Breaking News

17 ਜੂਨ 2022 ਨੂੰ ਲਗਾਇਆ ਜਾਵੇਗਾ ਰੋਜਗਾਰ ਕੈਂਪ-ਡਿਪਟੀ ਡਾਇਰੈਕਟਰ ਰੋਜਗਾਰ ਦਫਤਰ

17 ਜੂਨ 2022 ਨੂੰ ਲਗਾਇਆ ਜਾਵੇਗਾ ਰੋਜਗਾਰ ਕੈਂਪ-ਡਿਪਟੀ ਡਾਇਰੈਕਟਰ ਰੋਜਗਾਰ ਦਫਤਰ

ਅੰਮ੍ਰਿਤਸਰ 15 ਜੂਨ 2022:—ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵੱਲੋਂ ਮਿਤੀ 17 ਜੂਨ 2022 ਨੂੰ ਪਲੈਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰੋਜਗਾਰ ਦਫਤਰ ਦੇ ਡਿਪਟੀ ਡਾਇਰੈਕਟਰ ਸ਼੍ਰੀ ਵਿਕਰਮਜੀਤ ਨੇ ਦੱਸਿਆ ਕਿ ਇਸ ਪਲੈਸਮੈਂਟ ਕੈਂਪ ਵਿੱਚ ਅੰਮ੍ਰਿਤਸਰ ਜਿਲ੍ਹੇ ਦੀਆਂ 15 ਨਾਮਵਰ ਕੰਪਨੀਆਂ ਵੱਲੋਂ ਭਾਗ ਲੈ ਕੇ ਵੱਖ-ਵੱਖ ਅਸਾਮੀਆਂ ਲਈ ਉਮੀਦਵਾਰਾਂ ਦੀ ਚੌਣ ਕੀਤੀ ਜਾਵੇਗੀ। ਇਸ ਰੋਜਗਾਰ ਕੈਂਪ ਵਿੱਚ12ਵੀਂ,ਡਿਪਲੋਮਾ/ਡਿਗਰੀ ਮਕੈਨੀਕਲ, ਬੀ.ਕੋਮ, ਐਮ.ਕੋਮ, ਬੀ.ਐਸ.ਸੀ.(ਕੈਮਿਸਟਰੀ), ਬੀ.ਐਸ.ਸੀ(ਨਰਸਿੰਗ),ਏ.ਐਨ.ਐਮ,ਬੀ. ਆਰਕ, ਡਿਗਰੀ ਹੋਟਲ ਮੈਨਜਮੈਂਟ, ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਾਲੇ ਉਮੀਦਵਾਰ ਭਾਗ ਲੈ ਸਕਦੇ ਹਨ। ਇਸ ਰੋਜਗਾਰ ਕੈਂਪ ਵਿੱਚ ਪ੍ਰਮੱਖ ਤੌਰ ਤੇ ਮੈਕਸੀਕਸ ਟੈਕਨਾਲੋਜੀ, ਪ੍ਰਭਾਤ ਮੋਟਰਜ, ਗੁਰੂ ਨਾਨਕ ਮਿਸ਼ਨ ਜਨਰਲ ਹਸਪਤਾਲ, ਹੋਟਲ ਰੈਜੰਟਾ ਇੰਨ, ਸੰਯੋਗ ਇੰਟਰਟੈਨਮੈਂਟ, ਇੰਡੋ ਜਰਮਨ ਯਾਰਨ ਅਤੇ ਹੋਰ ਕੰਪਨੀਆਂ ਵੱਲੋਂ ਭਾਗ ਲਿਆ ਜਾਵੇਗਾ। ਨੋਕਰੀ ਦੇ ਚਾਹਵਾਨ ਪ੍ਰਾਰਥੀ ਮਿਤੀ 17 ਜੂਨ 2022 ਨੂੰ ਸਵੇਰੇ 10.00 ਵਜੇ ਤੋਂ ਦੁਪਿਹਰ 02.00 ਵਜੇ ਤੱਕ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਜਿਲ੍ਹਾ ਕਚਹਿਰੀਆਂ, ਅੰਮ੍ਰਿਤਸਰ ਵਿਖੇ ਪਹੁੰਚ ਕੇ ਭਾਗ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ ਬਿਊਰੋ ਦੇ ਹੈਲਪਲਾਈਨ ਨੰਬਰ 99157-89068 ਤੇ ਸੰਪਰਕ ਕਰ ਸਕਦੇ ਹਨ।

About Gursharan Singh Sandhu

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *