ਸਾਰਸਮੇਲੇਵਿਚਵੱਖਵੱਖਪੰਜਾਬੀਗਾਇਕਬੰਨ੍ਹਰਹੇਸਮਾਂ-ਵਧੀਕਡਿਪਟੀਕਮਿਸ਼ਨਰ ਅੱਜਸ਼ਾਮੀਗਾਇਕਾਂਸੁਪਨੰਦਨਕੌਰਦੇਣਗੇਆਪਣੀਪੇਸ਼ਕਾਰੀ ਸਕੂਲੀਬੱਚੇਵੀਸਾਰਸਮੇਲੇਦੀਵਧਾਰਹੇਰੋਣਕ
Gursharan Singh Sandhu
November 8, 2022
Amritsar
55 Views
ਸਾਰਸਮੇਲੇਵਿਚਵੱਖਵੱਖਪੰਜਾਬੀਗਾਇਕਬੰਨ੍ਹਰਹੇਸਮਾਂ-ਵਧੀਕਡਿਪਟੀਕਮਿਸ਼ਨਰ ਅੱਜਸ਼ਾਮੀਗਾਇਕਾਂਸੁਪਨੰਦਨਕੌਰਦੇਣਗੇਆਪਣੀਪੇਸ਼ਕਾਰੀ ਸਕੂਲੀਬੱਚੇਵੀਸਾਰਸਮੇਲੇਦੀਵਧਾਰਹੇਰੋਣਕ ਗੁਰਸ਼ਰਨ ਸਿੰਘ ਸੰਧੂ ਅੰਮ੍ਰਿਤਸਰ 8 ਨਵੰਬਰ:– 4 ਨਵੰਬਰ ਤੋ ਦੁਸ਼ਹਿਰਾ ਗਰਾਊਡ ਰਣਜੀਤ ਐਵੀਨਿਊ ਵਿਖੇ ਸ਼ੁਰੂ ਹੋਏ ਸਾਰਸ ਮੇਲੇ ਨੂੰ ਵੇਖਣ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚ ਰਹੇ ਹਨ ਅਤੇ ਖਰੀਦਦਾਰੀ ਕਰ ਰਹੇ ਹਨ। ਇਸ ਮੇਲੇ ਵਿਚ ਰੋਜ਼ਾਨਾਂ ਸ਼ਾਮ ਨੂੰ ਪੰਜਾਬ ਦੇ ਪ੍ਰਸਿੱਧ ਗਾਇਕਾਂ ਵਲੋ ਆਪਣੀ ਪੇਸ਼ਕਾਰੀ ਕਰਕੇ ਸਮਾਂ ਬੰਨਿ੍ਹਆ ਜਾ ਰਿਹਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸਨਰ ਸ਼੍ਰੀ ਰਣਧੀਰ ਸਿੰਘ ਮੂਧਲ ਨੇ ਦੱਸਿਆ ਕਿ 17 ਨਵੰਬਰ ਤੱਕ ਚੱਲਣ ਵਾਲੇ ਇਸ ਮੇਲੇ ਵਿਚ ਖਾਣ-ਪੀਣ ਦੇ ਸ਼ੋਕ ਲੋਕਾਂ ਲਈ ਵੱਖ ਵੱਖ ਖਾਣੇ ਦੇ ਸਟਾਲ ਵੀ ਲਗਾਏ ਗਏ ਹਨ ਅਤੇ ਬੱਚਿਆਂ ਲਈ ਝੂਲੇ ਵੀ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦਾ ਮੁੱਖ ਮਕਸਦ ਦੇਸ਼ ਭਰ ਦੇ ਛੋਟੇ ਕਾਰੀਗਰਾਂ ਨੂੰ ਆਪਣੀਆਂ ਵਸਤਾਂ ਵੇਚਣ ਲਈ ਉਤਸ਼ਾਹਿਤ ਕਰਨਾ ਹੈ ਅਤੇ ਉਨ੍ਹਾਂ ਦਾ ਜੀਵਨ ਪੱਧਰ ਉਚਾ ਚੁਕਣਾ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿਚ ਕਰੀਬ 300 ਸਟਾਲ ਲਗਾਏ ਗਏ ਹਨ। ਸ਼੍ਰੀ ਮੂਧਲ ਨੇ ਦੱਸਿਆ ਕਿ ਮੇਲੇ ਦੋਰਾਨ ਵੱਖਰੀ ਸਭਿਆਚਾਰਕ ਸਟੇਜ ਵੀ ਲਗਾਈ ਗਈ ਹੈ, ਜਿਥੇ ਰੋਜਾਨਾਂ ਸਕੂਲੀ ਬੱਚੇ ਆਪਣੀ ਪੇਸ਼ਕਾਰੀ ਦਿੰਦੇ ਹਨ ਅਤੇ ਸ਼ਾਮ ਵੇਲੇ ਪ੍ਰਸਿੱਧ ਪੰਜਾਬੀ ਗਾਇਕਾਂ ਵਲੋ ਆਪਣੀ ਪੇਸ਼ਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 9 ਨਵੰਬਰ ਨੂੰ ਪ੍ਰਸਿੱਧ ਪੰਜਾਬੀ ਗਾਇਕਾਂ ਸੁਪਨੰਦਨ ਵਲੋ 10 ਨਵੰਬਰ ਨੂੰ ਪ੍ਰਸਿੱਧ ਪੰਜਾਬੀ ਗਾਇਕ ਮਾਸ਼ਾ ਅਲੀ ਵਲੋ ਆਪਣੀ ਪੇਸਕਾਰੀ ਦਿੱਤੀ ਜਾਵੇਗੀ।