ਸੰਸਦ ਮੈਂਬਰਾਂ ਦੀ ਸੰਯੁਕਤ ਕਮੇਟੀ ਨੇ ਅੰਮ੍ਰਿਤਸਰ ਦਾ ਕੀਤਾ ਦੌਰਾ
ਅਮਰੀਕ ਸਿੰਘ
ਅੰਮ੍ਰਿਤਸਰ 8 ਜੂਨ
ਅੱਜ ਤਾਜ ਹੋਟਲ ਵਿਖੇ 17ਵੀਂ ਲੋਕਸਭਾ ਦੀ ਸੰਸਦ ਮੈਂਬਰਾਂ ਦੀ ਸੰਯੁਕਤ ਕਮੇਟੀ ਜਿਸਦੇ ਚੇਅਰਪਰਸਨ ਡਾ. ਸਤਿਆਪਾਲ ਸਿੰਘ ਸਨ ਨੇ ਆਫਿਸ ਆਫ਼ ਪ੍ਰੋਫਿਟ ਨੂੰ ਲੈ ਕੇ ਆਪਣੇ ਸਾਥੀਆਂ ਸਮੇਤ ਜਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਇਸ ਕਮੇਟੀ ਵਿੱਚ ਸ੍ਰੀ ਬਹਿਨਣ ਬੈਨੀ ਸੰਸਦ ਮੈਂਬਰ ਲੋਕਸਭਾ, ਸ੍ਰੀ ਵਿਜੈ ਕੁਮਾਰ ਹੰਸਬੈਕ ਸੰਸਦ ਮੈਂਬਰ ਲੋਕ ਸਭਾ, ਸ੍ਰੀ ਸ਼ਾਮ ਸਿੰਘ ਯਾਦਵ ਸੰਸਦ ਮੈਂਬਰ ਲੋਕਸਭਾ, ਸ੍ਰੀ ਮਹੇਸ਼ ਖੁਦਾਰ ਮੈਂਬਰ ਰਾਜ ਸਭਾ , ਮਿਸ ਡੋਲਾ ਸੇਨ ਮੈਂਬਰ ਰਾਜ ਸਭਾ, ਸ੍ਰੀ ਸੁੰਦਰ ਪ੍ਰਸ਼ਾਦ ਡਾਇਰੈਕਟਰ, ਸ੍ਰੀ ਕ੍ਰਿਸ਼ਨ ਮੋਹਨ ਆਰਿਆ ਸਹਾਇਕ ਲੀਗਲ ਅਡਵਾਇਜ਼ਰ ਆਦਿ ਨਾਲ ਹਾਜ਼ਰ ਸਨ। ਇਸ ਮੌਕੇ ਡਾ. ਸਤਿਆਪਾਲ ਸਿੰਘ ਚੇਅਰਪਰਸਨ ਨੇ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨਾਲ ਆਫਿਸ ਪ੍ਰੋਫਿਟ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਅਧਿਕਾਰੀਆਂ ਕੋਲੋਂ ਆਫਿਸ ਪ੍ਰੋਫਿਟ ਸਬੰਧੀ ਜਾਣਕਾਰੀ ਲਈ।