Breaking News

ਸਾਡੀ ਸਰਕਾਰ ਨਾਗਰਿਕਾਂ ਦੀ ਆਰਥਿਕ ਅਜ਼ਾਦੀ ਲਈ ਕੰਮ ਕਰੇਗੀ – ਬਿਜਲੀ ਮੰਤਰੀਰਾਜਨੀਤਿਕ ਆਜਾਦੀ ਦੇ ਨਾਲ ਨਾਲ ਆਰਥਿਕ ਆਜ਼ਾਦੀ ਵੀ ਜ਼ਰੂਰੀ ਬੀ.ਡੀ.ਓ. ਦਫ਼ਤਰ ਜੰਡਿਆਲਾ ਗੁਰੂ ਵਿਖੇ ਲਹਿਰਾਇਆ ਤਿਰੰਗਾਘਰ-ਘਰ ਤਿਰੰਗਾ ਮੁਹਿੰਮ ਦਾ ਕੀਤਾ ਆਗਾਜ਼

ਸਾਡੀ ਸਰਕਾਰ ਨਾਗਰਿਕਾਂ ਦੀ ਆਰਥਿਕ ਅਜ਼ਾਦੀ ਲਈ ਕੰਮ ਕਰੇਗੀ – ਬਿਜਲੀ ਮੰਤਰੀ
ਰਾਜਨੀਤਿਕ ਆਜਾਦੀ ਦੇ ਨਾਲ ਨਾਲ ਆਰਥਿਕ ਆਜ਼ਾਦੀ ਵੀ ਜ਼ਰੂਰੀ
 ਬੀ.ਡੀ.ਓ. ਦਫ਼ਤਰ ਜੰਡਿਆਲਾ ਗੁਰੂ ਵਿਖੇ ਲਹਿਰਾਇਆ ਤਿਰੰਗਾ
ਘਰ-ਘਰ ਤਿਰੰਗਾ ਮੁਹਿੰਮ ਦਾ ਕੀਤਾ ਆਗਾਜ਼

AMRIK SINGH
ਅੰਮ੍ਰਿਤਸਰ 13 ਅਗਸਤ
          ਦੇਸ਼ ਦੀ ਆਜਾਦੀ ਦੀ ਲੜਾਈ ਵਿੱਚ ਪੰਜਾਬੀਆਂ ਦਾ ਯੋਗਦਾਨ ਸਭ ਤੋਂ ਵੱਡਾ ਹੈ ਅਤੇ ਪੰਜਾਬੀਆਂ ਨੇ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦੇ ਕੇ ਦੇਸ਼ ਦੀ ਆਜਾਦੀ ਦੀ ਲੜਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ: ਹਰਭਜਨ ਸਿੰਘ ਈ.ਟੀ.ਓ. ਬਿਜਲੀ ਮੰਤਰੀ ਪੰਜਾਬ ਨੇ ਅੱਜ ਬਲਾਕ ਵਿਕਾਸ ਦਫ਼ਤਰ ਜੰਡਿਆਲਾ ਗੁਰੂ ਵਿਖੇ ਤਿਰੰਗਾ ਲਹਿਰਾਉਣ ਸਮੇਂ ਕੀਤਾ, ਇਸ ਮੌਕੇ ਉਨਾਂ ਦੇ ਪਰਿਵਾਰਕ ਮੈਂਬਰ ਵੀ ਹਾਜਰ ਸਨ। ਇਸ ਮੌਕੇ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਸਰਕਾਰ  ਨਾਗਰਿਕਾ ਦੇ ਆਰਥਿਕ ਆਜਾਦੀ ਲਈ ਕੰਮ ਕਰੇਗੀ।       ਸ: ਈ.ਟੀ.ਓ. ਨੇ ਕਿਹਾ ਕਿ ਸਾਨੂੰ ਭਾਵੇਂ ਚੋਣਾਂ ਲੜਨ ਦੀ, ਵੋਟ ਪਾਉਣ ਦੀ ਆਦਿ ਰਾਜਨੀਤਿਕ ਆਜਾਦੀ ਤਾਂ ਪ੍ਰਾਪਤ ਹੋ ਚੁਕੀ ਹੈ ਪਰ ਅੱਜ ਸਭ ਤੋਂ ਵੱਧ ਜ਼ਰੂਰਤ ਹੈ ਆਰਥਿਕ ਆਜ਼ਾਦੀ ਦੀ, ਜਿਸ ਵਿੱਚ ਅਣਪੜ੍ਹਤਾ, ਬੇਰੁਜ਼ਗਾਰੀ, ਗਰੀਬੀ, ਮਹਿੰਗਾਈ ਅਤੇ ਭੁੱਖਮਰੀ ਨਾ  ਹੋਵੋ। ਬਿਜਲੀ ਮੰਤਰੀ ਨੇ ਕਿਹਾ ਕਿ  ਸ: ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਆਰਥਿਕ ਆਜਾਦੀ ਦੇਣ ਲਈ ਮਹੱਤਵਪੂਰਨ ਕਦਮ ਚੁੱਕ ਰਹੀ ਹੈ। ਉਨਾਂ ਕਿਹਾ ਕਿ ਭਾਵੇਂ ਉਹ ਲੋਕਾਂ ਨੂੰ ਮੁਫ਼ਤ ਬਿਜਲੀ, ਰਾਸ਼ਨ ਦੀ ਵੰਡ  ਅਤੇ ਹੋਰ ਸਰਕਾਰੀ ਸਹੂਲਤਾਂ ਹਰੇਕ ਵਰਗ ਦੇ ਲੋਕਾਂ ਤੱਕ ਮੁਹੱਈਆਂ ਕਰਵਾਈਆਂ ਜਾਣਗੀਆਂ।

About Gursharan Singh Sandhu

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *