https://we.tl/t-rBxahaNGqs
ਸੁਖਚੈਨ ਸਿੰਘ ਦਾ ਸੁਪਨਾ ਕਿ ਉਹ ਭਾਰਤੀ ਟੀਮ ਦਾ ਹਿੱਸਾ ਬਣੇ
ਯੰਗ ਸਟਾਰ ਕ੍ਰਿਕਟ ਲੀਗ ਵਿਚ ਜਿੱਤ ਚੁੱਕਾ ਹੈ ਬੈਸਟ ਬਾਲਰ ਦਾ ਐਵਾਰਡ
ਪਿੰਡ ਪੁੱਜਣ ਤੇ ਮਾਪਿਆਂ ਕੀਤਾ ਨਿੱਘਾ ਸੁਆਗਤ
ਐਂਕਰ ਸੁਖਚੈਨ ਸਿੰਘ ਮਹਿਜ਼ 16 ਸਾਲ ਦੀ ਉਮਰ ਵਿਚ ਕ੍ਰਿਕਟ ਪ੍ਰੇਮੀਆਂ ਦੇ ਦਿਲਾਂ ਵਿਚ ਜਗ੍ਹਾ ਬਣਾਕੇ ਇਤਿਹਾਸ ਸਿਰਜ ਰਿਹਾ ਹੈ ਉਸਦੀ ਤਮੰਨਾ ਹੈ ਕਿ ਉਹ ਭਾਰਤੀ ਕ੍ਰਿਕਟ ਦਾ ਹਿੱਸਾ ਬਣੇ
ਕੁਝ ਨੌਜਵਾਨ ਅਜਿਹੇ ਵੀ ਨੇ ਜਿਨ੍ਹਾਂ ਆਪਣੇ ਦੇਸ਼ ਸੂਬੇ ਤੇ ਖੇਤਰ ਦਾ ਨਾਂਅ ਰੌਸ਼ਨ ਕਰਨ ਲਈ ਜੀ ਜਾਨ ਦੀ ਮਿਹਨਤ ਕਰ ਰਹੇ ਨੇ ਅਜਿਹਾ ਹੀ ਇੱਕ ਨੌਜਵਾਨ ਹੈ ਸਰਹੱਦੀ ਜਿਲ੍ਹਾਂ ਤਰਨਤਾਰਨ ਦੀ ਤਹਿਸੀਲ ਪੱਟੀ ਦੇ ਪਿੰਡ ਘੁਰਕਵਿੰਡ ਦਾ ਸੁਖਚੈਨ ਸਿੰਘ ਹੈ ਸੁਖਚੈਨ ਸਿੰਘ ਦੀ ਉਮਰ ਮਹਿਜ਼ 16 ਸਾਲ ਹੈ ਪਰ ਕ੍ਰਿਕੇਟ ਦੇ ਖੇਤਰ ਚ ਸੁਖਚੈਨ ਸਿੰਘ ਹੁਣ ਧੁੰਮਾਂ ਪਾ ਰਿਹਾ ਹੈ। ਪਿਛਲੇ ਮਹੀਨੇ ਨੋਇਡਾ ਚ ਹੋਏ ਯੰਗ ਸਟਾਰ ਕ੍ਰਿਕਟ ਲੀਗ ਚ ਸੁਖਚੈਨ ਸਿੰਘ ਨੇ ਬੈਸਟ ਬਾਲਰ ਦਾ ਐਵਾਰਡ ਜਿੱਤਿਆ ਸੁਖਚੈਨ ਸਿੰਘ ਉਤਰਾਖੰਡ ਵੱਲੋਂ ਖੇਡਿਆ ਤੇ 3 ਲੀਗ ਮੈਂਚਾਂ ਚੋਂ 9 ਵਿਕਟਾਂ ਹਾਸਲ ਕੀਤੀਆਂ। ਹਾਲਾਂਕਿ ਉਤਰਾਖੰਡ ਦੀ ਟੀਮ ਸੈਮੀਫਾਇਨਲ ਤੱਕ ਵੀ ਨਹੀਂ ਪਹੁੰਚ ਸਕੀ ਪਰ ਸੁਖਚੈਨ ਸਿੰਘ ਦੀ ਸਵਿੰਗ ਕਰਦੀ ਬੋਲ ਨੇ ਕਈਆਂ ਦੀਆਂ ਗਿੱਲੀਆਂ ਖਲਾਰੀਆਂ ਤੇ ਤੇਜ਼ ਗੇਂਦਬਾਜ਼ ਸੁਖਚੈਨ ਸਿੰਘ ਨੇ ਟੂਰਨਾਮੈਂਟ ਦਾ ਇੱਕ ਅਹਿਮ ਖਿਤਾਬ ਅਪਣੇ ਨਾਂਅ ਕੀਤਾ। ਟੂਰਨਾਮੈਂਟ ਚ ਸੁਖਚੈਨ ਸਿੰਘ ਇੱਕ ਮੈਚ ਚ ਮੈਨ ਆਫ ਦਾ ਮੈਚ ਵੀ ਰਿਹਾ ਜਦੋਂਕਿ ਟੂਰਨਾਮੈਂਟ ਦਾ ਬੇਸਟ ਬਾਲਰ ਵੀ ਘੋਸ਼ਿਤ ਕੀਤਾ ਗਿਆ।
