· ਸੰਕ੍ਰਮਿਤ ਜਾਨਵਰ ਜਿਵੇਂ ਕੁੱਤੇ, ਨਿਉਲੇ, ਬਿੱਲੀ, ਖ਼ਰਗੋਸ਼ ਆਦਿ ਦੇ ਕੱਟਣ ਨਾਲ ਹੁੰਦਾ ਹੈ ਜੂਨੋਸਿਸ ਰੋਗ
ਸਰਕਾਰੀ ਹਾਈ ਸਮਾਰਟ ਸਕੂਲ, ਮਿਸ਼ਰੀ ਵਾਲਾ ਵਿਖੇ ਵਿਸ਼ਵ ਜੂਨੋਸਿਸ ਦਿਵਸ ਮਨਾਇਆ ਗਿਆ
· ਸੰਕ੍ਰਮਿਤ ਜਾਨਵਰ ਜਿਵੇਂ ਕੁੱਤੇ, ਨਿਉਲੇ, ਬਿੱਲੀ, ਖ਼ਰਗੋਸ਼ ਆਦਿ ਦੇ ਕੱਟਣ ਨਾਲ ਹੁੰਦਾ ਹੈ ਜੂਨੋਸਿਸ ਰੋਗ
AMRIK SINGH
ਫਿਰੋਜ਼ਪੁਰ, 6 ਜੁਲਾਈ:
ਸਿਵਲ ਸਰਜਨ ਡਾ ਰਜਿੰਦਰ ਅਰੋੜਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਯੁਵਰਾਜ ਨਾਰੰਗ, ਦੀ ਰਹਿਨੁਮਾਈ ਹੇਠ ਸਰਕਾਰੀ ਹਾਈ ਸਮਾਰਟ ਸਕੂਲ, ਮਿਸ਼ਰੀ ਵਾਲਾ, ਜ਼ਿਲ੍ਹਾ ਫਿਰੋਜਪੁਰ ਵਿਖੇ ਵਿਖੇ ਸੁਖਬੀਰ ਕੋਰ, ਹੈਡ ਟੀਚਰ ਦੇ ਸਹਿਯੋਗ ਨਾਲ ਬੁੱਧਵਾਰ ਨੂੰ ਵਿਸ਼ਵ ਜੂਨੋਸਿਸ ਦਿਵਸ ਮਨਾਇਆ ਗਿਆ।
ਇਸ ਮੋਕੇ ਡਾ. ਯੁਵਰਾਜ ਨਾਰੰਗ, ਜ਼ਿਲ੍ਹਾ ਐਪੀਡੀਮਾਲੋਜਿਸਟ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦੱਸਿਆ ਕਿ ਵਿਸ਼ਵ ਜੂਨੋਸਿਸ ਦਿਵਸ ਹਰ ਸਾਲ 6 ਜੁਲਾਈ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ, ਸੰਕਰਮਣ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਜਿਸਨੂੰ ਸਮੂਹਿਕ ਤੌਰ ਤੇ ਜੂਨੋਟਿਕ ਬਿਮਾਰੀਆਂ ਕਿਹਾ ਜਾਂਦਾ ਹੈ। ਜੂਨੋਟਿਕ ਬਿਮਾਰੀਆਂ ਜਾਨਵਰਾਂ ਵਿੱਚ ਪੈਦਾ ਹੁੰਦੀਆਂ ਹਨ ਅਤੇ ਮਨੁੱਖਾਂ ਵਿੱਚ ਵੀ ਫੈਲ ਸਕਦੀਆਂ ਹਨ। ਜਾਨਵਰਾਂ ਦੇ ਕੱਟਣ ਨਾਲ ਜਾਂ ਲਾਗ ਵਾਲੇ ਜਾਨਵਰ ਦੇ ਸਰੀਰ ਦੇ ਤਰਲ ਪਦਾਰਥਾਂ ਦੇ ਸੰਪਰਕ ਵਿੱਚ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਵਾਇਰਸ, ਬੈਕਟੀਰੀਆ, ਫੰਜਾਈ, ਪ੍ਰਾਇਓਨ ਜਾਂ ਪਰਜੀਵੀ ਜ਼ੂਨੋਸਿਸ ਦਾ ਕਾਰਨ ਬਣਦੇ ਹਨ। ਰੇਬੀਜ਼, ਸਵਾਈਨ ਫਲੂ ਦੀਆਂ ਕੁਝ ਕਿਸਮਾਂ, ਲੈਪਟੋਸਪਾਇਰੋਸਿਸ, ਬਰੂਸੈਲੋਸਿਸ, ਐਂਥ੍ਰੈਕਸ, ਰਿਕੇਟਸੀਓਸਿਸ, ਸਭ ਤੋਂ ਭਿਆਨਕ ਜ਼ੂਨੋਟਿਕ ਬਿਮਾਰੀਆਂ ਹਨ।
