Breaking News

ਸ੍ਰੀ ਰਾਜਾ ਰਾਮਮੋਹਨ ਰੌਏ ਜੀ ਦੇ 250ਵੇਂ ਜਨਮ ਦਿਨ ਨੂੰ ਸਮਰਪਿਤ ਮਹਿਲਾ ਸਸ਼ਕਤੀਕਰਨ ਜਾਗਰੂਕਤਾ ਰੈਲੀ ਆਯੋਜਿਤ

ਸ੍ਰੀ ਰਾਜਾ ਰਾਮਮੋਹਨ ਰੌਏ ਜੀ ਦੇ 250ਵੇਂ ਜਨਮ ਦਿਨ ਨੂੰ ਸਮਰਪਿਤ ਮਹਿਲਾ ਸਸ਼ਕਤੀਕਰਨ ਜਾਗਰੂਕਤਾ ਰੈਲੀ ਆਯੋਜਿਤ


ਗੁਰਸ਼ਰਨ ਸਿੰਘ ਸੰਧੂ 
ਅੰਮ੍ਰਿਤਸਰ ਨਵੰਬਰ 15         ਭਾਰਤ ਅਤੇ ਪੰਜਾਬ ਸਰਕਾਰ ਵਲੋਂ ਆਜ਼ਾਦੀ ਦਾ ਅੰਮ੍ਰਿਤ ਮਹੋਉਤਸਵ ਅਧੀਨ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਦਫ਼ਤਰ (ਸੈ.ਸਿ), ਅੰਮ੍ਰਿਤਸਰ ਵਲੋਂ ਸ੍ਰੀ ਰਾਜਾ ਰਾਮਮੋਹਨ ਰੌਏ ਜੀ ਦੇ 250ਵੇਂ ਜਨਮ ਦਿਨ ਨੂੰ ਸਮਰਪਿਤ ਅੱਜ ਮਹਿਲਾ ਸਸ਼ਕਤੀਕਰਨ ਜਾਗਰੂਕਤਾ ਰੈਲੀ ਆਯੋਜਿਤ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ, ਐਮ.ਐਲ.ਏ ਹਲਕਾ ਅੰਮ੍ਰਿਤਸਰ ਉੱਤਰੀ ਸਮਾਗਮ ਵਿਚ ਹਾਜ਼ਰ ਰਹੇ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸ. ਜੁਗਰਾਜ ਸਿੰਘ ਰੰਧਾਵਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸ. ਬਲਰਾਜ ਸਿੰਘ ਢਿਲੋਂ, ਜ਼ਿਲ੍ਹਾ ਸਿੱਖਿਆ ਅਫ਼ਸਰ (ਐੈ.ਸਿ) ਸ੍ਰੀ. ਰਾਜੇਸ਼ ਕੁਮਾਰ ਅਤੇ ਪਿ੍ਰੰਸੀਪਲ ਸ੍ਰੀਮਤੀ ਮਨਦੀਪ ਕੌਰ ਦੀ ਯੋਗ ਅਗਵਾਈ ਹੇਠ ਇਸ ਰੈਲੀ ਵਿਚ ਜ਼ਿਲ੍ਹੇ ਦੇ 4 ਸਰਕਾਰੀ ਸਕੂਲ਼ਾਂ ਸ.ਕੰ.ਸ.ਸ.ਸਮਾਰਟ ਸਕੂਲ, ਮਾਲ ਰੋਡ, ਸ.ਕੰ.ਸ.ਸ. ਸਕੂਲ ਪੁਤਲੀਘਰ, ਸ.ਸ.ਸ.ਸਕੂਲ ਕੋਟ ਬਾਬਾ ਦੀਪ ਸਿੰਘ ਅਤੇ ਸ.ਕੰ.ਸ.ਸ. ਸਕੂਲ ਮਹਾਂ ਸਿੰਘ ਗੇਟ ਦੇ ਵਿਦਿਆਰਥੀਆਂ ਵਲੋਂ ਸ਼ਿਰਕਤ ਕੀਤੀ ਗਈ।
ਸਮਾਗਮ ਦਾ ਆਗਾਜ਼ ਮੁੱਖ ਮਹਿਮਾਨ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਸ਼ਮਾ ਰੌਸ਼ਣ ਕਰਕੇ ਸ੍ਰੀ ਰਾਜਾ ਰਾਮਮੋਹਨ ਰੌਏ ਜੀ ਦੀ ਫੋਟੋ ਅੱਗੇ ਫੁੱਲ ਅਰਪਿਤ ਕਰਕੇ ਸ਼ਰਧਾਂਜਲੀ ਦਿੰਦੇ ਹੋਏ ਕੀਤਾ ਗਿਆ। ਇਸ ਮੌਕੇ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸ੍ਰੀ ਰਾਜਾ ਰਾਮਮੋਹਨ ਰੌਏ ਦੀ ਜਿਵਨੀ ਬਾਰੇ ਗਲ ਕਰਦੇ ਵਿਦਿਆਰਥੀਆਂ ਨੂੰ ਮੇਹਨਤ ਕਰਨ, ਮਿਆਰੀ ਸਿੱਖਿਆ ਹਾਸਲ ਕਰਨ ਅਤੇ ਦੇਸ਼ ਦੀ ਸੇਵਾ ਕਰਨ ਦੀ ਨਸੀਹਤ ਦਿੱਤੀ ਅਤੇ ਜ਼ਿੰਦਗੀ ਦੇ ਟੀਚੇ ਨਿਰਧਾਰਿਤ ਕਰਨ ਲਈ ਪ੍ਰੇਰਿਆ।
ਜ਼ਿਕਰਯੋਗ ਹੈ ਕਿ ਇਹ ਜਾਗਰੂਕਤਾ ਰੈਲੀ ਸ.ਕੰ.ਸ.ਸ.ਸਮਾਰਟ ਸਕੂਲ, ਮਾਲ ਰੋਡ ਤੋਂ ਕਚਹਿਰੀ ਚੌਂਕ ਤੱਕ ਕੱਡੀ ਗਈ ਜਿਸ ਵਿਚ ਸ਼ਾਮਿਲ ਵਿਦਿਆਰਥਿਆਂ ਵਲੋਂ ਹੱਥਾਂ ਨਾਲ ਬਣਾਏ ਪੋਸਟਰਾਂ ਅਤੇ ਬੈਨਰਾਂ ਨਾਲ ਸ੍ਰੀ ਰਾਜਾ ਰਾਮਮੋਹਨ ਰੌਏ ਜੀ ਵਲੋਂ ਕੀਤੇ ਮਹਾਨ ਸੁਧਾਰਵਾਦੀ ਕੰਮਾਂ ਜਿਵੇਂ ਕਿ ਸਤੀ ਪ੍ਰਥਾ ਦਾ ਖਾਤਮਾ, ਮਹਿਲਾ ਸਸ਼ਕਤੀਕਰਨ, ਔਰਤਾਂ ਵਿਰੁੱਧ ਅੱਤਿਆਚਾਰ ਰੀਤੀ ਰਿਵਾਜ਼ਾਂ ਖਿਲਾਫ ਵਿਰੋਧ, ਸਮਾਜ ਦੀਆਂ ਬੁਰਾਈਆਂ ਨੂੰ ਚੁਣੌਤੀ ਆਦਿ ਬਾਰੇ ਪ੍ਰਚਾਰ ਕਰਦਿਆਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਪਿ੍ਰੰਸੀਪਲ ਮਨਦੀਪ ਕੌਰ ਨੇ ਹਾਜ਼ਰ ਮਹਿਮਾਨਾ ਨੂੰ ਜੀ ਆਇਆਂ ਕਿਹਾ ਅਤੇ ਸਕੂਲ ਦੀ ਪ੍ਰਾਪਤੀਆਂ ਨਾਲ ਸਾਂਝ ਪੁਆਈ। ਸਮਾਗਮ ਦੇ ਆਯੋਜਨ ਵਿਚ ਸ੍ਰੀਮਤੀ ਕੁਲਬੀਰ ਕੌਰ, ਸ੍ਰੀਮਤੀ ਅੰਜੂ, ਸ੍ਰੀਮਤੀ ਅਲਕਾ ਰਾਣੀ, ਸ੍ਰੀਮਤੀ ਬਿੰਦੂ ਬਾਲਾ, ਸ੍ਰੀਮਤੀ ਅੰਕੁਸ਼ ਮਹਾਜਨ, ਸ੍ਰੀਮਤੀ ਰਮਨਦੀਪ ਕੌਰ, ਸ੍ਰੀਮਤੀ ਰੋਬਿੰਦਰ ਕੌਰ, ਸ੍ਰੀਮਤੀ ਬਲਵਿੰਦਰ ਕੌਰ, ਸ੍ਰੀਮਤੀ ਮਨਦੀਪ ਕੌਰ, ਸ੍ਰੀਮਤੀ ਜਗਪ੍ਰੀਤ ਕੌਰ, ਸ੍ਰੀ ਪਰਮ ਆਫਤਾਬ ਸਿੰਘ, ਸ੍ਰੀ ਸੰਜੇ ਕੁਮਾਰ, ਸ੍ਰੀ ਅਮਰਜੀਤ ਸਿੰਘ ਕਾਹਲੋਂ, ਸ੍ਰੀ ਮਹਿੰਦਰਪਾਲ ਸਿੰਘ ਅਤੇ ਸ੍ਰੀ ਰਾਜਵਿੰਦਰ ਸਿੰਘ ਨੇ ਖਾਸ ਭੁਮਿਕਾ ਨਿਭਾਈ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …