ਸਪੈਸ਼ਲ ਦਿਵਿਆਂਗ ਸਕੂਲਾਂ ਦੇ ਵਿਦਿਆਰਥੀਆਂ ਲਈ ਕ੍ਰੋਰੀਓਗ੍ਰਾਫੀ ਅਤੇ ਸ਼ਬਦ ਕੀਰਤਨ ਦੀਆਂ ਕਰਵਾਈਆਂ ਗਈਆਂ ਪ੍ਰਤੀਯੋਗਤਾਵਾਂਅਮਰੀਕ ਸਿੰਘ ਅੰਮ੍ਰਿਤਸਰ 13 ਅਕਤੂਬਰ 2022:----ਸ੍ਰੀ ਗੁਰੂ ਰਾਮਦਾਸ ਸਹਿਬ ਜੀ ਦੇ ਪ੍ਰਕਾਸ਼ ਪੁਰਬ ਮੋਕੇ ਤੇ ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਘਿਉ ਮੰਡੀ, ਅੰਮ੍ਰਿਤਸਰ ਵਿਖੇ ਸਪੈਸ਼ਲ ਦਿਵਿਆਂਗ ਸਕੂਲਾਂ ਦੇ ਵਿਦਿਆਰਥੀਆਂ ਲਈ ਕ੍ਰੋਰੀਓਗ੍ਰਾਫੀ ਅਤੇ ਸ਼ਬਦ ਕੀਰਤਨ ਦੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ ਸਨ । ਜਿਸ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਧੀਨ ਚੱਲ ਰਹੇ ਸਹਿਯੇਗ (ਹਾਫ ਵੇਅ ਹੋਮ), ਨਾਰੀ ਨਿਕੇਤਨ ਕੰਪਲੈਕਸ, ਅੰਮ੍ਰਿਤਸਰ ਵਿਖੇ ਰਹਿ ਰਹੀਆਂ ਵਿਸ਼ੇਸ਼ ਜਰੂਰਤਾਂ (Intellectual Disable) ਵਾਲੇ ਬੱਚਿਆਂ ਵਲੋਂ ਭਾਗ ਲਿਆ ਗਿਆ ਸੀ 11 ਅਕਤੂਬਰ 2022 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰਦੁਆਰਾ ਮੰਜੀ ਸਾਹਿਬ (ਦੀਵਾਨ ਹਾਲ) ਵਿਖੇ ਸੰਸਥਾ ਦੀਆਂ ਸਹਿਵਾਸਣਾਂ ਵਲੋਂ ਕੋਰਿਓਗ੍ਰਾਫੀ (ਵਾਤਾਵਰਨ ਸੰਭਾਲ ਬਾਰੇ ਦਿ੍ਰਸ਼) ਅਤੇ ਸ਼ਬਦ ਕੀਰਤਨ ਵਿਚੋਂ ਪਹਿਲਾ (Special prize), ਦੂਜਾ ਅਤੇ ਤੀਜਾ ਦਰਜਾ ਹਾਸਲ ਕਰਨ ਉਪਰੰਤ ਇਹਨਾਂ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੋਕੇ ਤੇ ਸੰਸਥਾ ਇੰਚਾਰਜ਼ ਮਿਸ ਸਵਿਤਾ ਰਾਣੀ, ਟੀਚਰ ਮਿਸ ਮਨਪ੍ਰੀਤ ਕੋਰ, ਸਪੈਸ਼ਲ ਐਜੂਕੇਟਰ (inclusive educator resource teacher) ਮਿਸ ਅਮਨ ਕੁਮਾਰੀ ਸ਼ਾਮਿਲ ਹੋਏ । ਇਸ ਤੋਂ ਇਲਾਵਾ ਸੰਸਥਾ ਦੀਆਂ ਸਹਿਵਾਸਣਾਂ ਨੂੰ ਇਸ ਤਰਾਂ ਦੀਆਂ ਗਤੀਵਿਧੀਆਂ ਵੱਲ ਹੋਰ ਪ੍ਰੇਰਿਤ ਕਰਨ ਲਈ ਸ੍ਰੀ ਅਸੀਸਇੰਦਰ ਸਿੰਘ, ਜ਼ਿਲਾ ਸਮਾਜਿਕ ਸੁਰੱਖਿਆ ਅਫਸਰ, ਅੰਮ੍ਰਿਤਸਰ ਅਤੇ ਮਿਸ ਸਵਿਤਾ ਰਾਣੀ, ਸੁਪਰਡੈਂਟ ਹੋਮ ਦੁਆਰਾ ਯੋਗ ਉਪਰਾਲੇ ਕੀਤੇ ਜਾਂਦੇ ਹਨ ।