ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਦੱਖਣ ਦੀ ਸੰਗਤ ਵਿਸ਼ੇਸ਼ ਤੌਰ ਤੇ ਸਮੂਲੀਅਤ ਕਰੇਗੀਗੁਰਸ਼ਰਨ ਸਿੰਘ ਸੰਧੂ ਅੰਮ੍ਰਿਤਸਰ 3 ਨਵੰਬਰਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਸਮਾਗਮਾਂ ਵਿੱਚ ਦੱਖਣ ਦੀ ਸੰਗਤ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਸਮੂਲੀਅਤ ਕਰੇਗੀ। ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਬੁੱਢਾ ਦਲ ਵਲੋਂ ਕਰਵਾਏ ਵਿਸ਼ੇਸ਼ ਗੁਰਮਤਿ ਸਮਾਗਮ ਸਮੇਂ ਸੰਗਤ ਦੇ ਨਾਮ ਸੰਦੇਸ਼ ਦੇਂਦਿਆ ਕਿਹਾ ਕਿ ਨਿਹੰਗ ਸਿੰਘਾਂ ਦੀ ਮੁੱਖ ਜਥੇਬੰਦੀ ਬੁੱਢਾ ਦਲ ਵਲੋਂ 14 ਮਾਰਚ 2023 ਨੂੰ ਹੋਣ ਵਾਲੇ ਸ਼ਤਾਬਦੀ ਸਮਾਗਮ ਵਿੱਚ ਸਮੁੱਚਾ ਖਾਲਸਾ ਪੰਥ ਦੀਆਂ ਸਮੂਹ ਸਿੱਖ ਜਥੇਬੰਦੀਆਂ, ਸਿੱਖ ਸੰਸਥਾਵਾਂ, ਸਭਾ ਸੁਸਾਇਟੀਆਂ ਅਤੇ ਦੱਖਣ ਦੀ ਸੰਗਤ ਵੱਧ ਚੜ ਕੇ ਹਿਸਾ ਪਾਵੇ। ਉਨ੍ਹਾਂ ਕਿਹਾ ਕਿ ਗੁਰਬਾਣੀ ਰਸੀਏ, ਪੰਥ ਪ੍ਰਸਤ, ਸਿੱਖ ਪੰਥ ਨੂੰ ਪਿਆਰ ਕਰਨ ਵਾਲੇ ਰੱਬੀ ਰੰਗ ’ਚ ਰੰਗੇ ਨਿਧੱੜਕ ਜਰਨੈਲ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਤਾਬਦੀ ਵੱਧ ਚੜ ਕੇ ਮਨਾਈ ਜਾਣੀ ਚਾਹੀਦੀ ਹੈ। ਦੱਖਣ ਦੀ ਸੰਗਤ ਵੱਧ ਚੜ ਕੇ ਹਿੱਸਾ ਪਾਵੇਗੀ। ਉਨ੍ਹਾਂ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਦਾ ਨਾਮ, ਲੈਂਦਿਆ ਕਿਹਾ ਕਿ ਉਨ੍ਹਾਂ ਦੀਆਂ ਪੰਥਕ ਸੇਵਾਵਾਂ ਪ੍ਰਸ਼ੰਸਾਂ ਜਨਕ ਹਨ ਸ਼ਤਾਬਦੀ ਕਾਰਜ ਬਹੁਤ ਵੱਡਾ ਹੈ ਪਰ ਅਸੰਭਵ ਨਹੀਂ; ਇਸ ਲਈ ਸ਼ਤਾਬਦੀ ਕਾਰਜ ਪ੍ਰਸ਼ੰਸਾ ਜਨਕ ਹੈ।ਗੁ: ਲੰਗਰ ਸਾਹਿਬ ਦੇ ਮੁਖ ਸੇਵਾਦਾਰ ਸੰਤ ਬਾਬਾ ਬਲਵਿੰਦਰ ਸਿੰਘ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸ਼ਤਾਬਦੀ ਸਮਾਗਮਾਂ ਸਮੇਂ ਵੱਧ ਚੜ੍ਹ ਕੇ ਸਹਿਯੋਗ ਦੇਣ ਲਈ ਬਾਬਾ ਬਲਬੀਰ ਸਿੰਘ ਨੂੰ ਪੂਰਨ ਭਰੋਸਾ ਦਿੱਤਾ। ਦੱਖਣ ਦੇ ਵੱਖ-ਵੱਖ ਸਿੱਖ ਆਗੂਆਂ ਨੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੂੰ ਮਿਲ ਕੇ ਪੂਰਨ ਸਹਿਯੋਗ ਦੀ ਵਚਨ ਬੱਧਤਾ ਪ੍ਰਗਟਾਈ। ਇਸ ਸਮੇਂ ਨਿਹੰਗ ਮੁਖੀ ਨਾਲ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜਥੇਦਾਰ ਕੇਸਗੜ੍ਹ ਸਾਹਿਬ, ਸਿੰਘ ਸਾਹਿਬ ਭਾਈ ਰਾਮ ਸਿੰਘ ਗ੍ਰੰਥੀ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਸ. ਇੰਦਰਪਾਲ ਸਿੰਘ ਫੌਜੀ, ਬਾਬਾ ਜਸਵਿੰਦਰ ਸਿੰਘ ਜੱਸੀ ਅਮਰੀਕਾ ਵਾਲੇ, ਆਦਿ ਪ੍ਰਮੁਖ ਹਾਜ਼ਰ ਸਨ।