ਸ਼ਾਤਿਰ ਠੱਗ ਨੇ ਲੋਨ ਕੰਪਨੀ ਚ ਪੈਸੇ ਇਸ ਤਰ੍ਹਾਂ ਲਗਾਇਆ ਚੂਨਾ … ਕਿਉਂ ਦਿੱਤੀ ਝੂਠੀ ਰਿਪੋਰਟ
ਪੁਲਸ ਨੇ ਜਦੋਂ ਕੀਤੀ ਛਾਣਬੀਣ ਪੁਲਸ ਦੇ ਖੁਦ ਦੇ ਉੱਡ ਗਏ ਹੋਸ਼
Anchor : ਅੱਜਕੱਲ੍ਹ ਪੰਜਾਬ ਵਿੱਚ ਧੋਖਾਧੜੀ ਇਸ ਕਦਰ ਵਧ ਚੁੱਕੀ ਹੈ ਕਿ ਕਿਸੇ ਤੇ ਵੀ ਯਕੀਨ ਕਰਨਾ ਮੁਸ਼ਕਿਲ ਲੱਗਦਾ ਹੈ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਵਿੱਚ ਦੇਖਣ ਨੂੰ ਮਿਲਿਆ ਜਦੋਂ ਕਿ ਇਕ ਲੋਨ ਕੰਪਨੀ ਦੇ ਕਰਿੰਦੇ ਵੱਲੋਂ ਆਪਣੇ ਗਾਹਕਾਂ ਕੋਲੋਂ ਲੋਨ ਦੇ ਪੈਸੇ ਇਕੱਠੇ ਕਰ ਆਪਣੇ ਸੀ ਖਾਤੇ ਵਿਚ ਜਮ੍ਹਾ ਕਰਵਾ ਕੇ ਪੁਲਸ ਨੂੰ ਝੂਠੀ ਇਤਲਾਹ ਦਿੱਤੀ ਕਿ ਉਸ ਨਾਲ ਲੁੱਟ ਹੋ ਗਈ ਅਤੇ ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ਤਫਤੀਸ਼ ਦੌਰਾਨ ਪਤਾ ਲੱਗਾ ਕਿ ਉਕਤ ਕੰਪਨੀ ਦੇ ਕਰਿੰਦੇ ਸੁਖਪਾਲ ਸਿੰਘ ਨਾਲ ਕਿਸੇ ਵੀ ਤਰੀਕੇ ਦੀ ਲੁੱਟ ਨਹੀਂ ਹੋਈ ਸਗੋਂ ਸੁਖਪਾਲ ਸਿੰਘ ਨੇ ਲੋਨ ਦੀਆਂ ਕਿਸ਼ਤਾਂ ਦੇ ਪੈਸੇ ਆਪਣੇ ਹੀ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ ਹਨ ਤੇ ਪੁਲੀਸ ਨੂੰ ਝੂਠੀ ਇਤਲਾਹ ਦਿੱਤੀ ਹੈ ਜਿਸ ਤੋਂ ਬਾਅਦ ਪੁਲਸ ਨੇ ਸੁਖਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੁਖਪਾਲ ਸਿੰਘ ਵਾਸੀ ਨਿੰਮ ਵਾਲਾ ਮੁਹੱਲਾ ਭਦੌੜ ਬਰਨਾਲਾ ਨੇ ਪੁਲਿਸ ਪਾਸ ਬਿਆਨ ਦਿੱਤਾ ਕਿ ਉਹ ਕਸਟਮ ਸਰਵਰ ਵਜੋ ਕੰਪਨੀ ਸੈਟਿਲ ਕੇਅਰ ਨੈਟਵਰਕ ਲਿਮਿਟਡ ਬ੍ਰਾਂਚ ਜੰਡਿਆਲਾ ਵਿੱਚ ਕੰਮ ਕਰਦਾ ਹੈ ਅਤੇ ਵੱਖ ਵੱਖ ਪਿੰਡਾ ਤੋ ਕੰਪਨੀ ਦੇ ਦਿੱਤੇ ਲੋਨ ਦੀਆ ਕਿਸ਼ਤਾ ਦੇ ਪੈਸੇ ਇਕੱਠੇ ਕਰਕੇ ਕੰਪਨੀ ਦੇ ਅਕਾਊਂਟ ਵਿੱਚ ਜਮਾ ਕਰਵਾ ਦਿੰਦਾ ਹੈ ਮਿਤੀ 8-6-2022 ਨੂੰ ਸੁਖਪਾਲ ਸਿੰਘ ਵੱਖ ਵੱਖ ਪਿੰਡਾ ਤੋ ਕੰਪਨੀ ਦੇ ਪੈਸੇ ਇਕੱਠੇ ਕਰਕੇ ਪਿੰਡ ਤਲਵੰਡੀ ਤੋਂ ਪਿੰਡ ਮਾਨਾਵਾਲਾ ਆਪਣੇ ਮੋਟਰਸਾਈਕਲ ਪਰ ਚੱਲਿਆ ਕਿ ਰਸਤੇ ਵਿੱਚ ਜਦ ਉਹ ਕਰੈਸਰ ਵਾਲੀ ਵੈਲਟਰੀ ਮਾਨਾਵਾਲਾ ਪਾਸ ਪੁੱਜਾ ਤਾ ਇੱਕ ਹੋਰ ਮੋਟਰਸਾਈਕਲ ਪਰ ਸਵਾਰ 3 ਨਾਮਲੂਮ ਨੌਜਵਾਨਾ ਨੇ ਉਸ ਤੋਂ ਕੰਪਨੀ ਦੇ 41000 ਰੁਪਏ ਅਤੇ ਟੈਬ ਖੋਹ ਲਿਆ ਅਤੇ ਮੌਕਾ ਤੋ ਫਰਾਰ ਹੋ ਗਏ ਜਿਸ ਤੇ ਮੁਕਦਮਾ ਨੰਬਰ 89 ਮਿਤੀ 8-6-2022 ਜੁਰਮ 379-B ਥਾਣਾ ਚਾਟੀਵਿੰਡ ਦਰਜ ਕਰਕੇ ਤਫਤੀਸ ਸੁਰੂ ਕੀਤੀ ਗਈ ਅਤੇ ਪੁਲਸ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਇਸ ਮਾਮਲੇ ਦੀ ਜਦੋਂ ਜਾਂਚ ਕੀਤੀ ਗਈ ਤਾਂ CCTV ਕੈਮਰੇ ਵੀ ਖੰਗਾਲੇ ਗਏ ਅਤੇ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਕਰਕੇ ਵੱਖ ਵੱਖ ਐਂਗਲਾ ਤੋਂ ਤਫਤੀਸ ਕੀਤੀ ਅਤੇ ਸ਼ਿਕਾਇਤਕਰਤਾ ਸੁਖਪਾਲ ਸਿੰਘ ਤੋਂ ਸਖਤੀ ਨਾਲ ਪੁੱਛ ਗਿੱਛ ਕਰਨ ਪਾਇਆ ਗਿਆ ਕਿ ਮਿਤੀ 8-6-2022 ਨੂੰ ਸੁਖਪਾਲ ਸਿੰਘ ਨੇ ਕੰਪਨੀ ਦੇ ਇਕੱਠੇ ਕੀਤੇ 43000 ਰੁਪਏ ਆਪਣੇ ਅਕਾਊਂਟ ਵਿੱਚ SBI ਬੈਂਕ ਦਬੁਰਜੀ ਰਾਹੀ ਜਮਾ ਕਰਵਾ ਕੇ ਪੁਲਿਸ ਪਾਸ ਝੂਠਾ ਮੁਕਦਮਾ ਦਰਜ ਕਰਵਾ ਦਿੱਤਾ ਸੀ ਜੋ ਦੌਰਾਨੇ ਤਫਤੀਸ ਸੁਖਪਾਲ ਸਿੰਘ ਤੋਂ ਪੈਸੇ ਜਮਾ ਕਰਵਾਉਣ ਸਬੰਧੀ ਬੈਕ ਰਸੀਦ, ਕੰਪਨੀ ਦਾ ਟੈਬ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ ਅਤੇ ਸੁਖਪਾਲ ਸਿੰਘ ਉਕਤ ਨੂੰ ਮੁਕਦਮਾ ਹਜਾ ਵਿੱਚ ਗ੍ਰਿਫਤਾਰ ਕਰਕੇ ਵਾਅਦਾ ਜੁਰਮ ਕਰਕੇ ਵੱਖ ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਦਿੱਤਾ ਹੈ
ਬਾਈਟ : ਪੁਲਸ ਅਧਿਕਾਰੀ
ਜਸਕਰਨ ਸਿੰਘ ਅੰਮ੍ਰਿਤਸਰ