ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਿੱਚ ਯਾਤਰੀ ਨਿਵਾਸ (ਸਰਾਂ) ਬਣਾਏਗੀ-ਅਸੰਧ
ਅਮਰੀਕ ਸਿੰਘ
ਅੰਮ੍ਰਿਤਸਰ 13 ਸਤੰਬਰ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਭੁਪਿੰਦਰ ਸਿੰਘ ਅਸੰਧ ਸਮੁੱਚੀ ਅੰਤ੍ਰਿੰਗ ਕਮੇਟੀ ਸਮੇੱਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਇਸ ਸਮੇਂ ਸ੍ਰ. ਅਸੰਧ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਹਰਿਆਣਾ ਕਮੇਟੀ ਇੱਕ ਰਿਹਾਇਸ਼ੀ ਯਾਤਰੀ ਨਿਵਾਸ (ਸਰਾਂ) ਬਣਾਏਗੀ ਤਾਂ ਕਿ ਹਰਿਆਣਾ ਦੀ ਸੰਗਤ ਨੂੰ ਗੁਰੁ ਘਰ ਦੇ ਦਰਸ਼ਨ ਕਰਨ ਆਇਆ ਕਿਸੇ ਪ੍ਰਕਾਰ ਦੀ ਮੁਸ਼ਕਲ ਪੇਸ਼ ਨਾ ਆਵੇ।
ਆਪਣੇ ਦੋ ਦਿਨਾਂ ਧਾਰਮਿਕ ਯਾਤਰਾ ਤੇ ਆਏ ਸ੍ਰ ਭੁਪਿੰਦਰ ਸਿੰਘ ਅਸੰਧ ਦੇ ਨਾਲ ਰਮਨੀਕ ਸਿੰਘ ਮਾਨ ਜਰਨਲ ਸਕੱਤਰ, ਸ੍ਰ, ਮੋਹਨਜੀਤ ਸਿੰਘ ਸੰਯੁਕਤ ਸਕੱਤਰ, ਗੁਰਬਖਸ਼ ਸਿੰਘ ਖਾਲਸਾ, ਜਗਸੀਰ ਸਿੰਘ, ਹਰਪ੍ਰੀਤ ਸਿੰਘ ਜੱਗੀ ਤੇ ਬਲਦੇਵ ਸਿੰਘ (ਚਾਰੇ ਅੰਤ੍ਰਿੰਗ ਕਮੇਟੀ ਮੈਂਬਰ) ਖਾਲਸਾ ਨਾਲ ਸਨ। ਸ੍ਰ ਭੁਪਿੰਦਰ ਸਿੰਘ ਅਸੰਧ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਹੀ ਜਦੋ ਜਹਿਦ ਉਪਰੰਤ ਹੋਂਦ ਵਿੱਚ ਆਈ ਤੇ ਹਰਿਆਣਾ ਦੇ ਸਿੱਖਾਂ ਨੂੰ ਲੱਗਪੱਗ 20 ਸਾਲ ਸੰਘਰਸ਼ ਕਰਨਾ ਪਿਆ।ਚੋਣਾਂ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਹਰਿਆਣਾ ਕਮੇਟੀ ਦੀਆਂ ਚੋਣਾਂ ਕਰਾਉਣ ਲਈ ਕਾਫੀ ਗੰਭੀਰ ਹੈ ਤੇ ਉਮੀਦ ਹੈ ਕਿ 31 ਮਾਰਚ 2024 ਤੋਂ ਪਹਿਲਾਂ ਪਹਿਲਾਂ ਚੋਣਾਂ ਹੋ ਜਾਣਗੀਆਂ।ਉਹਨਾਂ ਕਿਹਾ ਕਿ ਜਲਦੀ ਹੀ ਉਹ ਚੋਣਾ ਲੜਨ ਤੋਂ ਪਹਿਲਾਂ ਆਪਣੀ ਵੱਖਰੀ ਪਾਰਟੀ ਰਜਿਸਟਰਡ ਕਰਾਉਣਗੇ ਤਾਂ ਕਿ ਜਥੇਬੰਦ ਹੋ ਕੇ ਚੋਣ ਲੜੀ ਜਾਵੇ।ਹਰਿਆਣਾ ਕਮੇਟੀ ਦੀਆਂ 40 ਸੀਟਾਂ ਤੇ ਚੋਣ ਹੋਵੇਗੀ ਤੇ 8 ਜਾਂ 9 ਸੀਟਾਂ ਰਾਖਵੀਆਂ ਹੋਣਗੀਆ ਜਿਹਨਾਂ ਲਈ ਨਾਮਜ਼ਦਗੀ ਚੋਣਾਂ ਤੋਂ ਬਾਅਦ ਪਹਿਲੇ ਇਜਲਾਸ ਵਿੱਚ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਵੈਸੇ ਤਾਂ ਹਰਿਆਣਾ ਦੇ ਸਿੱਖਾਂ ਵਿੱਚ ਵੋਟਾਂ ਬਣਾਉਣ ਨੂੰ ਲੈ ਕੇ ਕਾਫੀ ਉਤਸ਼ਾਹ ਹੈ ਫਿਰ ਵੀ ਉਹ ਹਰਿਆਣੇ ਦੇ ਸਿੱਖਾਂ ਨੂੰ ਅਪੀਲ ਕਰਦੇ ਹਨ ਕਿ ਉਹ ਵੋਟਾਂ ਵੱਧ ਚੜ੍ਹ ਬਣਾਉਣ ਤਾਂ ਕਿ ਹਰ ਸਿੱਖ ਗੁਰੁ ਘਰ ਦੀ ਸੇਵਾ ਵਿੱਚ ਹਿੱਸਾ ਪਾ ਸਕੇ। ਉਹਨਾਂ ਕਿਹਾ ਕਿ ਚੋਣਾਂ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣਗੀਆਂ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਟਰਨ ‘ਤੇ ਹਰਿਆਣਾ ਕਮੇਟੀ ਵੀ ਅੰਮ੍ਰਿਤਸਰ ਵਿੱਚ ਇੱਕ ਯਾਤਰੀ ਨਿਵਾਸ (ਸਰਾਂ) ਬਣਾਏਗੀ ਤੇ ਇਸ ਲਈ ਇੱਕ ਕਮੇਟੀ ਦਾ ਗਠਨ ਕਰ ੋਿਦੱਤਾ ਗਿਆ ਹੈ।ਅੰਮ੍ਰਿਤਸਰ ਫੇਰੀ ਦੌਰਾਨ ਸ੍ਰ ਅਸੰਧ ਨੇ ਕੁਝ ਥਾਵਾਂ ਦਾ ਨਿਰੀਖਣ ਵੀ ਕੀਤਾ। ਉਹਨਾ ਕਿਹਾ ਕਿ ਜਿੰਨਾ ਚਿਰ ਤੱਕ ਸਰਾਂ ਨਹੀਂ ਬਣਦੀ ਉਸ ਸਮੇਂ ਤੱਕ ਉਹਨਾਂ ਦੀ ਕੋਸ਼ਿਸ਼ ਹੈ ਕਿ 20-25 ਕਮਰਿਆਂ ਦਾ ਹੋਟਲ ਕਿਰਾਏ ‘ਤੇ ਲੈ ਕੇ ਆਰਜ਼ੀ ਸਰਾਂ ਬਣਾਈ ਜਾਵੇ ਤਾਂ ਕਿ ਹਰਿਆਣੇ ਦੀ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਕਿਉਕਿ ਸ਼੍ਰੋਮਣੀ ਕਮੇਟੀ ਵਾਲੇ ਹਰਿਆਣੇ ਦੇ ਸਿੱਖਾਂ ਨਾਲ ਵੱਖਰੀ ਕਮੇਟੀ ਬਨਣ ਉਪਰੰਤ ਵਿਤਕਰਾ ਕਰਦੇ ਹਨ।
ਸ੍ਰ. ਭੁਪਿੰਦਰ ਸਿੰਘ ਅਸੰਧ ਸ਼੍ਰੋਮਣੀ ਕਮੇਟੀ ਮੈਂਬਰ ਦੇ ਨਾਲ ਨਾਲ ਇਸ ਵਾਰੀ ਅੰਤ੍ਰਿੰਗ ਕਮੇਟੀ ਮੈਂਬਰ ਵੀ ਹਨ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਇਸ ਵਾਰੀ ਸ੍ਰੌਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਮੀਟਿੰਗ ਵਿੱਚ ਦੋ ਪ੍ਰਧਾਨ ਸ਼ਮੁਲੀਅਤ ਕਰਨਗੇ ? ਉਹਨਾਂ ਨੇ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਚੁੱਕੇ ਹਨ ਇਸ ਲਈ ਸ੍ਰੌਮਣੀ ਕਮੇਟੀ ਨਾਲ ਉਹਨਾਂ ਦਾ ਹੁਣ ਕੋਈ ਸਬੰਧ ਨਹੀਂ ਰਿਹਾ ਹੈ, ਹੁਣ ਤਾਂ ਉਹ ਸਾਰਾ ਧਿਆਨ ਹਰਿਆਣਾ ਦੇ ਗੁਰਧਾਮਾਂ ਦੀ ਸੇਵਾ ਸੰਭਾਲ ਵਿੱਚ ਹੀ ਲਗਾ ਰਹੇ ਹਨ।
ਹਰਿਆਣਾ ਕਮੇਟੀ ਦੇ ਸਕੱਤਰ ਮੋਹਨਜੀਤ ਸਿੰਘ ਨੂੰ ਜਦੋਂ ਪੁੱਛਿਆ ਗਿਆ ਕਿ ਮੀਟਿੰਗ ਵਿੱਚ ਹੋਏ ਝਗੜੇ ਦਾ ਨੋਟਿਸ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੇ ਲਿਆ ਹੈ ਤਾਂ ਉਹਨਾਂ ਕਿਹਾ ਕਿ ਹਰਿਆਣਾ ਦਾ ਹਰ ਸਿੱਖ ਅਕਾਲ ਤਖਤ ਨੂੰ ਸਮੱਰਪਿਤ ਹੈ ਤੇ ਹਰਿਆਣਾ ਕਮੇਟੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਲਏ ਗਏ ਫੈਸਲੇ ਦਾ ਸੁਆਗਤ ਕਰਦੀ ਹੈ। ੳਹਨਾਂ ਕਿਹਾ ਕਿ ਜਦੋਂ ਵੀ ਅਕਾਲ਼ ਤਖਤ ਵੱਲੋਂ ਬੁਲਾਇਆ ਜਾਵੇਗਾ ਤਾਂ ਸਮੁੱਚੀ ਕਾਰਜਕਰਨੀ ਕਮੇਟੀ ਨਿਮਾਣੀ ਹੋ ਕੇ ਪੁੱਜੇਗੀ ਤੇ ਆਪਣਾ ਪੱਖ ਰੱਖੇਗੀ।ਉਹਨਾਂ ਕਿਹਾ ਕਿ ਉਹਨਾਂ ਵੱਲੋਂ ਤਾਂ ਕੁਝ ਨਹੀਂ ਕਿਹਾ ਗਿਆ ਸਗੋਂ ਜਿਸ ਤਰੀਕੇ ਨਾਲ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਸ਼ੋਰ ਪਾਇਆ ਉਹ ਤਾਂ ਸੋਸ਼ਲ ਮੀਡੀਏ ਤੇ ਸਾਰੀ ਦੁਨੀਆਂ ਨੇ ਵੇਖਿਆ ਹੈ। ਉਹਨਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਲਈ ਉਹਨਾਂ ਨੂੰ ਅਫਸੋਸ ਹੈ ਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਭਵਿੱਖ ਵਿੱਚ ਅਜਿਹੀ ਹਰਕਤ ਦੁਬਾਰਾ ਨਾ ਵਾਪਰੇ।ਇਸ ਸਮੇਂ ਸ੍ਰ ਜਸਵਿੰਦਰ ਸਿੰਘ ਦੀਨਪੁਰ ਵੀ ਉਹਨਾਂ ਦੇ ਨਾਲ ਸਨ।
a