ਇਸ ਮੌਕੇ ਸੁਖਚੈਨ ਸਿੰਘ ਨੇ ਮੀਡੀਆ ਨਾਲ ਗੱਲ਼ਬਾਤ ਕਰਦੇ ਕਿਹਾ ਕਿ ਉਹ ਸਹਿਵਾਗ ਇੰਟਰਨੈਸ਼ਨਲ ਸਕੂਲ ਚ ਪਿਛਲੇ 4 ਸਾਲ ਤੋਂ ਕ੍ਰਿਕਟ ਦੀ ਟ੍ਰੇਨਿੰਗ ਲੈ ਰਿਹਾ ਹੈ। ਇਸ ਦੌਰਾਨ ਉਸਨੇ ਕਈ ਕ੍ਰਿਕੇਟ ਮੁਕਾਬਲੇ ਤੇ ਸੀਰੀਜ਼ ਖੇਡੀਆਂ ਚੰਗਾ ਪ੍ਰਦਰਸ਼ਨ ਕੀਤਾ ਸੁਖਚੈਨ ਸਿੰਘ ਨੇ ਕਿਹਾ ਕਿ ਉਸਨੂੰ ਬਹੁਤ ਖੁਸ਼ੀ ਹੈ ਤੇ ਉਸਦੇ ਪਰਿਵਾਰ ਨੇ ਉਸਦਾ ਬਹੁਤ ਸਾਥ ਦਿੱਤਾ ਤੇ ਖਾਸ ਕਰਕੇ ਉਸ ਦੇ ਕੋਚ ਦਾ ਵੀ ਬਹੁਤ ਅਹਿਮ ਯੋਗਦਾਨ ਰਿਹਾ। ਹੁਣ ਸੁਖਚੈਨ ਸਿੰਘ ਅਗਲੇ ਟੂਰਨਾਮੈਂਟ ਤੇ ਆਈਪੀਐੱਲ ਚ ਸਲੈਕਸ਼ਨ ਦੀ ਤਿਆਰੀ ਕਰ ਰਿਹਾ ਹੈ। ਤੇ ਉਸਦਾ ਸੁਪਨਾ ਹੈ ਕਿ ਉਹ ਭਾਰਤੀ ਟੀਮ ਦਾ ਹਿੱਸਾ ਬਣੇ ਅਤੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰੇ ਇਸ ਮੌਕੇ ਸੁਖਚੈਨ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਉਸਦੀ ਬਾਹ ਫੜੇ ਤਾਂ ਜੋ ਉਹ ਦੇਸ਼ ਦਾ ਨਾਂਅ ਪੂਰੀ ਦੁਨੀਆਂ ਚ ਚਮਕਾ ਸਕੇ
ਇਸ ਮੌਕੇ ਸੁਖਚੈਨ ਸਿੰਘ ਦੇ ਪਿਤਾ ਗਗਨਦੀਪ ਸਿੰਘ ਨੇ ਸਰਕਾਰ ਤੋਂ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਤਰਨਤਾਰਨ ਜਿਲ੍ਹੇ ਚ ਕ੍ਰਿਕਟ ਤੇ ਹੋਰਨਾਂ ਖੇਡਾਂ ਲਈ ਕੋਈ ਵੀ ਪੁਖ਼ਤਾ ਪ੍ਰਬੰਧ ਨਹੀਂ। ਕਿਸੇ ਵੀ ਮੁਕਾਬਲੇ ਬਾਰੇ ਕੋਈ ਜਾਣਕਾਰੀ ਤੱਕ ਨਹੀਂ ਮਿਲਦੀ। ਉਨ੍ਹਾਂ ਸਰਕਾਰ ਕੋਲ ਗੁਹਾਰ ਲਗਾਈ ਕਿ ਉਸਦੇ ਬੇਟੇ ਦੀ ਬਾਂਹ ਫੜੀ ਜਾਵੇਂ ਤਾਂ ਚੋਂ ਉਹ ਆਪਣੇ ਦੇਸ਼ ਦਾ ਨਾਂਅ ਰੋਸ਼ਨ ਕਰ ਸਕੇ।
ਬਾਈਟ ਸੁਖਚੈਨ ਸਿੰਘ ਅਤੇ ਉਸਦੇ ਪਿਤਾ ਗਗਨਦੀਪ ਸਿੰਘ
ਪੱਟੀ ਤੋਂ ਰਿਪੋਰਟਰ ਲਖਵਿੰਦਰ ਸਿੰਘ ਵਲਟੋਹਾ ਦੀ ਵਿਸ਼ੇਸ਼ ਰਿਪੋਰਟ
9803774778, 7529846000