ਡਾ. ਕਮਲ, ਏ.ਐਮ.ਓ ਨੇ ਦੱਸਿਆ ਕਿ ਇਹ ਦਿਨ ਲੋਕਾਂ ਨੂੰ ਜਾਨਵਰਾਂ ਦੇ ਕੱਟਣ ਤੋਂ ਸਾਵਧਾਨ ਰਹਿਣ ਲਈ ਪ੍ਰੇਰਿਤ ਕਰਨ ਲਈ ਪੂਰੀ ਦੁਨੀਆ ’ਚ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਰੋਗ ਸੰਕ੍ਰਮਿਤ ਜਾਨਵਰ ਜਿਵੇਂ ਕੁੱਤੇ, ਨਿਉਲੇ, ਬਿੱਲੀ, ਖ਼ਰਗੋਸ਼ ਆਦਿ ਦੇ ਕੱਟਣ ਨਾਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਾਨਵਰ ਦੇ ਕੱਟਣ ’ਤੇ ਤੁਰੰਤ ਜ਼ਖ਼ਮ ਨੂੰ ਚੱਲ ਰਹੇ ਪਾਣੀ ਅਤੇ ਸਾਬਣ ਨਾਲ ਪੰਦਰਾਂ ਮਿੰਟ ਧੋਣਾ ਚਾਹੀਦਾ ਹੈ ਅਤੇ ਜ਼ਖ਼ਮ ਨੂੰ ਅਲਕੋਹਲ ਜਾਂ ਆਇਓਡੀਨ ਘੋਲ ਨਾਲ ਰੋਗਾਣੂ ਮੁਕਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਵਿਅਕਤੀ ਨੂੰ ਬਿਨਾਂ ਕਿਸੇ ਦੇਰੀ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਲੋੜੀਂਦੀ ਡਾਕਟਰੀ ਸਹਾਇਤਾ ਲਈ ਜਾਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਦਸਤ ਰੋਕੂ ਪੰਦਰਵਾੜੇ ਸਬੰਧੀ ਚਰਚਾ ਕਰਦਿਆ ਦਸਤਾਂ ਦੇ ਕਾਰਨ, ਲੱਛਣ ਅਤੇ ਬਚਾਅ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਮਾਸ ਮੀਡੀਆ ਅਫਸਰ ਰੰਜੀਵ ਨੇ ਦੱਸਿਆ ਕਿ ਹਲਕਾਅ ਵੀ ਇਕ ਜੂਨੋਸਿਸ ਰੋਗ ਹੈ ਅਤੇ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਇਸ ਨਾਲ ਆਪਣੀ ਜਾਨ ਗੁਆ ਬੈਠਦੇ ਹਨ। ਉਹਨਾਂ ਇਨ੍ਹਾਂ ਰੋਗਾਂ ਤੋਂ ਬਚਾਅ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਾਨੂੰ ਪਾਲਤੂ ਜਾਨਵਰਾਂ ਬਿੱਲੀਆਂ, ਕੁੱਤਿਆਂ ਆਦਿ ਦਾ ਹਰ ਸਾਲ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਲਤੂ ਬਿੱਲੀਆਂ ਕੁੱਤਿਆਂ ਆਦਿ ਨੂੰ ਗਲੀਆਂ ਵਿਚ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ ਅਤੇ ਬਾਹਰ ਜਾਣ ਸਮੇਂ ਉਨ੍ਹਾਂ ਨੂੰ ਪਟੇ ਜਾਂ ਸੰਗਲ ਨਾਲ ਬੰਨ੍ਹ ਕੇ ਜਾਣਾ ਚਾਹੀਦਾ ਹੈ। ਉਹਨਾਂ ਬਰਸਾਤੀ ਮੋਸਮ ਵਿੱਚ ਸਵੱਛਤਾ ਦੀ ਮਹੱਤਤਾ ਅਤੇ ਦਸਤ ਰੋਗਾ ਵਿੱਚ ੳ.ਆਰ.ਐਸ ਦੀ ਵਰਤੋ ਬਾਰੇ ਵੀ ਦੱਸਿਆ ਗਿਆ।
ਇਸ ਮੌਕੇ ਸਰਕਾਰੀ ਹਾਈ ਸਮਾਰਟ ਸਕੂਲ, ਮਿਸ਼ਰੀ ਵਾਲਾ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
—-
2 Attachments