https://we.tl/t-gSPvsM57eU
1984 ਤੋਂ ਪਹਿਲੇ ਸੁਣਦੇ ਹਾਂ ਕਿ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਬੱਸਾਂ ਵਿੱਚ ਲੁੱਟ ਖੋਹ ਕਰ ਦਿੱਤੀ ਅੱਜ ਮਾਨ ਸਰਕਾਰ ਨੇ ਉਹ ਦਿਨ ਵੀ ਵਿਖਾ ਦਿੱਤੇ – ਬੀਜੇਪੀ ਨੇਤਾ ਅਸ਼ੋਕ ਸਰੀਨ
ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਪੰਜਾਬ ਚ ਰਹੀ ਐ ਫੇਲੀਅਰ ਲੱਗਣਾ ਚਾਹੀਦਾ ਹੈ ਪੰਜਾਬ ਚ ਰਾਸ਼ਟਰਪਤੀ ਰਾਜ – ਬੀਜੇਪੀ ਨੇਤਾ
ਐਂਕਰ : ਇਸ ਸਮੇਂ ਪੰਜਾਬ ਵਿੱਚ ਲਾਈਨ ਆਰਡਰ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਸਾਫ ਦਿਖਾਈ ਦੇ ਰਹੀ ਹੈ ਬੀਤੇ ਦਿਨੀਂ ਪੰਜਾਬ ਦੇ ਮਸ਼ਹੂਰ ਨਾਮਵਾਰ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਕਤਲ ਕੀਤੇ ਜਾਣ ਤੋਂ ਬਾਅਦ ਜਿੱਥੇ ਪੰਜਾਬ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਸਨ ਉੱਥੇ ਹੀ ਅੱਜ ਸਵੇਰੇ ਲੁਧਿਆਣਾ ਟੋਲ ਪਲਾਜ਼ਾ ਤੇ ਬੱਸ ਨੂੰ ਹਾਈਜੈਕ ਕਰਕੇ ਲੁੱਟ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਇਸ ਤੋਂ ਬਾਅਦ ਪੰਜਾਬ ਸਰਕਾਰ ਤੇ ਇਕ ਵਾਰ ਫਿਰ ਤੋਂ ਨਿਸ਼ਾਨੇ ਸਾਧੇ ਜਾ ਰਹੇ ਹਨ ਜਿਸ ਦੇ ਚਲਦੇ ਅੰਮ੍ਰਿਤਸਰ ਵਿਚ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ ਵਿਚ ਭਾਰਤੀ ਜਨਤਾ ਯੁਵਾ ਮੋਰਚਾ ਦੇ ਮੀਤ ਪ੍ਰਧਾਨ ਅਸ਼ੋਕ ਸਰੀਨ ਨੇ ਪ੍ਰੈੱਸ ਵਾਰਤਾ ਕਰ ਜਿੱਥੇ ਆਮ ਆਦਮੀ ਪਾਰਟੀ ਤੇ ਕਈ ਨਿਸ਼ਾਨੇ ਸਾਧੇ ਉਥੇ ਹੀ 8 ਸਾਲਾਂ ਤੋਂ ਕੇਂਦਰ ਸਰਕਾਰ ਚਲਾ ਰਹੀ ਭਾਜਪਾ ਦੀਆਂ ਵੀ ਉਪਲੱਬਧੀਆਂ ਗਿਣਵਾਈਆਂ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਯੁਵਾ ਮੋਰਚਾ ਦੇ ਮੀਤ ਪ੍ਰਧਾਨ ਅਸ਼ੋਕ ਸਰੀਨ ਨੇ ਕਿਹਾ ਕਿ 8 ਸਾਲ ਤੋਂ ਕੇਂਦਰ ਵਿੱਚ ਬੈਠੀ ਭਾਜਪਾ ਸਰਕਾਰ ਨੇ ਪੂਰੇ ਭਾਰਤ ਵਿਚ ਬਹੁਤ ਸਾਰਾ ਵਿਕਾਸ ਕਰਾਇਆ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਹੈ ਉਸ ਸੂਬੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਲਾਅ ਐਂਡ ਆਰਡਰ ਨੂੰ ਮੇਨਟੇਨ ਕਰ ਕੇ ਰੱਖਿਆ ਹੋਇਆ ਹੈ ਭਾਜਪਾ ਸਰਕਾਰ ਦੀਆਂ ਉਪਲੱਬਧੀਆਂ ਨੂੰ ਲੈ ਕੇ ਅੰਮ੍ਰਿਤਸਰ ਵਿਚ ਇਕ ਮੋਟਰਸਾਈਕਲ ਰੈਲੀ ਵੀ ਭਾਰਤੀ ਯੁਵਾ ਮੋਰਚਾ ਵੱਲੋਂ ਕੱਢੀ ਜਾ ਰਹੀ ਹੈ ਇਸ ਦੇ ਨਾਲ ਹੀ ਪੰਜਾਬ ਸਰਕਾਰ ਤੇ ਕਟਾਸ਼ ਕੱਟਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਦਾ ਮਾਹੌਲ ਦਿਨ ਪ੍ਰਤੀ ਦਿਨ ਖ਼ਰਾਬ ਹੁੰਦਾ ਨਜ਼ਰ ਆ ਰਿਹਾ ਹੈ ਭਾਜਪਾ ਨੇਤਾਵਾਂ ਨੇ ਕਿਹਾ ਕਿ ਉਨ੍ਹਾਂ ਦਾ ਜਨਮ ਉੱਨੀ ਸੌ ਚੁਰਾਸੀ ਤੋਂ ਬਾਅਦ ਦਾ ਹੈ ਅਤੇ ਅਕਸਰ ਹੀ ਉਨ੍ਹਾਂ ਨੇ ਅਖ਼ਬਾਰਾਂ ਚ ਜਾਂ ਕਿਤਾਬਾਂ ਚ ਪੜ੍ਹਿਆ ਸੀ ਕਿ ਉੱਨੀ ਸੌ ਚੁਰਾਸੀ ਤੋਂ ਪਹਿਲੇ ਹੀ ਦਿਨ ਦਿਹਾੜੇ ਕਤਲ ਕਰ ਦਿੱਤਾ ਜਾਂਦਾ ਹੈ ਜਾਂ ਬੱਸਾਂ ਵਿੱਚ ਲੋਕਾਂ ਨੂੰ ਮਾਰਿਆ ਜਾਂਦਾ ਹੈ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹੀ ਦਿਨ ਦੁਬਾਰਾ ਦਿਖਾ ਦਿੱਤੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੂਰੀ ਤਰੀਕੇ ਨਾਲ ਪੰਜਾਬ ਵਿੱਚ ਫੇਲ੍ਹ ਸਾਬਤ ਹੋਈ ਹੈ ਇਸ ਲਈ ਅਸੀਂ ਰਾਸ਼ਟਰਪਤੀ ਨੂੰ ਮੰਗ ਕਰਦੇ ਹਾਂ ਕਿ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਇਆ ਜਾਵੇ ਤਾਂ ਜੋ ਪੰਜਾਬ ਵਿੱਚ ਅਮਨ ਸ਼ਾਂਤੀ ਬਰਕਰਾਰ ਰਹੇ
ਬਾਈਟ : ਅਸ਼ੋਕ ਸਰੀਨ (ਭਾਰਤੀ ਯੁਵਾ ਮੋਰਚਾ ਪੰਜਾਬ ਮੀਤ ਪ੍ਰਧਾਨ)
ਬਾਈਟ : ਗੌਤਮ ਅਰੋੜਾ (ਭਾਰਤੀ ਯੁਵਾ ਮੋਰਚਾ ਜ਼ਿਲਾ ਪ੍ਰਧਾਨ )
ਜਸਕਰਨ ਸਿੰਘ ਅੰਮ੍ਰਿਤਸਰ
Check Also
ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ
ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …