Breaking News

ਵਿਸ਼ਵ ਸਾਈਕਲ ਦਿਵਸ ਮੌਕੇ ਕੱਢੀ ਗਈ ਸਾਈਕਲ ਰੈਲੀ ਵਿੱਚ ਕਰੀਬ 150 ਸਾਈਕਲਿਸਟ ਹੋਏ ਸ਼ਾਮਲ

ਐਸ.ਡੀ.ਐਮ. ਨੇ ਝੰਡੀ ਦੇ ਕੇ ਕੀਤਾ ਰਵਾਨਾ

ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ

ਵਿਸ਼ਵ ਸਾਈਕਲ ਦਿਵਸ ਮੌਕੇ ਕੱਢੀ ਗਈ ਸਾਈਕਲ ਰੈਲੀ ਵਿੱਚ ਕਰੀਬ 150 ਸਾਈਕਲਿਸਟ ਹੋਏ ਸ਼ਾਮਲ

ਐਸ.ਡੀ.ਐਮ. ਨੇ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 3 ਜੂਨ 2022—

ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋਂ ਜਿਲ੍ਹਾ ਪ੍ਰਸਾਸਨ ਅੰਮ੍ਰਿਤਸਰ ਦੇ ਸਹਿਯੋਗ ਨਾਲ ਅੱਜ ਨੂੰ ਵਿਸਵ ਸਾਈਕਲ ਦਿਵਸ ਮੌਕੇ ਇੰਡੀਆ ਗੇਟ ਅੰਮ੍ਰਿਤਸਰ ਤੋਂ ਖੰਡਵਾਲਾ ਚੌਂਕ ਤੱਕ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਤਹਿਤ ਸਾਇਕਲ ਰੈਲੀ ਦਾ ਪ੍ਰੋਗਰਾਮ ਕਰਵਾਇਆ ਗਿਆ।

ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ੍ਰੀ ਹਰਪ੍ਰੀਤ ਸਿੰਘ ਐਸ.ਡੀ.ਐਮ 2 ਅੰਮ੍ਰਿਤਸਰ ਹਾਜ਼ਰ ਸਨ, ਜਿਨਾਂ ਨੇ ਹਰੀ ਝੰਡੀ ਦੇ ਕੇ ਸਾਈਕਲਿਸਟ ਰਵਾਨਾ ਕੀਤਾ ਅਤੇ ਖੁਦ ਵੀ ਸਾਈਕਲ ਚਲਾ ਕੇ ਸਾਈਕਲਿਸਟਾਂ ਦੀ ਅਗਵਾਈ ਕੀਤੀ।  ਇਸ ਤੋਂ ਇਲਾਵਾ ਜਿਲ੍ਹਾ ਸਿੱਖਿਆ ਅਫ਼ਸਰ ਸ: ਜੁਗਰਾਜ ਸਿੰਘ, ਸਾਈਕਲਿਸਟ ਕੋਚ ਸ: ਸਿਮਰਪ੍ਰੀਤ ਸਿੰਘ, ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸੰਗਠਨ, ਸ੍ਰੀ ਸਿਆਮ  ਸੁੰਦਰ ਕਸਯਪ ਸੇਵਾਮੁਕਤ ਰਾਜ ਨਿਰਦੇਸਕ ਨਹਿਰੂ  ਯੁਵਾ ਕੇਂਦਰ ਸੰਗਠਨ, ਸ੍ਰੀ  ਤਜਿੰਦਰ ਸਿੰਘ ਰਾਜਾ ਸਕੱਤਰ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ, ਡਾ: ਮਲਕੀਤ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਸ੍ਰੀ ਇੰਦਰਵੀਰ ਸਿੰਘ ਜਿਲ੍ਹਾ ਖੇਡ ਅਫਸਰ, ਸ੍ਰੀ ਅੰਮ੍ਰਿਤਪਾਲ ਸਿੰਘ ਚਾਹਲ ਐਸ.ਡੀ.ਓ ਪ੍ਰਦੂਸਣ ਵੀ ਹਾਜ਼ਰ ਸਨ।

ਨਹਿਰੂ ਯੁਵਾ ਕੇਂਦਰ ਅੰਮਿ੍ਤਸਰ ਵਲੋਂ ਕਰਵਾਏ ਗਏ ਇਸ ਪ੍ਰੋਗਰਾਮ ‘ਚ ਪ੍ਰੋਗਰਾਮ ਦੀ ਸੁਰੂਆਤ ‘ਚ ਰਾਸਟਰੀ ਗੀਤ ਗਾਇਆ ਗਿਆ, ਉਪਰੰਤ ਉੱਤਰੀ ਜੋਨ ਕਲਚਰ ਸੈਂਟਰ ਸੰਸਕਿ੍ਰਤੀ ਵਲੋਂ ਭਾਰਤ ਸਰਕਾਰ ਦੇ ਮੰਤਰਾਲੇ ਵਲੋਂ ਸਵੱਛ ਭਾਰਤ ਅਭਿਆਨ ‘ਤੇ ਨੁੱਕੜ ਨਾਟਕ ਪੇਸ ਕੀਤਾ ਗਿਆ।

ਇਸ ਤੋਂ ਬਾਅਦ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਦੀ ਜਿਲ੍ਹਾ ਯੂਥ ਅਫਸਰ ਅਕਾਂਕਸਾ ਨੇ ਮੁੱਖ ਮਹਿਮਾਨ ਸ੍ਰੀ ਹਰਪ੍ਰੀਤ ਸਿੰਘ ਆਈ.ਏ.ਐਸ ਅਤੇ ਹੋਰ ਮਹਿਮਾਨਾਂ ਨੂੰ ਸਨਮਾਨਿਤ ਕੀਤਾ।

ਅੰਮ੍ਰਿਤਸਰ ਅਜਾਦੀ ਦੇ ਤਿਉਹਾਰ ਦੀ ਥੀਮ ਨੂੰ ਮੁੱਖ ਰੱਖ ਕੇ ਕਰਵਾਏ ਗਏ ਇਸ ਪ੍ਰੋਗਰਾਮ ‘ਚ 150 ਤੋਂ ਵੱਧ ਨੌਜਵਾਨਾਂ ਨੇ ਸਾਈਕਲਾਂ ਨਾਲ ਭਾਗ ਲਿਆ, ਸਾਈਕਲਾਂ ‘ਤੇ ਤਿੰਨ ਰੰਗਾਂ ਦੇ ਗੁਬਾਰੇ, ਰਾਸਟਰੀ ਤਿਰੰਗੇ ਅਤੇ ਸਾਈਕਲਾਂ ਦੀ ਵਰਤੋਂ ਅਤੇ ਦੇਸ ਭਗਤੀ ਦੇ ਪੋਸਟਰ ਸਜਾਏ ਗਏ, ਜਿਨ੍ਹਾਂ ਦੀ ਵਰਤੋਂ ਕਰਕੇ ਪ੍ਰਦੂਸਣ ਨੂੰ ਘੱਟ ਕਰਨ ਦੇ ਵਿਚਾਰ ਪੇਸ ਕੀਤੇ ਦੀ ਭਾਵਨਾ ਨਾਲ ਸਾਈਕਲਾਂ ਨੂੰ ਅੱਗੇ ਵਧਾਇਆ ਗਿਆ।

ਪ੍ਰੋਗਰਾਮ ਵਿੱਚ ਕੁੱਲ 150 ਲੋਕਾਂ ਨੇ ਭਾਗ ਲਿਆ ਅਤੇ ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਪ੍ਰਤੀਭਾਗੀਆਂ ਨੂੰ ਸਰਟੀਫਿਕੇਟ ਅਤੇ ਰਿਫਰੈਸਮੈਂਟ ਵੰਡੀ ਗਈ।

ਇਸ ਮੌਕੇ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਦੀ ਤਰਫੋਂ ਲੇਖਾ ਅਤੇ ਪ੍ਰੋਗਰਾਮ ਸਹਾਇਕ ਰੋਹਿਲ ਕੁਮਾਰ ਕੱਟਾ, ਐਮ.ਟੀ.ਐਸ ਬਾਜ ਸਿੰਘ, ਯੂਥ ਵਲੰਟੀਅਰ ਅਜੇ ਕੁਮਾਰ, ਸਮਸੇਰ ਸਿੰਘ, ਰੋਬਿਨਜੀਤ ਸਿੰਘ, ਰਮਨਦੀਪ ਸਿੰਘ, ਲਵਪ੍ਰੀਤ ਸਿੰਘ, ਬ੍ਰਜੇਸ, ਨਰਿੰਦਰ ਕੌਰ, ਮਨਜਿੰਦਰ ਕੌਰ, ਨਿਤਿਨਜੀਤ ਸਿੰਘ, ਸ. ਗੁਰਪਾਲ, ਗੁਰਸੇਵਕ ਸਿੰਘ, ਮਨਦੀਪ ਸਿੰਘ, ਹਰਪ੍ਰੀਤ ਸਿੰਘ, ਜੁਗਰਾਜ ਸਿੰਘ ਹਾਜਰ ਸਨ।

About Gursharan Singh Sandhu

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *