Breaking News

4 ਜੁਲਾਈ ਤੋ 17 ਜੁਲਾਈ ਤਕ ਤੀਬਰ ਡਾਇਰੀਆਂ ਰੋਕੂ ਪੰਦਵਾੜਾ ਜਿਲ੍ਹੇ ਦੀ ਹਰ ਸਿਹਤ ਸੰਸਥਾ ਵਿੱਚ ਮਨਾਇਆ ਜਾਵੇਗਾ :ਸਿਵਲ ਸਰਜਨ

AMRIK SINGH

 ਗੁਰਦਾਸਪੁਰ 6 ਜੁਲਾਈ 

– ਡਾਇਰੀਆ ਰੋਕੂ ਪੰਦਰਵਾੜਾ ਤਹਿਤ ਸਮਾਗਮ ਸਿਹਤ ਤੇ ਪਰਿਵਾਰ  ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਡਾ. ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ   ਅਨੁਸਾਰ 4 ਤੋਂ  17 ਜੁਲਾਈ 2022 ਤਕ ਤੀਬਰ ਡਾਇਰੀਆ ਰੋਕੂ ਪੰਦਰਵਾਰੜਾ ਉਹ ਜ਼ਿਲ੍ਹੇ  ਦੀ ਹਰ ਸਿਹਤ ਸੰਸਥਾ ਵਿਚ ਮਨਾਇਆ ਜਾ ਰਿਹਾ ਹੈ । 

                                                  ਇਸੇ  ਦੇ ਤਹਿਤ ਪੀ ਪੀ  ਯੂਨਿਟ  ਗੁਰਦਾਸਪੁਰ ਵਿਖੇ  ਸਮਾਗਮ ਕਰਵਾਇਆ ਗਿਆ ਜਿਸ ਵਿੱਚ ਜਿਲਾ ਟੀਕਾਕਰਨ ਅਫਸਰ ਡਾ. ਅਰਵਿੰਦ ਕੁਮਾਰ ਜੀ ਨੇ ਜਾਣਕਾਰੀ ਦਿਦਿਆਂ ਦੱਸਿਆ  ਕਿ  ਪੀ ਪੀ  ਯੂਨਿਟ ਸਿਵਲ ਸਰਜਨ ਦਫਤਰ ਗੁਰਦਾਸਪੁਰ ਵਿਖੇ ਓ.ਆਰ.ਐੱਸ. ਤੇ ਜ਼ਿੰਕ  ਕਾਰਨਰ ਸਥਾਪਤ  ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ  ਜੇਕਰ ਕੋਈ ਬੱਚਾ ਡਾਇਰੀਆ  ਨਾਲ ਪੀੜਤ ਹੋ ਕੇ  ਓ ਪੀ ਡੀ ਵਿਚ  ਆਉਂਦਾ ਹੈ ਤਾਂ  ਉਸ ਨੂੰ  ਓ ਆਰ ਐਸ  ਜ਼ਿੰਕ  ਕਾਰਨਰ ਤੋਂ  ਓ ਆਰ ਐਸ ਉਪਲੱਬਧ ਕਰਵਾਇਆ ਜਾਵੇਗਾ ਤੇ ਉਨ੍ਹਾਂ ਦੇ ਮਾਪਿਆਂ ਨੂੰ  ਓ ਆਰ ਐਸ ਘੋਲ ਬਣਾਉਣ ਦਾ ਤਰੀਕਾ ਦੱਸਿਆ ਜਾਵੇਗਾ। ਡਾ ਅਰਵਿੰਦ ਨੇ ਦੱਸਿਆ ਕਿ  ਜੇਕਰ ਕਿਸੇ ਬੱਚੇ ਨੂੰ ਡਾਇਰੀਆ ਹੋ ਜਾਂਦਾ ਹੈ  ਤਾਂ ਉਸ ਦੇ ਸਰੀਰ ਵਿੱਚੋਂ ਪਾਣੀ ਦਾ  ਨਿਕਾਸ ਬਹੁਤ ਤੇਜ਼ੀ ਨਾਲ ਹੁੰਦਾ ਹੈ। ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ  ਬੱਚਿਆਂ ਨੂੰ ਓਆਰਐਸ ਥੋੜ੍ਹੀ ਥੋੜ੍ਹੀ ਦੇਰ ਬਾਅਦ ਦਿੰਦੇ ਰਹਿਣਾ ਚਾਹੀਦਾ ਹੈ। ਜੇਕਰ ਦਸਤ ਜ਼ਿਆਦਾ ਲੱਗ ਜਾਣ  ਤਾਂ ਉਸ ਨੂੰ ਓ ਆਰ ਐੱਸ ਦੇ ਨਾਲ ਜ਼ਿੰਕ ਦੀਆਂ 14 ਗੋਲੀਆਂ ਵੀ ਦਿੱਤੀਆਂ ਜਾਣ। 

                                                ਇਸ ਮੌਕੇ  ਸਿਵਲ ਸਰਜਨ ਗੁਰਦਾਸਪੁਰ ਡਾ  ਵਿਜੇ ਕੁਮਾਰ ਨੇ ਦੱਸਿਆ ਕਿ  ਆਸ਼ਾ ਵਰਕਰਾਂ ਘਰ ਘਰ ਜਾ ਕੇ  ਸਰਵੇਖਣ ਕਰਨਗੀਆਂ ਕਿ  ਕਿੰਨੇ ਬੱਚੇ  ਡਾਇਰੀਆ ਨਾਲ ਪੀੜਤ ਹਨ। ਇਨ੍ਹਾਂ ਪੀੜਤ ਬੱਚਿਆਂ ਨੂੰ ਆਸ਼ਾ ਵਰਕਰਾਂ  ਓਆਰਐੱਸ ਅਤੇ ਜ਼ਿੰਕ ਮੁਹੱਈਆ ਕਰਵਾਉਣਗੀਆਂ ।  ਆਸ਼ਾ ਵਰਕਰਾਂ ਨੂੰ  ਪ੍ਰਤੀ ਬੱਚੇ ਦੇ ਹਿਸਾਬ ਨਾਲ  ਪੈਸੇ ਦਿੱਤੇ ਜਾਣਗੇ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਭਾਰਤ ਭੂਸ਼ਣ, ਡਾ ਸ਼ਰਨਪ੍ਰੀਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਗੁਰਿੰਦਰ ਕੌਰ, ਬੀ ਈ ਈ  ਹਰਦੀਪ ਸਿੰਘ, ਐੱਲ ਐੱਚ ਵੀ ਕਨਵਲਜੀਤ ਕੌਰ, ਪਰਮਜੀਤ ਕੌਰ, ਏ ਐਨ ਐਮ ਅੰਜਨਾ, ਆਸ਼ਾ ਵਰਕਰਾਂ ਅਤੇ  ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਹਾਜ਼ਰ ਸਨ।

About Gursharan Singh Sandhu

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *