ਸੇਵਾ ਕੇਂਦਰਾਂ ਰਹੀ ਮਿਲ਼ ਰਹੀਆਂ ਸੇਵਾਵਾਂ ਵਿਚ 122 ਸੇਵਾਵਾਂ ਦਾ ਹੋਇਆ ਵਾਧਾ – ਡਿਪਟੀ ਕਮਿਸ਼ਨਰ
ਫਿਰੋਜ਼ਪੁਰ
Gursharan Singh Sandhu
August 8, 2022
Uncategorized
80 Views
ਸੇਵਾ ਕੇਂਦਰਾਂ ਰਹੀ ਮਿਲ਼ ਰਹੀਆਂ ਸੇਵਾਵਾਂ ਵਿਚ 122 ਸੇਵਾਵਾਂ ਦਾ ਹੋਇਆ ਵਾਧਾ – ਡਿਪਟੀ ਕਮਿਸ਼ਨਰ ਫਿਰੋਜ਼ਪੁਰ 8 ਅਗਸਤ
AMRIK SINGH ਲੋਕਾਂ ਦੀਆ ਸਹੂਲਤਾਂ ਨੂੰ ਮੁਖ ਰੱਖਦੇ ਹੋਏ ਵੱਖ ਵੱਖ ਵਿਭਾਗ ਨਾਲ ਸਬੰਧਤ 122 ਹੋਰ ਨਵੀਆਂ ਸੇਵਾਵਾਂ ਵਿਚ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਸੇਵਾਵਾਂ ਵਿਚ ਤਕਨੀਕੀ ਸਿੱਖਿਆ ਨਾਲ ਸਬੰਧਤ 20 ਸੈਰ-ਸਪਾਟਾ ਵਿਭਾਗ ਨਾਲ 2, ਖੇਤੀਬਾੜੀ ਵਿਭਾਗ ਦੀਆਂ 80, ਪੰਜਾਬ ਮੈਡੀਕਲ ਕੌਂਸਿਲ ਦੀਆਂ 15 ਅਤੇ ਸਥਾਨਕ ਸਰਕਾਰ ਨਾਲ ਸਬੰਧਿਤ 5 ਸੇਵਾਵਾਂ ਸ਼ਾਮਿਲ ਹਨ, ਜਿਸ ਲਈ ਨਾਗਰਿਕ ਹਫਤੇ ਦੇ ਕਿਸੇ ਵੀ ਦਿਨ ਸੇਵਾ ਕੇਂਦਰ ਜਾਕੇ ਇਹ ਸਹੂਲਤ ਦਾ ਲਾਭ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿਤਕਨੀਕੀ ਸਿੱਖਿਆ ਵਿਭਾਗ ਨਾਲ ਸਬੰਧਤ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਲੋਂ ਚਲਾਏ ਜਾ ਰਹੇ ਕੋਰਸਾਂ ਸਬੰਧੀ ਬੈਗਲਾਗ ਸਰਟੀਫਿਕੇਟ, ਬੋਨਾਫਾਈਡ ਸਰਟੀਫਿਕੇਟ, ਟ੍ਰਾਂਸਕ੍ਰਿਪ੍ਟ ਅਤੇ ਸਾਰੇ ਡੀ.ਐਮ.ਸੀ ਅਤੇ ਡਿਗਰੀਆਂ, ਡੁਪਲੀਕੇਟ ਮਾਈਗ੍ਰੇਸ਼ਨ ਸਰਟੀਫਿਕੇਟ, ਡੁਪਲੀਕੇਟ ਡੀ. ਐਮ. ਸੀ ਅਤੇ ਡਿਗਰੀ, ਤਸਦੀਕਸ਼ੁਦਾ ਡੀ.ਐਮ.ਸੀ ਤੇ ਡਿਗਰੀ, ਐਪਲੀਕੇਸ਼ਨ ਟ੍ਰਾਂਸਕ੍ਰਿਪ੍ਟ ਆਦਿ ਵਰਗੀਆਂ ਸਹੂਲਤਾਂ ਵੀ ਹੁਣ ਜ਼ਿਲੇ ਦੇ ਸਮੂਹ 26 ਸੇਵਾ ਕੇਂਦਰਾਂ ਤੋਂ ਮਿਲ ਰਹੀਆਂ ਹਨ। ਇਸ ਮੌਕੇ ਸਹਾਇਕ ਡਿਪਟੀ ਕਮਿਸ਼ਨਰ (ਜਨ), ਸ਼੍ਰੀ ਇੰਦਰ ਪਾਲ, ਜ਼ਿਲ੍ਹਾ ਈ-ਗਵਰਨੈਂਸ ਕੋਆਰਡੀਨੇਟਰ ਸ਼੍ਰੀ ਹਰਪ੍ਰੀਤ ਸਿੰਘ ਅਤੇ ਜਿਲ੍ਹਾ ਮੈਨੇਜਰ ਸੇਵਾ ਕੇਂਦਰ ਸ਼੍ਰੀ ਰਾਜੇਸ਼ ਗੌਤਮ ਹਾਰ ਸਨ। | | |
Page 1 of 1