ਸਿਵਲ ਹਸਪਤਾਲ ਵਿਖੇ ਦਸਤ ਰੋਕੂ ਪੰਦਰਵਾੜਾ ਦੇ ਤਹਿਤ ਕੀਤਾ ਗਿਆ ਜਾਗਰੂਕਤਾ ਸਭਾ ਦਾ ਆਯੋਜਨ
ਦਸਤ ਦੇ ਬਚਾਅ ਲਈ ਓ.ਆਰ.ਐੱਸ.ਹੈ ਲਾਭਦਾਇਕ
AMRIK SINGH
ਫ਼ਿਰੋਜ਼ਪੁਰ, 4 ਜੁਲਾਈ
ਸਿਹਤ ਵਿਭਾਗ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ.ਅਰੋੜਾ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਮੀਨਾਕਸ਼ੀ ਅਬਰੋਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਸਤ ਰੋਕੂ ਪੰਦਰਵਾੜੇ ਦੌਰਾਨ ਵੱਖ-ਵੱਖ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸੇ ਤਹਿਤ ਸਿਵਲ ਹਸਪਤਾਲ ਵਿਖੇ ਦਸਤ ਰੋਕੂ ਪੰਦਰਵਾੜੇ ਸਬੰਧੀ ਜਾਗਰੂਕਤਾ ਸਭਾ ਆਯੋਜਿਤ ਕੀਤੀ ਗਈ।
ਇਸ ਸਬੰਧੀ ਡਾ.ਭੁਪਿੰਦਰਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਸਤ ਕਾਰਨ ਬੱਚਿਆਂ ਵਿੱਚ ਹੋਣ ਵਾਲੀਆ ਮੌਤਾਂ ਨੂੰ ਘਟਾਉਣ ਦੇ ਉਦੇਸ਼ ਨਾਲ ਸਿਹਤ ਵਿਭਾਗ ਵੱਲੋ 4 ਜੁਲਾਈ ਤੋਂ 17 ਜੁਲਾਈ ਤੱਕ ਤੀਬਰ ਦਸਤ ਰੋਕੂ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ ਹੈ।ਡਾ.ਭੁਪਿੰਦਰਜੀਤ ਕੌਰ ਨੇ ਦੱਸਿਆ ਕਿ ਦਸਤ ਰੋਗ ਦਾ ਸਹੀ ਇਲਾਜ ਓ. ਆਰ. ਐਸ.ਤੇ ਜਿੰਕ ਦੀਆਂ ਗੋਲੀਆ ਹਨ,ਇਸ ਨਾਲ ਬੱਚੇ ਦੀ ਉਰਜਾਂ ਅਤੇ ਤਾਕਤ ਮੁੜ ਬਣੇ ਰਹਿਣ ਦੇ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਨਹੀ ਹੁੰਦੀ,ਇਸ ਲਈ ਦਸਤ ਹੋਣ ਦੀ ਸੁਰਤ ਵਿੱਚ ਓ. ਆਰ. ਐਸ. ਦਾ ਘੋਲ ਤਿਆਰ ਕਰਕੇ ਥੋੜੀ-ਥੋੜੀ ਮਾਤਰਾ ਵਿੱਚ ਬੱਚੇ ਨੂੰ ਦਸਤ ਤੋ ਬਾਅਦ ਪਿਲਾਇਆ ਜਾਵੇ।ਇਸ ਦੇ ਨਾਲ ਹੀ ਜਿੰਕ ਦੀਆਂ ਗੋਲੀ 14 ਦਿਨ ਤੱਕ ਦਸਤ ਲੱਗਣ ਤੇ ਬੱਚੇ ਨੂੰ ਦਿੱਤੀ ਜਾਂਦੀ ਹੈ ਅਤੇ 2 ਤੋ 6 ਮਹੀਨੇ ਤੱਕ ਦੇ ਬੱਚੇ ਨੂੰ ਰੋਜ਼ਾਨਾ ਜਿੰਕ ਦੀ ਅੱਧੀ ਗੋਲੀ ਅਤੇ ਉਸ ਤੋ ਉਪਰ ਇਕ ਗੋਲੀ ਰੋਜਾਨਾ ਦਿੱਤੀ ਜਾਵੇ।
ਡਾ. ਡੇਵਿਡ ਔਗਸਟਿਨ ਨੇ ਜਾਣਕਾਰੀ ਦਿੰਦੇ ਹੋਏ ਜਿੰਕ ਦੀ ਗੋਲੀ ਦੇਣ ਨਾਲ ਇਕ ਤਾਂ ਬੱਚਾ ਜਲਦੀ ਠੀਕ ਹੋ ਜਾਂਦਾ ਹੈ ਦੂਸਰਾ ਤਿੰਨ ਮਹੀਨੇ ਤੱਕ ਬੱਚੇ ਨੂੰ ਦਸਤ ਅਤੇ ਨਿਮੋਨੀਆ ਤੋ ਬਚਾ ਕੇ ਰੱਖਦਾ ਹੈ।ਉਨ੍ਹਾਂ ਕਿਹਾ ਕਿ ਦਿਨ ਵਿੱਚ ਤਿੰਨ ਜਾਂ ਤਿੰਨ ਤੋਂ ਵੱਧ ਵਾਰ ਬੱਚੇ ਦਾ ਸਟੂਲ ਪਾਸ ਕਰਨਾ ਦਸਤ ਰੋਗ ਹੁੰਦਾ ਹੈ ਅਤੇ ਅਜਿਹਾ ਹੋਣ ਤੇ ਬੱਚੇ ਨੂੰ ਤੁਰੰਤ ਨੇਡ਼ੇ ਦੇ ਸਿਹਤ ਕੇਂਦਰ ਵਿੱਚ ਇਲਾਜ ਲਈ ਲਿਜਾਣਾ ਚਾਹੀਦਾ ਹੈ।ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਟੀਮ ਵੱਲੋਂ ਦਸਤ ਦੇ ਬਚਾਅ ਲਈ ਓ.ਆਰ.ਐਸ. ਦੀ ਸਮੱਗਰੀ ਵੰਡੀ ਗਈ।
ਇਸ ਮੌਕੇ ਡਾ.ਗਗਨਪ੍ਰੀਤ ਨੇ ਜਾਗਰੂਕਤਾ ਸਭਾ ਦੋਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀਣ ਵਾਲਾ ਪਾਣੀ ਕੀਟਾਣੂ ਰਹਿਤ ਹੋਣਾ ਚਾਹੀਦਾ ਹੈ,ਖਾਣਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਅਤੇ ਖਾਣਾ-ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋ ਲਿਆ ਜਾਵੇ ਅਤੇ ਆਪਣੇ ਆਲੇ ਦੁਆਲੇ ਦੀ ਸਾਫ਼-ਸਫ਼ਾਈ ਦਾ ਧਿਆਨ ਰੱਖਣ ਲਈ ਵੀ ਕਿਹਾ।ਇਸ ਪੰਦਰਵਾੜੇ ਦੌਰਾਨ ਹਰੇਕ ਸਿਹਤ ਸੰਸਥਾਂ ਤੇ ਜਿੰਕ ਅਤੇ ਓ.ਆਰ.ਐਸ.ਸਥਾਪਿਤ ਕਰਕੇ ਲੋਕਾਂ ਨੂੰ ਓ. ਆਰ.ਐਸ.ਦੀ ਮਹੱਤਤਾ ਅਤੇ ਬੱਚਿਆ ਨੂੰ ਓ. ਆਰ.ਐਸ. ਤਿਆਰ ਕਰਨ ਦੀ ਵਿਧੀ ਦੇ ਨਾਲ ਸਾਫ-ਸਫਾਈ ਰੱਖਣ ਬਾਰੇ ਵੀ ਜਾਗਰੂਕ ਕੀਤਾ ਗਿਆ।ਇਸ ਮੌਕੇ ਨਵਨੀਤ ਕੌਰ,ਕ੍ਰਿਸ਼ਮਾ,ਸ਼ਾਈਨੀ ਅਤੇ ਸਟਾਫ ਦੇ ਕਈ ਹੋਰ ਮੈਂਬਰ ਹਾਜ਼ਰ ਸਨ।
Attachments area