ਹdਰ ਪਿੰਡ ਬਾਲ ਮਜਦੂਰੀ ਮੁਕਤ ਅਤੇ ਵਿੱਦਿਆ ਪ੍ਰਕਾਸ਼ ਸਕੂਲ ਵਾਪਸੀ ਦਾ ਅਗਾਜ਼ ਦੀ ਕੀਤੀ ਸ਼ੁਰੂਆਤ
ਅਮਰੀਕ ਸਿੰਘ
ਗੁਰਦਾਸਪੁਰ,13 ਜੂਨ
ਮੈਡਮ ਸੁਮਨਦੀਪ ਕੌਰ,ਜਿਲ੍ਹਾ ਪ੍ਰੋਗਰਾਮ ਅਫਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਪੰਚਾਇਤਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ 0 ਤੋ 18 ਸਾਲ ਦੇ ਬੱਚਿਆਂ ਨੂੰ ਬਾਲ ਮਜਦੂਰੀ ਤੋ ਮੁਕਤ ਕਰਨ ਲਈ ਸਹਿਯੋਗ ਕਰਨ । ਉਨ੍ਹਾ ਦੱਸਿਆ ਕਿ ਆਂਗਨਵਾੜੀ ਵਰਕਰਾਂ ਵੱਲੋ ਪਿੰਡਾਂ ਅੰਦਰ ਧਾਰਮਿਕ ਸਥਾਨਾ ਰਾਹੀ ਅਨਾਊਸਮੈਂਟ ਕਰਕੇ ਲੋਕਾਂ ਨੂੰ ਬਾਲ ਮਜਦੂਰੀ ਦਿਵਸ ਜਾਗਰੂਕ ਕੀਤਾ ਜਾ ਰਿਹਾ ਹੈ ।
ਉਹਨਾ ਅੱਗੇ ਦਸਿਆ ਕਿ ਇਸ ਮੁਹਿੰਮ ਤਹਿਤ ਪਿੰਡ ਵਾਸੀਆਂ ਅਤੇ ਪਿੰਡ ਦੀ ਪੰਚਾਇਤ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਿਲ੍ਹਾ ਪ੍ਰਸ਼ਾਸ਼ਨ ਗੁਰਦਾਸਪੁਰ ਵਲੋਂ 0 ਤੋਂ 18 ਸਾਲ ਦੇ ਬੱਚਿਆਂ ਨੂੰ ਬਾਲ ਮਜ਼ਦੂਰੀ ਤੋਂ ਮੁਕਤ ਕਰਦੇ ਹੇਏ ਉਨ੍ਹਾਂ ਨੂੰ ਸਿੱਖਿਆ ਅਤੇ ਹੁਨਰ ਵਿਕਾਸ ਕੌਸ਼ਲ ਨਾਲ ਜੋੜਨ ਲਈ ਮਹੀਨਾਂ ਜੂਨ ਵਿੱਚ ਹਰ ਪਿੰਡ ਬਾਲ ਮਜ਼ਦੂਰੀ ਮੁਕਤ ਅਤੇ “ ਵਿਦਿਆ ਪ੍ਰਕਾਸ਼-ਸਕੂਲ ਵਾਪਸੀ ਦਾ ਆਗਾਜ਼” ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਵਿੱਚ ਆਪ ਸਭ ਦਾ ਸਹਿਯੋਗ ਜਿਲ੍ਹਾ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ। ਉਨ੍ਹਾ ਦਸਿਆ ਕਿ ਇਸ ਅਭਿਆਨ ਤਹਿਤ ਜੇਕਰ ਕੋਈ ਵੀ ਬੱਚਾ ਆਪ ਦੇ ਆਲੇ ਦੁਆਲੇ ਬਾਲ ਮਜ਼ਦੂਰੀ ਕਰਦਾ ਹੈ ਜਾਂ ਕਿਸੇ ਵਿਅਕਤੀ ਵਲੋਂ ਬਾਲ ਮਜ਼ਦੂਰੀ ਕਰਵਾਈ ਜਾਂਦੀ ਹੈ ਤਾਂ ਇਸ ਦੀ ਸੂਚਨਾ ਕਮਰਾ ਨੰਬਰ 218, ਬਲਾਕ–ਏ,ਪਹਿਲੀ ਮੰਜ਼ਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਫੋਨ ਨੰ: 01874-240157 ਵਿਖੇ ਦਿੱਤੀ ਜਾਵੇ। ਜਾਣਕਾਰੀ ਦੇਣ ਵਾਲੇ ਦੀ ਪਹਿਚਾਨ ਗੁਪਤ ਰੱਖੀ ਜਾਵੇਗੀ। ਉਹਨਾ ਕਿਹਾ ਕਿ ਬੱਚਿਆਂ ਦਾ ਭੱਵਿਖ ਬਣਾਉਣ ਵਿੱਚ ਸਭ ਦਾ ਸਾਥ ਜਰੂਰੀ ਹੈ।