋਂ ਤੇ ਪਾਬੰਦੀ,ਸੀ.ਐਂਡ ਵੇਸਟ ਅਤੇ ਕੱਚਰੇ ਦੇ ਨਿਪਟਾਰੇ ਆਦਿ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਨਗਰ ਕੌਂਸਲ ਫਿਰੋਜ਼ਪੁਰ ਵੱਲੋ ਵੱਖ-ਵੱਖ ਵਾਰਡਾਂ ਵਿੱਚ ਕੰਮ ਕਰਦੇ ਸੈਨੇਟੇਸ਼ਨ ਵਰਕਰਾਂ ਦੀ ਕਾਬਲੀਅਤ, ਡਿਊਟੀ ਪ੍ਰਤੀ ਇਮਾਨਦਾਰੀ, ਮਿਹਨਤ ਅਤੇ ਕਾਰਗੁਜਾਰੀ ਅਨੁਸਾਰ ਹਰ ਮਹੀਨੇ ਇੱਕ ਸਰਵੋਤਮ ਵਰਕਰ ਨੂੰ ਨਿਯੁਕਤ ਕਰਦੇ ਹੋਏ ਅਪ੍ਰੈਲ 2022 ਤੋਂ ਅਕੂਤਬਰ 2022 ਤੱਕ 7 ਸਰਵੋਤਮ ਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਰਟੀਫਿਕੇਟ ਵੀ ਦਿੱਤੇ ਗਏ। ਇਸ ਮੌਕੇ ਤੇ ਕਾਰਜ ਸਾਧਕ ਅਫਸਰ ਸ਼੍ਰੀ ਸੰਜੇ ਬਾਂਸਲ ਵੱਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਸਮੇਂ-ਸਮੇ ਤੇ ਜਾਰੀ ਕੀਤੀਆਂ ਹਦਾਇਤਾਂ ਨੂੰ ਕਰਮਚਾਰੀਆਂ ਤੱਕ ਪਹੁੰਚਾਉਣਾਂ ਸਾਡੀ ਨੈਤਿਕ ਜਿੰਮੇਵਾਰੀ ਹੈ। ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਇਸ ਪ੍ਰਕਾਰ ਦੇ ਸਿਖਲਾਈ ਪ੍ਰੋਗਰਾਮ ਸਮੇਂ-ਸਮੇਂ ਤੇ ਕਰਵਾਏ ਜਾਣਗੇ। ਇਸ ਮੌਕੇ ਸਮੂਹ ਸੈਨੇਟੇਸ਼ਨ ਵਰਕਰਾਂ ਤੋਂ ਇਲਾਵਾ ਪ੍ਰੋਗਰਾਮ ਕੁਆਡੀਨੇਟਰ ਸ਼੍ਰੀ ਅਮਨਦੀਪ ਅਤੇ ਸ਼੍ਰੀ ਸਿਮਰਨਜੀਤ ਸਿੰਘ ਹਾਜ਼ਰ ਸਨ।