ਸਿੱਖ ਫੌਜੀਆਂ ਲਈ ਕੇਂਦਰ ਸਰਕਾਰ ਦਾ ਜਬਰਦਸਤੀ ਹੈਲਮਟ ਪਾਉਣ ਵਾਲਾ ਨਾਦਰਸ਼ਾਹੀ ਹੁਕਮ ਸਿੱਖ ਮਰਿਆਦਾ ਦੇ ਵੀ ਉਲਟ ---ਕਰਨੈਲ ਸਿੰਘ ਪੀਰਮੁਹੰਮਦ* ਗੁਰਸ਼ਰਨ ਸਿੰਘ ਸੰਧੂ ਅੰਮ੍ਰਿਤਸਰ ਜਨਵਰੀ 14 ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਜਰਨਲ ਸਕੱਤਰ ਸ੍ਰੌਮਣੀ ਅਕਾਲੀ ਦਲ ਨੇ ਦਿੰਦਿਆ ਦੱਸਿਆ ਕਿ ਸਿੱਖ ਹਮੇਸ਼ਾਂ ਲੜਾਈ ਰੂਹ ਦੇ ਜੋਰ ਤੇ ਲੜਦਾ ਹੈ । ਚਮਕੌਰ ਸਾਹਿਬ ਦੀ ਜੰਗ ਵਿੱਚ ਚਾਲੀ ਸਿੰਘਾਂ ਨੇ ਮੁਗਲਾਂ ਦੱਸ ਲੱਖ ਸਿਪਾਹੀਆਂ ਦੀਆਂ ਬਾਹਵਾਂ ਦਾ ਮੁਕਾਬਲਾ ਸਿੱਖ ਸਪਿਰਟ ਨਾਲ ਕੀਤਾ ਸੀ ਗਿਣਤੀ ਦਾ ਤਾਂ ਕੋਈ ਮੁਕਾਬਲਾ ਨਹੀ ਸੀ । ਮੁਗਲ ਜਰਨੈਲਾਂ ਨਾਹਰ ਖਾਂ ਵਰਗਿਆਂ ਲੋਹੇ ਦੇ ਟੋਪ ਜਿਸ ਨੂੰ ਅੱਜ ਕਲ ਹੈਲਮੈਟ ਦਾ ਨਾਮ ਦਿੱਤਾ ਉਹ ਪਹਿਨੇ ਹੋਏ ਸੀ ਫਿਰ ਵੀ ਸਿੱਖਾਂ ਨੇ ਗਡੀ ਚਾੜ ਦਿੱਤਾ। ਅੱਜ ਦੇ ਇਤਿਹਾਸ ਵਿੱਚ ਸਾਰਾਗੜੀ ਦੀ ਲੜਾਈ ਲੈ ਲਉ । ਹੁਣ ਵੀ 1965, 1970 ਦੀਆਂ ਪਾਕਿਸਤਾਨ ਨਾਲ ਲੜਾਈਆਂ ਵਿੱਚ ਪਹਿਲਾਂ ਮਦਰਾਸ ਦੇ ਫੌਜੀ ਸੀ ਉਨਾਂ ਅਵਸ਼ ਹੈਲਮੇਟ ਪਹਿਨੇ ਹੋਣਗੇ ਪਰ ਪਾਕਿਸਤਾਨ ਐਡਵਾਂਸ ਹੋਈ ਜਾਂਦਾ ਸੀ ਫਿਰ ਪੱਗਾਂ ਵਾਲੇ ਸਿੱਖ ਫੌਜੀਆਂ ਨੇ ਬੋਲੇ ਸੋ ਨਿਹਾਲ ਦੇ ਨਾਅਰਿਆਂ ਨਾਲ ਜਦੋਂ ਮੈਦਾਨ ਵਿੱਚ ਪੈਰ ਰੱਖਿਆ ਤਾਂ ਪਾਕਿਸਤਾਨੀਆਂ ਨੂੰ ਭਾਜੜਾਂ ਪਵਾ ਦਿੱਤੀਆਂ । ਬੰਗਲਾ ਦੇਸ਼ ਬਣਨ ਸਮੇ ਜਨਰਲ ਜਗਜੀਤ ਸਿੰਘ ਅਰੋੜਾ ਨੇ ਜੋ ਹਥਿਆਰ ਸਿਟਵਾਏ ਸੀ ਪਾਕਿ ਫੌਜੀਆਂ ਤੋ ਉਸ ਲਈ ਛੇ ਮਹੀਨੇ ਪਹਿਲਾਂ ਜਨਰਲ ਸ਼ੁਬੇਗ ਸਿੰਘ ਭੰਗੂ ਦੀ ਅਗਵਾਈ ਵਿੱਚ 40 ਕਮਾਂਡੋ ਸਿੱਖ ਫੌਜੀਆਂ ਨੇ ਉਸ ਸਮੇਂ ਪਾਕਿ ਅਧੀਨ ਪੈਦੇ ਬੰਗਲਾ ਦੇਸ਼ ਵਿੱਚ ਜਾ ਕੇ ਗਰਾਉਡ ਵਰਕ ਕੀਤਾ ਮੁਕਤੀ ਵਾਹਿਨੀ ਬਣਾ ਕੇ ਅਤੇ ਇਨਾਂ ਕਮਾਂਡੋ ਸਿੱਖ ਫੌਜੀਆਂ ਵਿੱਚੋ ਬਲਬੀਰ ਸਿੰਘ ਰਛਪਾਲ ਸਿੰਘ ਰੌੜ ਖਹਿਰਾ ਸਮੇਤ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਅਗਵਾਈ ਵਿੱਚ ਜਰਨਲ ਸੁਬੇਗ ਸਿੰਘ ਭਾਈ ਅਮਰੀਕ ਸਿੰਘ ਨੇ ਚੱਲਦੇ ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਉਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਇਹਨਾਂ ਵਿਚਾਰਾ ਦਾ ਪ੍ਰਗਟਾਵਾ ਸ੍ਰੌਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਜੋ ਵੀ ਅਧਿਕਾਰਤ ਸੰਸਥਾ ਭਾਰਤ ਸਰਕਾਰ ਦੀ ਲੋਹ ਟੋਪ ਨੂੰ ਸਿਖਾ ਲਈ ਜ਼ਰੂਰੀ ਕਰਾਰ ਦੇ ਰਹੀ ਵਾਂ ਉਹ ਸੁਨਿਸ਼ਚਿਤ ਕਰੇਂ ਕਿ ਲੋਹ ਟੋਪ ਨਾਲ ਸਿਰ ਨੂੰ ਕੋਈ ਨੁਕਸਾਨ ਨਹੀਂ ਹੋਏ ਗਾ।ਜੇ ਉਹ ਗਰੰਟੀ ਨਹੀਂ ਲੈਂਦੇ ਤਾ ਇਹ ਸਿਰਫ਼ ਸਿਖਾ ਦੀ ਅਡਰੀ ਹੋਂਦ ਨੂੰ ਖਤਮ ਕਰਨ ਤੋਂ ਬਿਨਾਂ ਹੋਰ ਕੁਝ ਨਹੀਂ । ਇਹਨਾਂ ਕੋਲ ਕਿਹੜਾ ਡਾਟਾ ਹੈ ਜਿਸ ਦੇ ਅਧਾਰ ਤੇ ਇਹ ਫੈਸਲਾ ਲੈਣ ਦੀ ਲੋੜ ਪਈ। ਸਿੱਖ ਰਹਿਤ ਮਰਿਯਾਦਾ ਚ ਟੋਪੀ ਕਿਸੇ ਰੂਪ ਵਿੱਚ ਵੀ ਪਰਵਾਨ ਨਹੀਂ ਫਿਰ ਚਾਹੇ ਉਹ ਲੋਹੇ ਦੀ ਹੋਵੇ ਜਾਂ ਕੱਪੜੇ ਦੀਰਹਿਤਨਾਮਿਆ ਦੇ ਫੁਰਮਾਨਸਿੱਖ ਪੁੱਤ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਟੀ ਹੋਏ ਮਰੇ