ਤਿਰੰਗਾ ਰੈਲੀ 11 ਅਗਸਤ ਨੂੰ ਕੱਢੀ ਜਾਵੇਗੀ – ਡਿਪਟੀ ਕਮਿਸ਼ਨਰAMRIK SINGHਗੁਰਦਾਸਪੁਰ , 9 ਅਗਸਤ () ਡਿਪਟੀ ਕਮਿਸ਼ਨਰ, ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ 11 ਅਗਸਤ ਨੂੰ ਇੰਸਟੀਚਿਊਟ ਆਫ਼ ਹੋਟਲ ਮੈਨਜੈਮੈਂਟ ਤੋਂ ਤਿਰੰਗਾ ਰੈਲੀ ਕੱਢੀ ਜਾਵੇਗੀ , ਜੋ ਗੁਰਦਾਸਪੁਰ ਦੇ ਸ਼ਹਿਰ ਵਿੱਚ ਲੰਘਦੀ ਹੋਈ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਸਮਾਪਤ ਹੋਵੇਗੀ । ਉਨ੍ਹਾਂ ਦੱਸਿਆ ਤਿਰੰਗਾ ਰੈਲੀ ਵਿੱਚ ਸ. ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ । ਤਿਰੰਗ ਰੈਲੀ ਦੇ ਸਬੰਧ ਵਿੱਚ ਉਨ੍ਹਾਂ ਸਿਵਲ , ਪੁਲਿਸ ਤੇ ਬੀ.ਐਸ.ਐਫ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਦੱਸਿਆ ਕਿ ਹਰ ਘਰ ਤਿਰੰਗਾ ਮੁਹਿੰਮ ਤਹਿਤ ਤਿਰੰਗਾ ਰੈਲੀ 11 ਅਗਸਤ ਨੂੰ ਸ਼ਾਮ 4 ਵਜੇ ਇੰਸਟੀਚਿਊਟ ਆਫ਼ ਹੋਟਲ ਮੈਨਜੈਮੈਂਟ ਤੋਂ ਸ਼ੁਰੂ ਹੋਵੇਗੀ , ਜੋ ਬਰਿਆਰ ਬਾਈਪਾਸ ਚੌਂਕ , ਰੇਲਵੇ ਫਾਟਕ (ਪੰਡੋਰੀ ਰੋਡ), ਜਹਾਜ ਚੌਂਕ, ਹਨੂੰਮਾਨ ਚੌਂਕ ਤੋਂ ਘੁੰਮ ਕੇ ਵਾਪਸ ਜਹਾਜ਼ ਚੌਂਕ ਤੋਂ ਹੁੰਦੀ ਹੋਈ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਸਮਾਪਤ ਹੋਵੇਗੀ । ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਤਿਰੰਗਾ ਰੈਲੀ ਵਿੱਚ ਬੀ.ਐਸ.ਐਫ.,ਪੰਜਾਬ ਪੁਲਿਸ,ਜੀ.ਓ.ਜੀ. ਐਨ.ਸੀ.ਸੀ. ਕੈਡਿਟ ਮੋਟਰਸਾਈਕਲਾਂ ਰਾਹੀਂ ਤਿਰੰਗਾ ਰੈਲੀ ਵਿੱਚ ਸ਼ਿਰਕਤ ਕਰਨਗੇ ਅਤੇ ਇਸ ਤੋਂ ਇਲਾਵਾ ਵੱਖ-ਵੱਖ ਸ਼ਖਸ਼ੀਅਤਾਂ ਤੇ ਅਧਿਕਾਰੀਆਂ ਆਦਿ ਵਲੋਂ ਹਿੱਸਾ ਲਿਆ ਜਾਵੇਗਾ । ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਤਿਰੰਗਾ ਰੈਲੀ ਤੋਂ ਪਹਿਲਾ ਇੰਸਟੀਚਿਊਟ ਆਫ਼ ਹੋਟਲ ਮੈਨਜੈਮੈਂਟ ਦੇ ਹਾਲ ਵਿੱਚ ਦੇਸ਼ ਭਗਤੀ ਤੇ ਆਧਾਰਿਤ ਸੱਭਿਆਚਾਰਕ ਸਮਾਗਮ ਵੀ ਪੇਸ਼ ਕੀਤਾ ਜਾਵੇਗਾ । --